ਸਥਾਨਕ ਖਬਰ

ਲਾਇਨਜ ਕਲੱਬ ਫਗਵਾੜਾ ਸਿਟੀ ਵਲੋਂ ਸਮਾਜ ਸੇਵਾ ‘ਚ ਪਾਇਆ ਜਾ ਰਿਹਾ ਵਢਮੁੱਲਾ ਯੋਗਦਾਨ – ਭੁਪਿੰਦਰ ਕੌਸ਼ਲ

* 32 ਪਰਿਵਾਰਾਂ ਨੂੰ ਕੀਤੀ ਰਾਸ਼ਨ ਅਤੇ ਪੈਨਸ਼ਨ ਦੀ ਵੰਡ : ਆਸ਼ੂ ਮਾਰਕੰਡਾ

ਫਗਵਾੜਾ 22 ਅਪ੍ਰੈਲ (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)               ਲਾਇਨਜ਼ ਕਲੱਬ ਫਗਵਾੜਾ ਸਿਟੀ ਵਲੋਂ ਮਹੀਨਾਵਾਰ ਰਾਸ਼ਨ ਅਤੇ ਪੈਨਸ਼ਨ ਦੀ ਵੰਡ ਸਬੰਧੀ ਸਮਾਗਮ ਕਲੱਬ ਪ੍ਰਧਾਨ ਜੁਗਲ ਬਵੇਜਾ ਦੀ ਅਗਵਾਈ ਹੇਠ ਚਿਰਾਗ ਐਸੋਸੀਏਟਸ ਸੁਭਾਸ਼ ਨਗਰ ਫਗਵਾੜਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਵਾਸੀ ਭਾਰਤੀ ਭੁਪਿੰਦਰ ਕੌਸ਼ਲ ਅਤੇ ਉਨ੍ਹਾਂ ਦੀ ਧਰਮ ਪਤਨੀ ਪਰੋਮਿਲਾ ਕੌਸ਼ਲ ਯੂ.ਐਸ.ਏ. ਜਦਕਿ ਗੈਸਟ ਆਫ ਆਨਰ ਵਜੋਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨਾਂ ਵਜੋਂ ਸੰਜੀਵ ਕੁਮਾਰ ਮਿੰਚੂ, ਲਾਇਨਜ ਇੰਟਰਨੈਸ਼ਨਲ 321-ਡੀ ਦੇ ਰਿਜਨ ਚੇਅਰਮੈਨ ਆਸ਼ੂ ਮਾਰਕੰਡਾ, ਕਨਵੈਨਸ਼ਨ ਚੇਅਰਮੈਨ ਲਾਇਨ ਤਜਿੰਦਰ ਬਾਵਾ ਐਮ.ਜੇ.ਐਫ. ਅਤੇ ਅਸ਼ੋਕ ਵਧਵਾ ਸਾਬਕਾ ਯੂਥ ਕਾਂਗਰਸ ਪ੍ਰਧਾਨ ਨੇ ਹਾਜਰੀ ਲਗਵਾਈ। ਮੁੱਖ ਮਹਿਮਾਨਾਂ ਅਤੇ ਪਤਵੰਤਿਆਂ ਦਾ ਸਵਾਗਤ ਲਾਇਨ ਜੁਗਲ ਬਵੇਜਾ ਅਤੇ ਉਹਨਾਂ ਦੇ ਸਾਥੀਆਂ ਵਲੋਂ ਫੁੱਲਾਂ ਦੇ ਹਾਰ ਪਾ ਕੇ ਕੀਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨ ਭੁਪਿੰਦਰ ਕੌਸ਼ਲ ਅਤੇ ਪ੍ਰੋਮਿਲਾ ਕੌਸ਼ਲ ਨੇ 32 ਲੋੜਵੰਦ ਔਰਤਾਂ ਨੂੰ ਰਾਸ਼ਨ ਦੇ ਨਾਲ ਪੈਨਸ਼ਨ ਦੀ ਵੰਡ ਕਰਦਿਆਂ ਕਲੱਬ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਲਈ ਅਜਿਹੇ ਸਮਾਗਮ ਬਹੁਤ ਹੀ ਰਾਹਤ ਦੇਣ ਵਾਲੇ ਹੁੰਦੇ ਹਨ। ਉਹਨਾਂ ਆਪਣੇ ਵਲੋਂ ਵੀ ਕਲੱਬ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਰਿਜਨ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ ਅਤੇ ਲਾਇਨ ਤੇਜਿੰਦਰ ਬਾਵਾ ਐਮ.ਜੇ.ਐਫ. ਨੇ ਵੀ ਲਾਇਨ ਜੁਗਲ ਬਵੇਜਾ ਅਤੇ ਉਹਨਾਂ ਦੀ ਟੀਮ ਦੇ ਉਪਰਾਲੇ ਨੂੰ ਸ਼ਲਾਘਾਯੋਗ ਦੱਸਿਆ। ਮੁੱਖ ਮਹਿਮਾਨਾਂ ਅਤੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਤ ਵੀ ਕੀਤਾ ਗਿਆ। ਸਟੇਜ ਦੀ ਸੇਵਾ ਕਲੱਬ ਸਕੱਤਰ ਲਾਇਨ ਜਸਬੀਰ ਮਾਹੀ ਨੇ ਨਿਭਾਈ। ਇਸ ਮੌਕੇ ਕਲੱਬ ਦੇ ਕੈਸ਼ੀਅਰ ਲਾਇਨ ਵਿਪਨ ਠਾਕੁਰ, ਦੀਪਕ ਸੇਠੀ, ਵਿਜੇ ਅਰੋੜਾ, ਗੱਗੀ ਬੱਤਰਾ, ਮੋਹਿਤ ਅਰੋੜਾ, ਅਮਿਤ ਢੀਂਗਰਾ, ਮੋਹਿਤ ਮਨੋਚੀਆ, ਸਮਾਜ ਸੇਵਕ ਮਨੀਸ਼ ਕਨੌਜੀਆ, ਹਨੀ ਗੁਲਾਟੀ ਆਦਿ ਹਾਜਰ ਸਨ।
ਤਸਵੀਰ: ਲਾਇਨਜ਼ ਕਲੱਬ ਫਗਵਾੜਾ ਸਿਟੀ ਵੱਲੋਂ ਕਰਵਾਏ ਸਮਾਗਮ ਦੌਰਾਨ ਮੁੱਖ ਮਹਿਮਾਨ ਭੁਪਿੰਦਰ ਕੌਸ਼ਲ ਅਤੇ ਵਿਧਾਇਕ ਧਾਲੀਵਾਲ ਨੂੰ ਸਨਮਾਨਤ ਕਰਦੇ ਹੋਏ ਲਾਇਨ ਤੇਜਿੰਦਰ ਬਾਵਾ, ਲਾਇਨ ਆਸ਼ੂ ਮਾਰਕੰਡਾ ਆਦਿ ਅਤੇ (ਹੇਠਾਂ) ਲੋੜਵੰਦ ਔਰਤ ਨੂੰ ਰਾਸ਼ਨ ‘ਤੇ ਪੈਨਸ਼ਨ ਭੇਂਟ ਕਰਦੇ ਹੋਏ ਕਲੱਬ ਪ੍ਰਧਾਨ ਲਾਇਨ ਜੁਗਲ ਬਵੇਜਾ ਅਤੇ ਹੋਰ।

Related Articles

Leave a Reply

Your email address will not be published. Required fields are marked *

Back to top button