ਪ੍ਰਮੁੱਖ ਖਬਰਾਂ

ਕਮਲਾ ਨਹਿਰੂ ਕਾਲਜ ਫਾਰ ਵੂਮੈਨ ਦੇ, ਬੱਡੀ ਗਰੁੱਪ ਅਤੇ ਰੋਟਰੈਕਟ ਕਲੱਬ ਵੱਲੋਂ ਪਿੰਡ ਵਿਰਕਾ ਵਿਖੇ ਸਥਿਤ ਗੁਰੂ ਨਾਨਕ ਵ੍ਰਿਧ, ਨੇਤਰਹੀਣ ਅਤੇ ਅਨਾਥ ਆਸ਼ਰਮ ਦਾ ਦੌਰਾ ਕਰਕੇ ਲੋੜਵੰਦਾਂ ਲਈ ਪਿਆਰ, ਸਹਾਰਾ ਅਤੇ ਸਹਾਇਤਾ ਪਹੁੰਚਾਈ ਗਈ।

ਕਮਲਾ ਨਹਿਰੂ ਕਾਲਜ ਫਾਰ ਵੂਮੈਨ ਦੇ, ਬੱਡੀ ਗਰੁੱਪ ਅਤੇ ਰੋਟਰੈਕਟ ਕਲੱਬ ਵੱਲੋਂ ਪਿੰਡ ਵਿਰਕਾ ਵਿਖੇ ਸਥਿਤ ਗੁਰੂ ਨਾਨਕ ਵ੍ਰਿਧ, ਨੇਤਰਹੀਣ ਅਤੇ ਅਨਾਥ ਆਸ਼ਰਮ ਦਾ ਦੌਰਾ ਕਰਕੇ ਲੋੜਵੰਦਾਂ ਲਈ ਪਿਆਰ, ਸਹਾਰਾ ਅਤੇ ਸਹਾਇਤਾ ਪਹੁੰਚਾਈ ਗਈ।

ਫਗਵਾੜਾ- (ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ))
ਇਸ ਸੇਵਾਮੂਲਕ ਯਾਤਰਾ ਦੀ ਅਗਵਾਈ ਕਾਲਜ ਦੀ ਪ੍ਰਿੰਸਪਲ ਡਾ. ਸਵਿੰਦਰ ਪਾਲ ਨੇ ਕੀਤੀ। ਉਨ੍ਹਾਂ ਦੇ ਨਾਲ ਡਾ. ਸੁਧਾਮਣੀ ਸੂਦ, ਕੁ. ਮੋਨਿਕਾ, ਕੁ. ਖੁਸ਼ੀ, ਕੁ. ਸਿਮਰਨਜੀਤ ਕੌਰ ਅਤੇ ਕਈ ਵਿਦਿਆਰਥਣਾਂ ਵੀ ਹਾਜ਼ਰ ਸਨ।
ਆਸ਼ਰਮ ਵਿੱਚ ਰਹਿ ਰਹੇ ਵੱਡਿਆਂ, ਨੇਤਰਹੀਣਾਂ ਅਤੇ ਅਨਾਥਾਂ ਨਾਲ ਵਿਦਿਆਰਥਣਾਂ ਨੇ ਪਿਆਰ ਭਰੀ ਗੱਲਬਾਤ ਕੀਤੀ, ਉਨ੍ਹਾਂ ਲਈ ਲੋੜੀਂਦੀਆਂ ਚੀਜ਼ਾਂ ਲੈ ਕੇ ਗਏ ਅਤੇ ਸਮਾਂ ਬਿਤਾ ਕੇ ਉਨ੍ਹਾਂ ਦੇ ਚਿਹਰਿਆਂ ‘ਤੇ ਮੁਸਕਾਨ ਲਿਆਏ।
ਡਾ. ਸਵਿੰਦਰ ਪਾਲ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥਣਾਂ ਵਿੱਚ ਸੇਵਾ ਭਾਵਨਾ, ਦਇਆ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਉਭਾਰਦੀਆਂ ਹਨ।
ਆਸ਼ਰਮ ਦੇ ਇੰਚਾਰਜ ਅਤੇ ਸਟਾਫ ਵੱਲੋਂ ਕਾਲਜ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਹ ਦੌਰਾ ਸਭ ਲਈ ਇੱਕ ਮਨੁੱਖਤਾ ਭਰਿਆ ਅਤੇ ਯਾਦਗਾਰ ਤਜਰਬਾ ਰਿਹਾ।

Related Articles

Leave a Reply

Your email address will not be published. Required fields are marked *

Back to top button