ਦੇਸ਼
ਫਗਵਾੜਾ ਪੱਤਰਕਾਰ ਸੰਗਠਨ ਰਜਿ. ਫਗਵਾੜਾ ਵੱਲੋਂ ਪਹਿਲਗਾਮ ਕਾਂਡ ਦੀ ਸਖ਼ਤ ਨਿੰਦਾ
ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ : ਡਾਕਟਰ ਰਮਨ
ਫਗਵਾੜਾ,27 ਅਪ੍ਰੈਲ (ਸੁਸ਼ੀਲ ਸ਼ਰਮਾ/ ਨਵੋਦਿਤ ਸ਼ਰਮਾ)
) ਪਹਿਲਗਾਮ ਵਿੱਚ ਬੀਤੇ ਦਿਨੀਂ ਵਾਪਰੇ ਇੱਕ ਅਤਿ ਦੁੱਖਦਾਇਕ ਘਟਨਾਕ੍ਰਮ ਦੇ ਰੋਸ ਵਿੱਚ ਆਪਣਾ ਦੁਖ ਵਿਅਕਤ ਕਰਨ ਲਈ ਅੱਜ ਫਗਵਾੜਾ ਪੱਤਰਕਾਰ ਸੰਗਠਨ ਰਜਿ. ਫਗਵਾੜਾ ਦੀ ਬੇਹੱਦ ਜ਼ਰੂਰੀ ਮੀਟਿੰਗ ਪ੍ਰਧਾਨ ਡਾ. ਰਮਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸੁਸ਼ੀਲ ਸ਼ਰਮਾ, ਕੁਲਦੀਪ ਸਿੰਘ ਨੂਰ, ਮੋਹਿਤ ਸ਼ਰਮਾ, ਨਰਿੰਦਰਪਾਲ ਸਿੰਘ ਮਾਹੀ, ਕਮਲਦੀਪ ਸਿੰਘ, ਜੀਵਨ ਸੰਘਾ, ਪ੍ਰਵੀਨ ਕਨੌਜੀਆ, ਜਸਵਿੰਦਰ ਸਿੰਘ ਭਗਤਪੁਰਾ, ਅਜੇ ਕੋਛੜ, ਰਾਮਮੂਰਤੀ ਲਾਲੀ, ਆਦਿ ਨੇ ਬੀਤੀ 22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਜ਼ਿਲ੍ਹੇ ਅੰਦਰ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਸੈਲਾਨੀਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਪਰੋਕਤ ਬੁਲਾਰਿਆਂ ਨੇ ਹਾਜ਼ਰੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਦੇ ਮਿੰਨੀ ਸਵਿਟਰਜ਼ਲੈਂਡ ਵਜੋਂ ਜਾਣੇ ਜਾਂਦੇ ਜਿੱਥੇ ਕੁਦਰਤੀ ਦੇ ਵਰੋਸਾਏ ਸਵਰਗ ਦੀ ਗੋਦ ਦਾ ਆਨੰਦ ਮਾਣਦੇ ਬੇਕਸੂਰ ਲੋਕਾਂ ਨੂੰ ਅੰਨ੍ਹੇਵਾਹ ਗੋਲੀਆਂ ਚਲਾ ਕੇ ਲਾਸ਼ਾਂ ਦੇ ਢੇਰ ਵਿੱਚ ਬਦਲ ਦੇਣਾ ਇੱਕ ਅਕਹਿ ਅਸਹਿ ਬਹੁਤ ਦੁੱਖਦਾਈ ਘਟਨਾ ਹੈ, ਜਿਸ ਨਾਲ ਹਰ ਇਨਸਾਫ਼ ਪਸੰਦ ਵਿਅਕਤੀ ਦਾ ਹਿਰਦਾ ਵਲੂੰਧਰਿਆ ਗਿਆ ਹੈ।ਉਨ੍ਹਾਂ ਪੀੜਤ ਪਰਵਾਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਸਰਕਾਰ ਪਾਸੋਂ ਮੰਗ ਕਰਦਿਆ ਦੋਸ਼ੀਆਂ ਖਿਲਾਫ ਸਖਤ ਢੁੱਕਵੀਂ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਫਗਵਾੜਾ ਪੱਤਰਕਾਰ ਸੰਗਠਨ ਦੇ ਅਹੁਦੇਦਾਰਾਂ ਨੇ ਭਾਰਤ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਪੀੜਤ ਪਰਿਵਾਰਾਂ ਨੂੰ ਆਰਥਿਕ ਮੱਦਦ ਕਰਨ ਦੇ ਨਾਲ-ਨਾਲ ਪੀੜਤ ਪਰਵਾਰਾਂ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ ਤਾਂ ਜੋ ਜਿਨ੍ਹਾਂ ਪਰਿਵਾਰਾਂ ਦੇ ਕਮਾਈ ਦੇ ਸਰੋਤ ਖਤਮ ਹੋ ਗਏ ਹਨ ਉਹ ਸਰਕਾਰ ਦੀ ਸਹਾਇਤਾ ਨਾਲ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਸਹੀ ਢੰਗ ਨਾਲ ਕਰ ਸੱਕਣ। ਇਸ ਮੌਕੇ ਹਮਲੇ ਵਿੱਚ ਸ਼ਹੀਦ ਹੋਏ ਨਿਰਦੋਸ਼ ਮ੍ਰਿਤਕਾਂ ਲਈ ਦੋ ਮਿੰਟ ਦਾ ਮੌਨ ਰੱਖ ਭਾਵਭਿੰਨੀ ਸ਼ਰਧਾਂਜਲੀ ਭੇਂਟ ਕੀਤੀ ਗਈ।