ਪ੍ਰਮੁੱਖ ਖਬਰਾਂ

ਰਾਮਗੜੵੀਆ ਕਾਲਜ ਵਿੱਚ ਖੂਨਦਾਨ ਕੈਂਪ ਦਾ ਆਯੋਜਨ

ਰਾਮਗੜੵੀਆ ਕਾਲਜ ਵਿੱਚ ਖੂਨਦਾਨ ਕੈਂਪ ਦਾ ਆਯੋਜਨ

ਫਗਵਾੜਾ- (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ))
ਸਥਾਨਕ ਰਾਮਗੜੀਆ  ਕਾਲਜ  ਫਗਵਾੜਾ ਵਿਖੇ ਰਾਮਗੜੀਆ ਵਿਦਅਕ ਅਦਾਰੇ ਅਤੇ ਪ੍ਰਿੰਸੀਪਲ ਡਾ. ਮਨਜੀਤ ਸਿੰਘ ਜੀ ਦੀ ਅਗਵਾਈ ਹੇਠ ਰਾਮਗੜੀਆ ਐਜੂਕੇਸ਼ਲ ਕੌਸਲ ਦੇ ਪ੍ਰਧਾਨ ਸਵ ਸ. ਭਰਪੂਰ ਸਿੰਘ ਭੋਗਲ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਵਿੱਚ ਬਲੱਡ ਬੈਂਕ ਫਗਵਾੜਾ ਦੇ ਸਹਿਯੋੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਕਾਲਜ ਦੇ ਐਨ ਐਸ ਐਸ ਪ੍ਰੋਗਰਾਮ ਅਫਸਰ  ਡਾ. ਹਰਮੀਤ ਕੌਰ, ਰੈੱਡ ਰੀਬਨ ਕਲੱਬ ਦੇ ਇੰਚਾਰਜ ਡਾ. ਵੰਦਨਾ ਬੰਸਲ, ਐੱਨ.ਸੀ.ਸੀ ਇੰਚਾਰਜ ਡਾ. ਜਸਕਰਨ ਸਿੰਘ ਵੱਲੋਂ ਆਯੋਜਿਤ ਕੀਤਾ ਗਿਆ। ਇਸ ਵਿੱਚ ਕਾਲਜ ਦੇ  ਸਟਾਫ਼, ਵਿਦਿਆਰਥੀਆਂ ਤੇ ਇਲਾਕਾ ਨਿਵਾਸੀਆਂ ਵੱਲੋਂ ਵੀ ਹਿੱਸਾ ਲਿਆ ਗਿਆ। ਕੈਂਪ ਦਾ ਆਗਾਜ਼ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈਂਦਿਆਂ ਅਰਦਾਸ ਕਰਨ ਉਪਰੰਤ ਰਾਮਗੜੀਆਂ ਐਜੂਕੇਸ਼ਨਲ ਕੌਸਲ ਦੀ ਚੈਅਰਪਰਸਨ ਮੈਡਮ ਮਨਪ੍ਰੀਤ ਕੋਰ ਭੋਗਲ ਅਤੇ ਉਘੇ ਸਮਾਜ ਸੇਵੀ ਸ. ਮਲਕੀਅਤ ਸਿੰਘ ਰਘਬੋਤਰਾ ਵੱਲੋਂ ਸਾਂਝੇ ਤੌਰ ਰਿਬਨ ਕੱਟ ਕੇ ਕੀਤਾ ਗਿਆ। ਉਪਰੰਤ ਸਮੂਹ ਪਤਵੰਤਿਆਂ ਨੇ ਸ. ਭਰਪੂਰ ਸਿੰਘ ਭੋਗਲ ਦੀ ਤਸਵੀਰ ਤੇ ਸ਼ਰਧਾ ਸੁੰਮਨ ਭੇਂਟ ਕਰਦਿਆ ਵਿਦਆ ਦੇ ਖੇਤਰ ਵਿਚ ਪਾਏ ਯੋਗਦਾਨ ਨੂੰ ਯਾਦ ਕੀਤਾ। ਆਪਣੇ ਸੰਬੋਧਨ ਵਿੱਚ ਜਿੱਥੇ ਮੈਡਮ ਮਨਪ੍ਰੀਤ ਕੋਰ ਭੋਗਲ ਨੇ ਦੱਸਿਆ ਕਿ ਇਹ ਕੈਂਪ ਸ. ਭਰਪੂਰ ਸਿੰਘ ਜੀ ਦੀ ਯਾਦ ਵਿੱਚ ਲਗਾਇਆ ਗਿਆ ਹੈ ਜੋ ਕਿ ਬਹੁਤ ਹੀ ਵੱਡਾ ਨੇਕ ਉਪਰਾਲਾ ਹੈ। ਉਨਾਂ ਕਿਹਾ ਕਿ ਖੂਨਦਾਨ ਇੱਕ ਮਹਾਂਦਾਨ ਹੈ ਤੇ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ।
