ਪ੍ਰਮੁੱਖ ਖਬਰਾਂ

ਹਿਊਮਨ ਰਾਈਟਸ ਕੌਂਸਲ ਨੇ ਪਹਿਲਗਾਮ ਹਮਲੇ ਦੀ ਦੱਸਿਆ ਸਖ਼ਤ ਨਿੰਦਣਯੋਗ

ਮਾਸੂਮਾਂ ਨੂੰ ਮਾਰਨਾ ਮਨੁੱਖਤਾ ਦੀ ਨਿਸ਼ਾਨੀ ਨਹੀਂ : ਆਸ਼ੂ ਮਾਰਕੰਡਾ

ਫਗਵਾੜਾ 23 ਅਪ੍ਰੈਲ (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)        ਹਿਊਮਨ ਰਾਈਟਸ ਕੌਂਸਲ (ਇੰਡੀਆ) ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਆਸ਼ੂ ਮਾਰਕੰਡਾ, ਐਸ.ਸੀ. ਸੈਲ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਜਸਵੀਰ ਮਾਹੀ ਅਤੇ ਜ਼ਿਲ੍ਹਾ ਉਪ ਪ੍ਰਧਾਨ ਸੰਜੀਵ ਕੁਮਾਰ ਮਿੰਚੂ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਸਖ਼ਤ ਨਖੇਦੀ ਕੀਤੀ ਹੈ। ਅੱਜ ਇੱਥੇ ਗੱਲਬਾਤ ਦੌਰਾਨ ਇਸ ਘਟਨਾ ਨੂੰ ਅਣਮਨੁੱਖੀ ਵਾਰਦਾਤ ਕਰਾਰ ਦਿੰਦੇ ਹੋਏ ਆਸ਼ੂ ਮਾਰਕੰਡਾ ਨੇ ਮ੍ਰਿਤਕ ਸੈਲਾਨੀਆਂ ਦੀ ਆਤਮਿਕ ਸ਼ਾਂਤੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਮਾਸੂਮ ਵਿਅਕਤੀ ਦੀ ਜਾਨ ਲੈਣ ਨੂੰ ਮਨੁੱਖਤਾ ਨਹੀਂ ਸਗੋਂ ਇਸਨੂੰ ਸਿਰਫ਼ ਪਸ਼ੂਤਾ ਹੀ ਕਿਹਾ ਜਾ ਸਕਦਾ ਹੈ। ਕੋਈ ਵੀ ਧਰਮ ਇਸ ਤਰ੍ਹਾਂ ਦੀ ਕਤਲੇਆਮ ਦੀ ਸਿੱਖਿਆ ਨਹੀਂ ਦਿੰਦਾ। ਮਨੁੱਖਤਾ ਦੇ ਕਾਤਲਾਂ ਨੂੰ ਨਾ ਸਿਰਫ਼ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਸਗੋਂ ਪੀ.ਓ.ਕੇ. ‘ਚ ਚਲਦੀ ਅੱਤਵਾਦ ਦੀ ਫੈਕਟਰੀ ਵੀ ਬੰਦ ਹੋਣੀ ਚਾਹੀਦੀ ਹੈ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਸਰਹੱਦ ਪਾਰ ਬੈਠੇ ਅੱਤਵਾਦੀ ਆਕਾਵਾਂ ਨੂੰ ਸਖ਼ਤ ਸਬਕ ਸਿਖਾਇਆ ਜਾਵੇ। ਇਸ ਦੌਰਾਨ ਜਸਵੀਰ ਮਾਹੀ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ ਕਿ ਜੀਉਣ ਦਾ ਅਧਿਕਾਰ ਹਰ ਮਨੁੱਖ ਦਾ ਪਹਿਲਾ ਮਨੁੱਖੀ ਅਧਿਕਾਰ ਹੈ। ਇਹ ਅਧਿਕਾਰ ਖੋਹਣ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਸੰਜੀਵ ਕੁਮਾਰ ਮਿੰਚੂ ਨੇ ਵੀ ਇਸ ਘਟਨਾ ਨੂੰ ਦਿਲ ਦਹਿਲਾ ਦੇਣ ਵਾਲੀ ਕਰਾਰ ਦਿੱਤਾ ਅਤੇ ਕਿਹਾ ਕਿ ਪਾਕਿਸਤਾਨ ਬਹੁਤ ਲੰਬੇ ਸਮੇਂ ਤੋਂ ਭਾਰਤ ਵਿੱਚ ਮਾਸੂਮ ਲੋਕਾਂ ਦਾ ਖੂਨ ਵਹਾ ਰਿਹਾ ਹੈ। ਇਸ ਘਟਨਾ ਦੀ ਜਿੰਮੇਵਾਰੀ ਵੀ ਪਾਕਿਸਤਾਨੀ ਅੱਤਵਾਦੀ ਸੰਗਠਨ ਨੇ ਲਈ ਹੈ। ਇਸ ਲਈ ਭਾਰਤ ਸਰਕਾਰ ਨੂੰ ਪਾਕਿਸਤਾਨ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਫੋਟੋ: ਆਸ਼ੂ ਮਾਰਕੰਡਾ + ਜਸਵੀਰ ਮਾਹੀ।

Related Articles

Leave a Reply

Your email address will not be published. Required fields are marked *

Back to top button