ਰਾਜਸਥਾਨ
ਸਕੂਨ ਭਰਪੂਰ ਰਿਹਾ “ਮਾਨਸਰੋਵਰ ਸਾਹਿਤ ਅਕਾਦਮੀ” ਵੱਲੋਂ ਕਰਵਾਇਆ “ਮਹਿਕਦੀ ਸ਼ਾਮ” ਲਾਈਵ ਪ੍ਰੋਗਰਾਮ-ਸੂਦ ਵਿਰਕ
ਸਕੂਨ ਭਰਪੂਰ ਰਿਹਾ "ਮਾਨਸਰੋਵਰ ਸਾਹਿਤ ਅਕਾਦਮੀ" ਵੱਲੋਂ ਕਰਵਾਇਆ "ਮਹਿਕਦੀ ਸ਼ਾਮ" ਲਾਈਵ ਪ੍ਰੋਗਰਾਮ-ਸੂਦ ਵਿਰਕ
ਫਗਵਾੜਾ 31 ਮਾਰਚ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
) ਪੰਜਾਬੀ ਇਕਾਈ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਵੱਲੋਂ ਮਿਤੀ 30 ਮਾਰਚ ਦਿਨ ਐਤਵਾਰ ਨੂੰ ਸ਼ਾਮ 5 ਵਜੇ “ਮਹਿਕਦੀ ਸ਼ਾਮ” ਲਾਈਵ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕਰਦੇ ਹੋਏ ਮਹਿੰਦਰ ਸੂਦ ਵਿਰਕ ਜੀ ਨੇ ਪੰਥਕ ਕਵੀ ਡਾ.ਹਰੀ ਸਿੰਘ ਜਾਚਕ ਜੀ ਨੂੰ ਸਰੋਤਿਆਂ ਦੇ ਰੂ-ਬ-ਰੂ ਕਰਵਾਇਆ। “ਮਹਿਕਦੀ ਸ਼ਾਮ” ਪ੍ਰੋਗਰਾਮ ਨੂੰ ਸੂਦ ਵਿਰਕ ਜੀ ਨੇ ਸ਼ਾਨਦਾਰ ਅੰਦਾਜ਼ ਵਿੱਚ ਪੇਸ਼ ਕੀਤਾ ਅਤੇ ਪੰਥਕ ਕਵੀ ਡਾ.ਹਰੀ ਸਿੰਘ ਜਾਚਕ ਜੀ ਨੇ ਆਪਣੀ ਬੁਲੰਦ ਆਵਾਜ਼ ਅਤੇ ਦਮਦਾਰ ਨਜ਼ਮਾਂ ਦੇ ਨਾਲ ਸਰੋਤਿਆਂ ਦੇ ਮਨਾਂ ਅੰਦਰ ਸਕੂਨ ਭਰ ਦਿੱਤਾ। ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਦੇ ਸੰਸਥਾਪਕ ਮਾਨ ਸਿੰਘ ਸੁਥਾਰ ਅਤੇ ਚੇਅਰਮੈਨ ਮੈਡਮ ਸੀਯਾ ਭਾਰਤੀ ਅਤੇ ਇਸ ਪ੍ਰੋਗਰਾਮ ਦੇ ਪ੍ਰਬੰਧਕ ਇਕਬਾਲ ਸਿੰਘ ਸਹੋਤਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਮਹੀਨੇ ਦੇ ਦੋ ਵਾਰੀ ਕਰਵਾਇਆ ਜਾਂਦਾ ਹੈl ਜਿਸ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਸਾਹਿਤਕਾਰਾਂ,ਸ਼ਾਇਰਾਂ,ਗਾਇਕਾਂ ਅਤੇ ਲੇਖਕਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਪੰਜਾਬੀ ਮਾਂ ਬੋਲੀ ਲਈ ਵਚਨਬੱਧ ਹੈ ਅਤੇ ਇਸ ਤਰ੍ਹਾਂ ਦੇ ਉਪਰਾਲੇ ਸੰਸਥਾ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਨ।