ਸਥਾਨਕ ਖਬਰ
ਸ਼ਿਵ ਸ਼ਕਤੀ ਮਾਤਾ ਮੰਦਿਰ ਕਮੇਟੀ ਨੇ ਗੁਰਦੀਪ ਸਿੰਘ ਕੰਗ ਨੂੰ ਪੰਜਾਬ ਸਕੱਤਰ ਬਣਨ ਤੇ ਕੀਤਾ ਸਨਮਾਨਤ
ਗੁਰਦੀਪ ਕੰਗ ਮੰਦਿਰ ‘ਚ ਲੋੜਵੰਦਾਂ ਨੂੰ ਵੰਡਦੇ ਹਨ ਰਾਸ਼ਨ : ਚੰਚਲ ਸੇਠ
ਫਗਵਾੜਾ ( ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ)
ਹਿਉਮਨ ਰਾਈਟਸ ਕੌਂਸਲ (ਇੰਡੀਆ) ਦੇ ਨਵ ਨਿਯੁਕਤ ਸੂਬਾ ਸਕੱਤਰ ਗੁਰਦੀਪ ਸਿੰਘ ਕੰਗ ਨੇ ਸ਼ਿਵ ਸ਼ਕਤੀ ਮਾਤਾ ਮੰਦਿਰ ਜੋਸ਼ੀਆਂ ਮੁਹੱਲਾ ਫਗਵਾੜਾ ਵਿਖੇ ਨਤਮਸਤਕ ਹੋ ਕੇ ਮਾਤਾ ਰਾਣੀ ਦਾ ਅਸ਼ੀਰਵਾਦ ਲਿਆ। ਇਸ ਦੌਰਾਨ ਮੰਦਰ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਮੰਦਿਰ ਪੁੱਜਣ ‘ਤੇ ਗੁਲਦਸਤਾ ਭੇਂਟ ਕਰਕੇ ਗੁਰਦੀਪ ਸਿੰਘ ਕੰਗ ਦਾ ਸਵਾਗਤ ਕੀਤਾ ਅਤੇ ਕਮੇਟੀ ਪ੍ਰਧਾਨ ਚੰਚਲ ਸੇਠ ਦੀ ਅਗਵਾਈ ਹੇਠ ਸਨਮਾਨ ਵਜੋਂ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ। ਕਮੇਟੀ ਪ੍ਰਧਾਨ ਚੰਚਲ ਸੇਠ ਨੇ ਦੱਸਿਆ ਕਿ ਗੁਰਦੀਪ ਸਿੰਘ ਕੰਗ ਪੂਰੀ ਤਰ੍ਹਾਂ ਨਾਲ ਸਮਾਜ ਸੇਵਾ ਨੂੰ ਸਮਰਪਿਤ ਹਨ। ਹਰੇਕ ਮਹੀਨੇ ਉਹ ਮੰਦਿਰ ਵਿਖੇ 20 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਵੀ ਕਰਦੇ ਹਨ। ਕੌਂਸਲ ਦੇ ਫਗਵਾੜਾ ਪ੍ਰਧਾਨ ਵਜੋਂ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ ਕੌਮੀ ਪ੍ਰਧਾਨ ਆਰਤੀ ਰਾਜਪੂਤ ਨੇ ਉਹਨਾਂ ਨੂੰ ਪੰਜਾਬ ਸਕੱਤਰ ਦੀ ਮਹੱਤਵਪੂਰਨ ਜ਼ਿੰਮੇਵਾਰੀ ਦਿੱਤੀ ਹੈ। ਉਹਨਾਂ ਭਰੋਸਾ ਜਤਾਇਆ ਕਿ ਬਤੌਰ ਸੂਬਾ ਸਕੱਤਰ ਵੀ ਉਹ ਹੋਰ ਤਨਦੇਹੀ ਨਾਲ ਮਨੁੱਖੀ ਅਧਿਕਾਰ ਜਾਗਰੁਕਤਾ ਅਤੇ ਸਮਾਜ ਸੇਵਾ ਦੇ ਕੰਮ ਕਰਨਗੇ। ਗੁਰਦੀਪ ਸਿੰਘ ਕੰਗ ਨੇ ਸਨਮਾਨ ਲਈ ਸਮੂਹ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਨੇ ਕਦੇ ਵੀ ਕਿਸੇ ਅਹੁਦੇ ਦੀ ਇੱਛਾ ਨਹੀਂ ਰੱਖੀ। ਫਿਰ ਵੀ ਉਹਨਾਂ ਨੂੰ ਜੋ ਜਿੰਮੇਵਾਰੀ ਹਿਊਮਨ ਰਾਈਟਸ ਕੌਂਸਲ ਨੇ ਦਿੱਤੀ ਹੈ, ਉਸ ਨੂੰ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਦੱਸਿਆ ਕਿ ਸੂਬਾ ਪ੍ਰਧਾਨ ਸੁਖਵੰਤ ਸਿੰਘ ਪੱਡਾ ਦੇ ਸਹਿਯੋਗ ਨਾਲ ਕੌਂਸਲ ਦੇ ਸੂਬਾ ਪੱਧਰ ਤੇ ਵਿਸਥਾਰ ਲਈ ਉਹ ਯਤਨਸ਼ੀਲ ਹਨ। ਇਸ ਮੌਕੇ ਬਾਬਾ ਬਾਲਕ ਨਾਥ ਸੇਵਾ ਸੰਮਤੀ ਦੇ ਸਰਪ੍ਰਸਤ ਧਰਮਪਾਲ ਨਿਸ਼ਚਲ, ਕਮੇਟੀ ਸਕੱਤਰ ਕਿੱਟੀ ਬਸਰਾ, ਲਾਇਨਜ ਕਲੱਬ ਫਗਵਾੜਾ ਚੈਂਪੀਅਨ ਦੇ ਪ੍ਰਧਾਨ ਲਾਇਨ ਸੰਜੀਵ ਸੂਰੀ, ਕੈਸ਼ੀਅਰ ਲਾਇਨ ਅਜੇ ਕੁਮਾਰ ਤੋਂ ਇਲਾਵਾ ਹਿਊਮਨ ਰਾਈਟਸ ਕੌਂਸਲ ਦੇ ਨਵ ਨਿਯੁਕਤ ਫਗਵਾੜਾ ਪ੍ਰਧਾਨ ਸਤਵਿੰਦਰ ਸਿੰਘ ਭੰਮਰਾ ਆਦਿ ਹਾਜਰ ਸਨ।
ਤਸਵੀਰ ਸਮੇਤ।
ਹਿਉਮਨ ਰਾਈਟਸ ਕੌਂਸਲ (ਇੰਡੀਆ) ਦੇ ਨਵ ਨਿਯੁਕਤ ਸੂਬਾ ਸਕੱਤਰ ਗੁਰਦੀਪ ਸਿੰਘ ਕੰਗ ਨੇ ਸ਼ਿਵ ਸ਼ਕਤੀ ਮਾਤਾ ਮੰਦਿਰ ਜੋਸ਼ੀਆਂ ਮੁਹੱਲਾ ਫਗਵਾੜਾ ਵਿਖੇ ਨਤਮਸਤਕ ਹੋ ਕੇ ਮਾਤਾ ਰਾਣੀ ਦਾ ਅਸ਼ੀਰਵਾਦ ਲਿਆ। ਇਸ ਦੌਰਾਨ ਮੰਦਰ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਮੰਦਿਰ ਪੁੱਜਣ ‘ਤੇ ਗੁਲਦਸਤਾ ਭੇਂਟ ਕਰਕੇ ਗੁਰਦੀਪ ਸਿੰਘ ਕੰਗ ਦਾ ਸਵਾਗਤ ਕੀਤਾ ਅਤੇ ਕਮੇਟੀ ਪ੍ਰਧਾਨ ਚੰਚਲ ਸੇਠ ਦੀ ਅਗਵਾਈ ਹੇਠ ਸਨਮਾਨ ਵਜੋਂ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ। ਕਮੇਟੀ ਪ੍ਰਧਾਨ ਚੰਚਲ ਸੇਠ ਨੇ ਦੱਸਿਆ ਕਿ ਗੁਰਦੀਪ ਸਿੰਘ ਕੰਗ ਪੂਰੀ ਤਰ੍ਹਾਂ ਨਾਲ ਸਮਾਜ ਸੇਵਾ ਨੂੰ ਸਮਰਪਿਤ ਹਨ। ਹਰੇਕ ਮਹੀਨੇ ਉਹ ਮੰਦਿਰ ਵਿਖੇ 20 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਵੀ ਕਰਦੇ ਹਨ। ਕੌਂਸਲ ਦੇ ਫਗਵਾੜਾ ਪ੍ਰਧਾਨ ਵਜੋਂ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ ਕੌਮੀ ਪ੍ਰਧਾਨ ਆਰਤੀ ਰਾਜਪੂਤ ਨੇ ਉਹਨਾਂ ਨੂੰ ਪੰਜਾਬ ਸਕੱਤਰ ਦੀ ਮਹੱਤਵਪੂਰਨ ਜ਼ਿੰਮੇਵਾਰੀ ਦਿੱਤੀ ਹੈ। ਉਹਨਾਂ ਭਰੋਸਾ ਜਤਾਇਆ ਕਿ ਬਤੌਰ ਸੂਬਾ ਸਕੱਤਰ ਵੀ ਉਹ ਹੋਰ ਤਨਦੇਹੀ ਨਾਲ ਮਨੁੱਖੀ ਅਧਿਕਾਰ ਜਾਗਰੁਕਤਾ ਅਤੇ ਸਮਾਜ ਸੇਵਾ ਦੇ ਕੰਮ ਕਰਨਗੇ। ਗੁਰਦੀਪ ਸਿੰਘ ਕੰਗ ਨੇ ਸਨਮਾਨ ਲਈ ਸਮੂਹ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਨੇ ਕਦੇ ਵੀ ਕਿਸੇ ਅਹੁਦੇ ਦੀ ਇੱਛਾ ਨਹੀਂ ਰੱਖੀ। ਫਿਰ ਵੀ ਉਹਨਾਂ ਨੂੰ ਜੋ ਜਿੰਮੇਵਾਰੀ ਹਿਊਮਨ ਰਾਈਟਸ ਕੌਂਸਲ ਨੇ ਦਿੱਤੀ ਹੈ, ਉਸ ਨੂੰ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਦੱਸਿਆ ਕਿ ਸੂਬਾ ਪ੍ਰਧਾਨ ਸੁਖਵੰਤ ਸਿੰਘ ਪੱਡਾ ਦੇ ਸਹਿਯੋਗ ਨਾਲ ਕੌਂਸਲ ਦੇ ਸੂਬਾ ਪੱਧਰ ਤੇ ਵਿਸਥਾਰ ਲਈ ਉਹ ਯਤਨਸ਼ੀਲ ਹਨ। ਇਸ ਮੌਕੇ ਬਾਬਾ ਬਾਲਕ ਨਾਥ ਸੇਵਾ ਸੰਮਤੀ ਦੇ ਸਰਪ੍ਰਸਤ ਧਰਮਪਾਲ ਨਿਸ਼ਚਲ, ਕਮੇਟੀ ਸਕੱਤਰ ਕਿੱਟੀ ਬਸਰਾ, ਲਾਇਨਜ ਕਲੱਬ ਫਗਵਾੜਾ ਚੈਂਪੀਅਨ ਦੇ ਪ੍ਰਧਾਨ ਲਾਇਨ ਸੰਜੀਵ ਸੂਰੀ, ਕੈਸ਼ੀਅਰ ਲਾਇਨ ਅਜੇ ਕੁਮਾਰ ਤੋਂ ਇਲਾਵਾ ਹਿਊਮਨ ਰਾਈਟਸ ਕੌਂਸਲ ਦੇ ਨਵ ਨਿਯੁਕਤ ਫਗਵਾੜਾ ਪ੍ਰਧਾਨ ਸਤਵਿੰਦਰ ਸਿੰਘ ਭੰਮਰਾ ਆਦਿ ਹਾਜਰ ਸਨ।ਤਸਵੀਰ ਸਮੇਤ।