ਸਥਾਨਕ ਖਬਰ

ਜੀ.ਡੀ.ਆਰ ਕਾਨਵੈਂਟ ਸੀ. ਸੈ. ਸਕੂਲ ਦਾ ਨਤੀਜਾ ਰਿਹਾ 100 ਫ਼ੀਸਦੀ

ਰਾਜਬੀਰ ਕੌਰ ਨੇ 93.4% ਅਤੇ ਪ੍ਰਨੀਤ ਕੌਰ ਨੇ 93% ਅੰਕਾਂ ਦੇ ਨਾਲ ਕੀਤਾ ਜੀ. ਡੀ. ਆਰ ਸਕੂਲ ਦਾ ਨਾਂ ਰੋਸ਼ਨ |

ਫਗਵਾੜਾ -15 ਮਈ:- (ਸੂਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)ਜੀ.ਡੀ.ਆਰ ਕਾਨਵੈਂਟ ਸੀ. ਸੈ. ਸਕੂਲ ,ਹੁਸ਼ਿਆਰਪੁਰ ਰੋਡ, ਫ਼ਗਵਾੜ੍ਹਾ ਵਿੱਚ ਸੀ. ਬੀ. ਐੱਸ.  ਈ. ਵਲੋਂ ਘੋਸ਼ਿਤ ਦਸਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਹਰ ਵਿਸ਼ੇ ਵਿੱਚੋਂ ਬਹੁਤ ਵਧੀਆ ਅੰਕ ਪ੍ਰਾਪਤ ਕੀਤੇ। ਪ੍ਰਿੰਸੀਪਲ ਮੈਡਮ ਮਾਧਵੀ ਜੀ ਨੇ ਦੱਸਿਆ ਕਿ ਦਸਵੀਂ ਜਮਾਤ ਵਿਚ ਦਾਖਲ ਹੋਏ 103 ਵਿਦਿਆਰਥੀਆਂ ਦਾ ਨਤੀਜਾ ਬਹੁਤ ਵਧੀਆ ਰਿਹਾ ਹੈ | ਸਕੂਲ ਦਾ ਨਤੀਜਾ 100 ਫੀਸਦੀ ਰਿਹਾ, ਜਿਸ ਵਿਚੋਂ ਰਾਜਬੀਰ ਕੌਰ ਨੇ 93.4%, ਪ੍ਰਨੀਤ ਕੌਰ ਨੇ 93%, ਸਾਨਿਆ ਨੇ 91.4%, ਪਾਰੁਸ਼ੀ ਨੇ 91.2%, ਮਾਨਸੀ ਕੁਮਾਰੀ ਨੇ 90.8%, ਅਮਨ ਸ਼ਰਮਾ ਨੇ 88.4%, ਨਿਮਰਦੀਪ ਕੌਰ ਨੇ 87.8%, ਸਾਹਿਲ ਚੌਰਸੀਆ ਨੇ 87.4 %, ਮਾਨਸੀ ਕੁਮਾਰੀ ਨੇ 87.2 %, ਅਮਨਦੀਪ ਕੌਰ ਨੇ 85%, ਨਵਤੇਜ ਕੌਰ ਨੇ 85.8%, ਖੁਸ਼ਮੀਤ ਕੌਰ ਨੇ 84.4%, ਵੰਸ਼ਿਕਾ ਅਰੋੜਾ ਨੇ 84.2%, ਰਵਨੀਤ ਕੌਰ ਪਰਮਾਰ ਨੇ 83.2%, ਜਗਮੀਤ ਸਿੰਘ ਨੇ 82%, ਸੁਨੈਨਾ ਨੇ 81.6%, ਪਰਵੀਨ ਕੌਰ ਨੇ 81.4%, ਮੁਕੁਲ ਕੁਮਾਰ ਨੇ 80.6% ਅੰਕ ਪ੍ਰਾਪਤ ਕੀਤੇ। ਬੱਚਿਆਂ ਨੇ ਵੀ ਹਰ ਵਿਸ਼ੇ ਵਿੱਚ ਚੰਗੇ ਅੰਕ ਪ੍ਰਾਪਤ ਕੀਤੇ ਜਿਸ ਵਿੱਚ  ਅਮਨ ਸ਼ਰਮਾ ਅਤੇ ਪ੍ਰਨੀਤ ਕੌਰ ਨੇ ਸਮਾਜਿਕ ਵਿਗਿਆਨ ਵਿੱਚ 95 ਅੰਕ, ਸਾਨਿਆ ਨੇ ਪੰਜਾਬੀ ਵਿੱਚ 98 ਅੰਕ, ਰਾਜਬੀਰ ਕੌਰ, ਸਾਨਿਆ, ਪ੍ਰਨੀਤ ਕੌਰ ਅਤੇ ਸਾਹਿਲ ਚੌਰਸੀਆ ਨੇ ਸੂਚਨਾ ਤਕਨਾਲੋਜੀ ਵਿੱਚ 96 ਅੰਕ, ਸਾਨਿਆ ਨੇ ਸਾਇੰਸ ਵਿੱਚ 85 ਅੰਕ, ਰਾਜਬੀਰ ਕੌਰ ਨੇ ਅੰਗਰੇਜ਼ੀ ਵਿੱਚ 94 ਅੰਕ, ਪ੍ਰਨੀਤ ਕੁਮਾਰ ਨੇ ਗਣਿਤ ਵਿੱਚ 82 ਅੰਕ, ਮਾਨਸੀ ਕੁਮਾਰੀ ਅਤੇ ਪ੍ਰਨੀਤ ਕੌਰ ਨੇ ਹਿੰਦੀ ਵਿੱਚ 91 ਅੰਕ ਪ੍ਰਾਪਤ ਕੀਤੇ | ਨਤੀਜੇ ਤੋਂ  ਬਾਅਦ ਬੱਚਿਆਂ ਵਿੱਚ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਇਸ ਮੌਕੇ  ਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਮਾਧਵੀ ਜੀ ਨੇ ਬੱਚਿਆਂ, ਸਟਾਫ ਅਤੇ ਮਾਤਾ -ਪਿਤਾ ਨੂੰ ਵਧਾਈ ਦਿੱਤੀ ਤੇ ਬੱਚਿਆਂ ਨੂੰ ਉਹਨਾਂ ਦੇ ਆਉਣ ਵਾਲੇ ਭਵਿੱਖ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਜੀ.ਡੀ.ਆਰ. ਸੰਸਥਾ ਬੱਚਿਆਂ ਦੀ ਗੁਣਵੰਤਾ ਭਰਪੂਰ ਸਿੱਖਿਆ ਲਈ ਯਤਨਸ਼ੀਲ ਰਹੇਗੀ | ਸਕੂਲ ਦੇ ਚੇਅਰਮੈਨ ਜੀ ਨੇ ਇਸ ਮੌਕੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ | ਉਹਨਾਂ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਮਿਹਨਤੀ ਸਟਾਫ ਦੀ ਪ੍ਰਸ਼ੰਸਾ ਕੀਤੀ ਅਤੇ ਧੰਨਵਾਦ ਕੀਤਾ।

Related Articles

Leave a Reply

Your email address will not be published. Required fields are marked *

Back to top button