 ਮੈਡਮ ਮਨਪ੍ਰੀਤ ਕੋਰ ਭੋਗਲ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਲਗਪਗ 50 ਨਵੇਂ ਅਤੇ ਪੁਰਾਣੇ ਵਿਦਿਆਰਥੀਆਂ ਨੇ ਸਵੈ-ਇੱਛਾ ਨਾਲ ਖੂਨਦਾਨ ਕੈੰਪ ਵਿਚ ਸ਼ਮੂਲੀਅਤ ਕੀਤੀ। ਕੈਂਪ ਦੌਰਾਨ ਕਾਲਜ ਦੇ ਪੁਰਾਣੇ ਵਿਦਿਆਰਥੀ ਅਤੇ ਓਲੀਪੀਅਨ ਸੰਦੀਪ ਕੁਮਾਰ ਵੀ ਵਿਸ਼ੇਸ਼ ਤੌਰ ਤੇ ਹਾਜਰ ਹੋਏ ਜਿੰਨਾਂ ਨੂੰ ਕਾਲਜ ਸਟਾਫ ਅਤੇ ਮੈਨਜਮੈਂਟ ਵੱਲੋਂ ਫੁੱਲਾਂ ਦੇ ਬੁੱਕੇ ਦੇ ਕੇ ਜੀ ਆਇਆ ਨੂੰ ਆਖਿਆ ਗਿਆ।ਉਨ੍ਹਾਂ ਤੋਂ ਇਲਾਵਾ ਸ੍ਰੀ ਰਮਨ ਨਹਿਰਾ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਡਾ ਮਨਜੀਤ ਸਿੰਘ ਨੇ ਮੈਡਮ ਮਨਪ੍ਰੀਤ ਕੋਰ ਭੋਗਲ ਦਾ ਧੰਨਵਾਦ ਕਰਦਿਆ ਕਿਹਾ ਕਿ ਸ. ਭਰਪੂਰ ਸਿੰਘ ਭੋਗਲ ਦੀ ਯਾਦ ਵਿੱਚ ਲਗਾਇਆ ਗਿਆ ਇਹ ਕੈਂਪ ਸਾਨੂੰ ਸਾਰਿਆ ਨੂੰ ਇੱਕ ਨਵੀਂ ਸੇਧ ਦੇਵੇਗਾ। ਉਨਾਂ ਨਾਲ ਹੀ ਖੂਨਦਾਨ ਕਰਨ ਵਾਲੇ ਸਾਰੇ ਹੀ ਖੂਨਦਾਨੀਆਂ ਤੇ ਆਏ ਹੋਏ ਪਤਵੰਤਿਆਂ ਦਾ ਇਸ ਕੈਂਪ ਵਿੱਚ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਇਸ ਦੌਰਾਨ ਰਾਮਗੜੵੀਆ ਵਿਦਿਅਕ ਅਦਾਰੇ ਦੇ ਸਮੁੱਚੇ ਪ੍ਰਿੰਸੀਪਲ, ਸਮੂਹ ਸਟਾਫ, ਆਰ.ਈ. ਸੀ. ਸਟਾਫ਼ ਅਤੇ ਵਿਦਆਰਥੀਆਂ ਦਾ ਧੰਨਵਾਦ ਕੀਤਾ ।

Related Articles

Leave a Reply

Your email address will not be published. Required fields are marked *

Back to top button