ਸਥਾਨਕ ਖਬਰ
ਵਪਾਰ ਦੇ ਵਿਕਾਸ ਲਈ ਤਕਨੀਕ ਦੀ ਵਰਤੋਂ ਜ਼ਰੂਰੀ – ਸੰਤੋਸ਼ ਗੋਗੀ
ਮਿੱਤਲ ਸਕੂਲ ਆਫ ਬਿਜਨੇਸ ਨੇ ਵੋਕੇਸ਼ਨਲ ਸੈਂਟਰ ‘ਚ ਕਰਵਾਇਆ ਸੈਮੀਨਾਰ
ਫਗਵਾੜਾ 1 ਮਈ ( ਸੁਸ਼ੀਲ ਸ਼ਰਮਾ ) ਸਰਬ ਨੌਜਵਾਨ ਸਭਾ ਵੱਲੋਂ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਥਾਨਕ ਸਕੀਮ ਨੰਬਰ 3, ਹੁਸ਼ਿਆਰਪੁਰ ਰੋਡ ਵਿਖੇ ਸੰਚਾਲਿਤ ਵੋਕੇਸ਼ਨਲ ਸੈਂਟਰ ਵਿਖੇ ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ਦੇ ਮਿੱਤਲ ਸਕੂਲ ਆਫ ਬਿਜਨੇਸ ਵੱਲੋਂ ਵਰਲਡ ਇਨਵੈਸਟਰ ਵੀਕ 2025 ਅਧੀਨ ‘ਡਿਜ਼ੀਟਲ ਤਕਨੀਕ ਰਾਹੀਂ ਵਪਾਰਕ ਵਾਧਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਮੁੱਖ ਬੁਲਾਰਿਆਂ ਵਜੋਂ ਪਹੁੰਚੇ ਪ੍ਰੋਫੈਸਰ ਅਨੂਪ ਮੋਹੰਤੀ ਨੇ ਵੋਕੇਸ਼ਨਲ ਸੈਂਟਰ ਦੀਆਂ 60 ਸਿੱਖਿਆਰਥਣਾਂ ਨੂੰ ਮਹੱਤਵਪੂਰਣ ਜਾਣਕਾਰੀ ਦਿੱਤੀ ਅਤੇ ਨਾਰੀ ਸਸ਼ਕਤੀਕਰਨ ਥੀਮ ਹੇਠ ਯੋਜਨਾ ਬੱਧ ਕੰਮ ਕਰਨ ਲਈ ਪ੍ਰੇਰਿਆ। ਉਹਨਾਂ ਦੱਸਿਆ ਕਿ ਕਿਵੇਂ ਘੱਟ ਨਿਵੇਸ਼ ਨਾਲ ਵਪਾਰ ਸ਼ੁਰੂ ਕੀਤਾ ਜਾ ਸਕਦਾ ਹੈ। ਉਹਨਾ ਭਾਗੀਦਾਰਾਂ ਨੂੰ ਏ.ਆਈ. ਟੂਲਜ਼ ਰਾਹੀਂ ਬ੍ਰਾਂਡਿੰਗ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਬਤੌਰ ਮੁੱਖ ਮਹਿਮਾਨ ਹਾਜਰ ਆਏ ਨਗਰ ਸੁਧਾਰ ਟਰੱਸਟ ਦੇ ਟਰਸਟੀ ਮੈਂਬਰ ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਵਪਾਰ ਦੇ ਵਿਕਾਸ ਲਈ ਤਕਨੀਕ ਦਾ ਗਿਆਨ ਅਤੇ ਵਰਤੋਂ ਜ਼ਰੂਰੀ ਹੈ। ਉਹਨਾਂ ਕਿਹਾ ਕਿ ਡਿਜੀਟਲ ਤਕਨੀਕਾਂ, ਜਿਵੇਂ ਕਿ ਸੋਸ਼ਲ ਮੀਡੀਆ ਮਾਰਕੀਟਿੰਗ, ਈਮੇਲ ਮਾਰਕੀਟਿੰਗ ਆਦਿ ਦੀ ਵਰਤੋਂ ਕਰਕੇ ਆਪਣੇ ਕਾਰੋਬਾਰ ਦਾ ਪ੍ਰਚਾਰ ਅੱਜਕਲ ਬਹੁਤ ਆਸਾਨ ਹੋ ਗਿਆ ਹੈ, ਜਿਸਦਾ ਫਾਇਦਾ ਲੈਣਾ ਚਾਹੀਦਾ ਹੈ। ਸੈਂਟਰ ਦੀਆਂ ਸਿੱਖਿਆਰਥਣਾਂ ਨੇ ਦੱਸਿਆ ਕਿ ਅੱਜ ਦਾ ਇਹ ਸੈਮੀਨਾਰ ਉਹਨਾਂ ਲਈ ਬਹੁਤ ਲਾਹੇਵੰਦ ਸੀ। ਉਹਨਾਂ ਸਰਬ ਨੌਜਵਾਨ ਸਭਾ ਦਾ ਇਸ ਲਾਹੇਵੰਦ ਉਪਰਾਲੇ ਲਈ ਧੰਨਵਾਦ ਵੀ ਕੀਤਾ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਨੇ ਨਿਭਾਈ। ਅਖੀਰ ਵਿਚ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਇਸ ਜਾਗਰੂਕਤਾ ਪ੍ਰੋਗਰਾਮ ‘ਚ ਸਹਿਯੋਗ ਲਈ ਮਿੱਤਲ ਸਕੂਲ ਆਫ ਬਿਜਨੇਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਸੈਂਟਰ ਦੀਆਂ ਸਿੱਖਿਆਰਥਣਾਂ ਲਈ ਅਜਿਹੇ ਲਾਹੇਵੰਦ ਪ੍ਰੋਗਰਾਮਾਂ ਅੱਗੇ ਵੀ ਜਾਰੀ ਰੱਖੇ ਜਾਣਗੇ। ਸਭਾ ਵਲੋਂ ਮਿੱਤਲ ਸਕੂਲ ਆਫ ਬਿਜਨਸ ਦੀ ਟੀਮ ਅਤੇ ਸੈਂਟਰ ਪਹੁੰਚੇ ਵਿਦਿਆਰਥੀਆਂ ਅੰਜਲੀ ਯਾਦਵ, ਸੁਨੀਸ਼ਪਾ ਗੋਰੰਗ, ਮਨਵਿੰਦਰ ਬਾਸਦਾ, ਸ਼ਿਵਾਲਿਕਾ ਨਾਗਪਾਲ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਵਿੱਕੀ ਸਿੰਘ, ਡਾ. ਗੁਰਦੀਪ ਸਿੰਘ, ਗੁਲਸ਼ਨ ਕਪੂਰ, ਗੁਰਦੀਪ ਸਿੰਘ ਤੁਲੀ, ਨਰਿੰਦਰ ਸਿੰਘ ਸੈਣੀ, ਪਰਮਜੀਤ ਰਾਏ, ਮੈਡਮ ਤਨੂੰ, ਮੈਡਮ ਗੁਰਜੀਤ ਕੌਰ, ਮੈਡਮ ਨਵਜੋਤ ਕੌਰ, ਮੈਡਮ ਆਸ਼ੂ ਬੱਗਾ, ਮੈਡਮ ਸਪਨਾ ਸ਼ਾਰਦਾ, ਗੁਰਸ਼ਰਨ ਬਾਸੀ ਅਤੇ ਸਿੱਖਿਆਰਥਣਾਂ ਅਕੰਸ਼ਾ, ਗੁਰਲੀਨ, ਸਪਨਾ ਦੇਵੀ, ਕਾਜਲ, ਕੋਮਲ, ਕੋਮਲਪ੍ਰੀਤ, ਸੰਜਨਾ ਸ਼ਰਮਾ, ਗੁਰਜੀਤ ਕੌਰ, ਤਰਸੇਮ ਕੌਰ, ਹਰਮਨ, ਨੰਦਨੀ, ਪ੍ਰਿਆ, ਰਮਨਦੀਪ, ਅੰਜਲੀ, ਨਿਕਿਤਾ, ਨਵਦੀਪ, ਨੀਲਮ, ਸੁਰਿੰਦਰ ਕੌਰ, ਮੋਨਿਕਾ ਦੀਪ, ਨਿੱਕੀ ਕੁਮਾਰੀ, ਭਾਵਨਾ, ਜਾਨ੍ਹਵੀ, ਨੇਹਾ ਕੁਮਾਰੀ, ਮੋਨਿਕਾ, ਗੀਤਿਕਾ, ਨਵਨੀਤ ਕੌਰ, ਜਸਪ੍ਰੀਤ ਕੌਰ, ਆਸ਼ਾ ਰਾਣੀ, ਪੂਜਾ ਦੇਵੀ, ਆਂਚਲ, ਕਿਰਨਦੀਪ, ਤਰਨਪ੍ਰੀਤ, ਚਰਨਜੀਤ, ਅਨੂੰ, ਅਰਸ਼ਦੀਪ, ਰੰਜਨਾ, ਆਰਤੀ ਕੁਮਾਰੀ, ਸਨੇਹਾ, ਅਮਨਦੀਪ ਕੌਰ, ਸਿਮਰਨ ਕੌਰ ਆਦਿ ਹਾਜ਼ਰ ਸਨ।
ਤਸਵੀਰ ਸਮੇਤ।

ਤਸਵੀਰ ਸਮੇਤ।
