ਧਰਮ

ਪਰਸ਼ੂਰਾਮ ਸੈਨਾ ਤੇ ਬ੍ਰਾਹਮਣ ਮੰਡਲ ਨੇ ਤਾਲਾਬ ਅਰੋੜੀਆਂ ‘ਚ ਕਰਵਾਇਆ ਕੁਸ਼ਤੀ ਦੰਗਲ

ਡਾ. ਚੱਬੇਵਾਲ ਤੋਂ ਪਿੰਡ ਖਾਟੀ ਨੂੰ ਵਿਰਾਸਤੀ ਪਿੰਡ ਬਣਾਉਣ ਦੀ ਕੀਤੀ ਮੰਗ * ਖਾਟੀ ਧਾਮ ਵਿਖੇ ਭਗਵਾਨ ਪਰਸ਼ੂਰਾਮ ਜਯੰਤੀ ਸਮਾਗਮ ਅੱਜ

ਫਗਵਾੜਾ 28 ਅਪ੍ਰੈਲ (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ ) ਭਗਵਾਨ ਪਰਸ਼ੂਰਾਮ ਜਯੰਤੀ ਦੇ ਸਬੰਧ ‘ਚ ਪਰਸ਼ੂਰਾਮ ਸੈਨਾ (ਰਜਿ.) ਫਗਵਾੜਾ ਵੱਲੋਂ ਬ੍ਰਾਹਮਣ ਮੰਡਲ ਫਗਵਾੜਾ ਦੇ ਸਹਿਯੋਗ ਨਾਲ ਸਥਾਨਕ ਤਲਾਅ ਅਰੋਦੀਆਂ ਮੇਹਲੀ ਗੇਟ ਫਗਵਾੜਾ ਵਿਖੇ ਪਹਿਲਾ ਕੁਸ਼ਤੀ ਦੰਗਲ ਕਰਵਾਇਆ ਗਿਆ। ਜਿਸਦਾ ਉਦਘਾਟਨ ਮੁੱਖ ਮਹਿਮਾਨਾਂ ਵਜੋਂ ਪਹੁੰਚੇ ਹੁਸ਼ਿਆਰਪੁਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਅਤੇ ਮੇਅਰ ਰਾਮਪਾਲ ਉੱਪਲ ਨੇ ਕੀਤਾ। ਉਹਨਾਂ ਨੇ ਭਗਵਾਨ ਪਰਸ਼ੂਰਾਮ ਜਯੰਤੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੁਸ਼ਤੀ ਦੇ ਅਖਾੜੇ ਪੰਜਾਬ ਦੀ ਵਿਰਾਸਤ ਦਾ ਅਨਿੱਖੜਵਾਂ ਅੰਗ ਹਨ। ਨੌਜਵਾਨ ਪੀੜ੍ਹੀ ਨੂੰ ਆਪਣੀ ਪ੍ਰਾਚੀਨ ਵਿਰਾਸਤ ਨਾਲ ਜੋੜਨ ਲਈ ਅਜਿਹੇ ਯਤਨ ਵੱਡੇ ਪੱਧਰ ’ਤੇ ਕੀਤੇ ਜਾਣੇ ਚਾਹੀਦੇ ਹਨ, ਤਾਂ ਜੋ ਪੰਜਾਬ ਦੀ ਧਰਤੀ ਤੋਂ ਇਕ ਵਾਰ ਫਿਰ ਕੋਈ ਦਾਰਾ ਸਿੰਘ ਦੇਸ਼ ਅਤੇ ਦੁਨੀਆ ‘ਚ ਪੰਜਾਬ ਦਾ ਨਾਮ ਰੌਸ਼ਨ ਕਰ ਸਕੇ। ਕੁਸ਼ਤੀ ਕੋਚ ਵਿਜੇ ਪਹਿਲਵਾਨ ਦੀ ਦੇਖਰੇਖ ਹੇਠ ਇਲਾਕੇ ਦੇ ਪ੍ਰਸਿੱਧ ਪਹਿਲਵਾਨਾਂ ਨੇ ਜ਼ੋਰ ਅਜਮਾਇਸ਼ ਕੀਤੀ। ਪਟਕੇ ਦੀ ਕੁਸ਼ਤੀ ਤੀਰਥ ਪਹਿਲਵਾਨ ਮਾਹਲਾਂ ਦੇ ਨਾਮ ਰਹੀ। ਇਸ ਤੋਂ ਇਲਾਵਾ ਮੋਹਿਤ ਜਲੰਧਰ, ਪਰਮਿੰਦਰ ਫਗਵਾੜਾ, ਪ੍ਰਦੀਪ ਡੁਮੇਲੀ, ਸੈਫ ਅਲੀ ਫਗਵਾੜਾ, ਮਨਿੰਦਰ ਬੱਡੋਵਾਲ ਨੇ ਵੀ ਵਿਰੋਧੀ ਪਹਿਲਵਾਨਾਂ ’ਤੇ ਦਿਲਚਸਪ ਦਾਅ ਮਾਰਦੇ ਹੋਏ ਕੁਸ਼ਤੀ ਪ੍ਰੇਮੀਆਂ ਦਾ ਮਨੋਰੰਜਨ ਕੀਤਾ। ਪਰਸ਼ੂਰਾਮ ਸੈਨਾ ਦੇ ਰਾਸ਼ਟਰੀ ਜਨਰਲ ਸਕੱਤਰ ਹਰੀਓਮ ਸ਼ਰਮਾ ਨੇ ਮੁੱਖ ਮਹਿਮਾਨਾਂ ਅਤੇ ਪਤਵੰਤਿਆਂ ਦਾ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਮੰਗਲਵਾਰ, 29 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਜਯੰਤੀ ਅਤੇ ਅਕਸ਼ੈ ਤ੍ਰਿਤੀਆ ਸਮਾਗਮ ਭਗਵਾਨ ਪਰਸ਼ੂਰਾਮ ਜੀ ਦੇ ਤੱਪ ਅਸਥਾਨ ਪਿੰਡ ਖਾਟੀ ਵਿਖੇ ਬਹੁਤ ਧੂਮਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਸੰਸਦ ਮੈਂਬਰ ਰਾਜਕੁਮਾਰ ਚੱਬੇਵਾਲ ਤੋਂ ਖਾਟੀ ਧਾਮ ਨੂੰ ਵਿਰਾਸਤੀ ਪਿੰਡ ਐਲਾਨਣ ਦੀ ਮੰਗ ਵੀ ਕੀਤੀ। ਜੇਤੂ ਪਹਿਲਵਾਨਾਂ ਅਤੇ ਮੁੱਖ ਮਹਿਮਾਨਾਂ ਨੂੰ ਕੁਸ਼ਤੀ ਮੁਕਾਬਲੇ ਦੇ ਪ੍ਰਬੰਧਕਾਂ ਜੋਤੀ ਸ਼ਰਮਾ ਪ੍ਰਧਾਨ ਬ੍ਰਾਹਮਣ ਮੰਡਲ ਅਤੇ ਲਵਲੀ ਸ਼ਰਮਾ ਸੂਬਾ ਮੀਤ ਪ੍ਰਧਾਨ ਪਰਸ਼ੁਰਾਮ ਸੈਨਾ ਵਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ, ਕੁਸ਼ਤੀ ਮੁਕਾਬਲੇ ਹੋਰ ਵੀ ਵੱਡੇ ਪੱਧਰ ’ਤੇ ਆਯੋਜਿਤ ਕੀਤੇ ਜਾਣਗੇ। ਇਸ ਮੌਕੇ ’ਤੇ ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਹਰਜੀ ਮਾਨ, ਸੀਨੀਅਰ ‘ਆਪ’ ਆਗੂ ਦਲਜੀਤ ਸਿੰਘ ਰਾਜੂ, ਕੌਂਸਲਰ ਪਵਨ ਸ਼ਰਮਾ ਪੱਪੀ, ਭਾਜਪਾ ਆਗੂ ਆਸ਼ੂ ਸਾਂਪਲਾ, ਭਾਰਤੀ ਸ਼ਰਮਾ, ਚੇਅਰਮੈਨ ਨਗਰ ਸੁਧਾਰ ਟਰੱਸਟ ਜਰਨੈਲ ਨੰਗਲ, ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ ਤਵਿੰਦਰ ਰਾਮ, ਉਦਯੋਗਪਤੀ ਪੰਕਜ ਗੌਤਮ, ਡਾ: ਅਮੀਸ਼ ਭਾਰਦਵਾਜ, ਵਿਜੇ ਕਾਲੀਆ, ਲੈਕਚਰਾਰ ਹਰਜਿੰਦਰ ਗੋਗਨਾ, ਹਰਬੰਸ ਲਾਲ ਖੁਰਾਣਾ, ਲਾਇਨ ਸੁਸ਼ੀਲ ਸ਼ਰਮਾ, ਸੁਖਦੇਵ ਸਿੰਘ ਕਾਕਾ, ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਦੇ ਪੰਜਾਬ ਪ੍ਰਧਾਨ ਦੀਪਕ ਭਾਰਦਵਾਜ, ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਇੰਦਰਜੀਤ ਕਰਵਲ, ਵਿਪਨ ਸ਼ਰਮਾ, ਬੌਬੀ ਅਰੋੜਾ, ਜੀ.ਡੀ.ਆਰ. ਸਕੂਲ ਪ੍ਰਬੰਧਕ ਅਮਿਤ ਸ਼ਰਮਾ, ਸੰਦੀਪ ਸ਼ਰਮਾ, ਚੇਤਨ ਸ਼ਰਮਾ, ਕਮਲ ਕੌਸ਼ਲ, ਅਮਿਤ ਸ਼ਰਮਾ, ਰਾਜਨ ਸ਼ਰਮਾ, ਬ੍ਰਿਜ ਲਾਲ, ਰਾਜੂ ਭੁੱਲਾਰਾਈ, ਰੋਹਿਤ ਸ਼ਰਮਾ, ਹਰਮੇਸ਼ ਪਾਠਕ, ਰਾਜੇਸ਼ ਪਰਾਸ਼ਰ, ਪੰਕਜ ਸ਼ਰਮਾ, ਅਰੁਣ ਸ਼ਰਮਾ, ਯਤਿਨ ਸ਼ਰਮਾ ਆਦਿ ਹਾਜ਼ਰ ਸਨ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button