ਸਥਾਨਕ ਖਬਰ

ਸਾਇੰਸ ਟੀਚਰਜ਼ ਐਸੋਸੀਏਸ਼ਨ ਨੇ ਸਾਇੰਸ ਅਧਿਆਪਕਾ ਜੀਵਨ ਨੂੰ ਸੇਵਾਮੁਕਤੀ ’ਤੇ ਕੀਤਾ ਸਨਮਾਨਿਤ

* ਆਨੰਦ ਪਰਿਵਾਰ ਨੇ ਐਸੋਸੀਏਸ਼ਨ ਦਾ ਕੀਤਾ ਧੰਨਵਾਦ

ਫਗਵਾੜਾ 8 ਅਪ੍ਰੈਲ ( ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ)        ਸਿੱਖਿਆ ਵਿਭਾਗ ਪੰਜਾਬ ‘ਚ 27 ਸਾਲ ਦੀ ਬੇਦਾਗ਼ ਅਤੇ ਸਮਰਪਿਤ ਸੇਵਾ ਨਿਭਾਉਣ ਉਪਰੰਤ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਫਗਵਾੜਾ ਤੋਂ ਬਤੌਰ ਸਾਇੰਸ ਅਧਿਆਪਕ ਸੇਵਾਮੁਕਤ ਹੋਣ ਤੇ ਮੈਡਮ ਜੀਵਨ ਨੂੰ ਸਾਇੰਸ ਟੀਚਰਜ਼ ਐਸੋਸੀਏਸ਼ਨ ਫਗਵਾੜਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਐਸੋਸੀਏਸ਼ਨ ਦੀ ਸੂਬਾਈ ਇਕਾਈ ਦੇ ਪ੍ਰਧਾਨ ਹਰਿੰਦਰ ਕੌਰ ਸੇਠੀ ਅਤੇ ਬਲਾਕ ਪ੍ਰਧਾਨ ਰਾਜੀਵ ਸੋਨੀ ਨੇ ਮੈਡਮ ਜੀਵਨ ਵੱਲੋਂ ਸਿੱਖਿਆ ਵਿਭਾਗ ਵਿੱਚ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਲੈਕਚਰਾਰ ਹਰਜਿੰਦਰ ਗੋਗਨਾ ਨੇ ਮੈਡਮ ਜੀਵਨ ਵੱਲੋਂ ਵਿਦਿਆਰਥੀਆਂ ਨੂੰ ਵਿਗਿਆਨ ਵਰਗੇ ਔਖੇ ਵਿਸ਼ੇ ਨੂੰ ਦਿਲਚਸਪ ਮਾਹੌਲ ਵਿੱਚ ਪੜ੍ਹਾਉਣ ਅਤੇ ਵਿਗਿਆਨਕ ਗਤੀਵਿਧੀਆਂ ਅਤੇ ਖਾਸ ਕਰਕੇ ਵਿਗਿਆਨ ਮੇਲਿਆਂ ਵਿੱਚ ਬੱਚਿਆਂ ਨੂੰ ਜੇਤੂ ਕਤਾਰ ਵਿੱਚ ਖੜ੍ਹਾ ਕਰਨ ਲਈ ਉਹਨਾਂ ਦੀ ਅਣਥਕ ਮਿਹਨਤ ਦਾ ਜ਼ਿਕਰ ਕੀਤਾ। ਬਲਾਕ ਪ੍ਰਧਾਨ ਰਾਜੀਵ ਸੋਨੀ ਅਤੇ ਜ਼ਿਲ੍ਹਾ ਸਰਪ੍ਰਸਤ ਨਰੇਸ਼ ਕੋਹਲੀ ਨੇ ਮੈਡਮ ਜੀਵਨ ਨੂੰ ਸੰਗਠਨ ਦੀ ਰੀੜ੍ਹ ਦੱਸਿਆ। ਇਸ ਦੌਰਾਨ ਰਾਸ਼ਟਰੀ ਪੁਰਸਕਾਰ ਜੇਤੂ ਮਾਸਟਰ ਗੁਰਮੀਤ ਸਿੰਘ ਨੇ ਕਿਹਾ ਕਿ ਮੈਡਮ ਜੀਵਨ ਨੇ ਵਿਗਿਆਨ ਮੁਕਾਬਲਿਆਂ ਵਿੱਚ ਰਾਜ ਅਤੇ ਰਾਸ਼ਟਰੀ ਪੱਧਰ ਦੇ ਪੁਰਸਕਾਰ ਜਿੱਤ ਕੇ ਨਾ ਸਿਰਫ਼ ਪਰਿਵਾਰ ਦਾ ਮਾਣ ਵਧਾਇਆ ਹੈ ਬਲਕਿ ਸਕੂਲ ਦਾ ਨਾਮ ਵੀ ਰੌਸ਼ਨ ਕੀਤਾ ਹੈ। ਮੈਡਮ ਜੀਵਨ ਨੇ ਇਸ ਸਨਮਾਨ ਲਈ ਐਸੋਸੀਏਸ਼ਨ ਦੇ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਵਿਦਿਆਰਥੀਆਂ ਨੂੰ ਆਪਣੇ ਬੱਚਿਆਂ ਵਾਂਗ ਪੜ੍ਹਾਇਆ ਅਤੇ ਲੋੜਵੰਦ ਵਿਦਿਆਰਥੀਆਂ ਦੀ ਹਰ ਸੰਭਵ ਤਰੀਕੇ ਨਾਲ ਮਦਦ ਕਰਨ ਦੀ ਕੋਸ਼ਿਸ਼ ਕਰਨਾ ਵੀ ਉਨ੍ਹਾਂ ਦੀ ਤਰਜੀਹ ਸੀ। ਕੀਮਤੀ ਲਾਲ ਆਨੰਦ ਨੇ ਆਨੰਦ ਪਰਿਵਾਰ ਵੱਲੋਂ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਲੈਕਚਰਾਰ ਵੰਦਨਾ, ਲੈਕਚਰਾਰ ਅਨੁਕੰਪਾ, ਵੈਭਵ ਆਨੰਦ, ਕੀਰਤੀ ਰਾਣੀ, ਪ੍ਰਦੀਪ ਆਨੰਦ, ਜੋਤੀ, ਰਵਿੰਦਰ ਆਨੰਦ, ਰਸ਼ਮੀ ਆਨੰਦ, ਸੰਤੋਸ਼ ਸੋਨੀ, ਚੰਦਨ ਸੋਨੀ, ਪੂਜਾ, ਸੁਬੀਰ, ਨਰੂਲਾ ਅਤੇ ਰਾਖੀ ਆਦਿ ਹਾਜ਼ਰ ਸਨ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button