ਰਾਜ

ਆਈ.ਪੀ.ਐਸ. ਬਣੇ ਫਗਵਾੜਾ ਦੇ ਸਿਦਕ ਸਿੰਘ ਨੂੰ ਸ਼ਹਿਰ ਦੀਆਂ ਸਮਾਜਿਕ ਜੱਥੇਬੰਦੀਆਂ ਨੇ ਕੀਤਾ ਸਨਮਾਨਤ

ਬਲੱਡ ਬੈਂਕ ਫਗਵਾੜਾ ‘ਚ ਕਰਵਾਇਆ ਸਨਮਾਨ ਸਮਾਗਮ

ਫਗਵਾੜਾ 3 ਮਈ (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)      ਯੂ.ਪੀ.ਐਸ.ਸੀ. ਦੀ ਕਠਿਨ ਪ੍ਰੀਖਿਆ ਪਾਸ ਕਰਕੇ ਆਈ.ਪੀ.ਐਸ. ਅਫਸਰ ਬਣਨ ਦਾ ਮਾਣ ਹਾਸਲ ਕਰਨ ਵਾਲੇ ਫਗਵਾੜਾ ਦੇ ਹੋਣਹਾਰ ਨੌਜਵਾਨ ਸਿਦਕ ਸਿੰਘ ਦੇ ਸਨਮਾਨ ‘ਚ ਇਕ ਸਮਾਗਮ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਆਯੋਜਿਤ ਕੀਤਾ ਗਿਆ। ਜਿਸ ਵਿਚ ਮੇਅਰ ਰਾਮਪਾਲ ਉੱਪਲ ਅਤੇ ਏ.ਡੀ.ਸੀ. ਕਮ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਉਹਨਾਂ ਨੇ ਸਿਦਕ ਸਿੰਘ ਨੂੰ ਸਨਮਾਨ ਚਿੰਨ੍ਹ, ਸ਼ਾਲ ਅਤੇ ਪ੍ਰਸ਼ੰਸਾ ਪੱਤਰ ਭੇਂਟ ਕਰਦਿਆਂ ਮੁਬਾਰਕਬਾਦ ਅਤੇ ਸ਼ੁੱਭ ਇੱਛਾਵਾਂ ਦਿੱਤੀਆਂ।  ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿਦਕ ਸਿੰਘ ਨੇ ਆਪਣੇ ਪਰਿਵਾਰ ਦੇ ਨਾਲ ਹੀ ਸ਼ਹਿਰ ਅਤੇ ਪੰਜਾਬ ਦਾ ਨਾਮ ਵੀ ਰੌਸ਼ਨ ਕੀਤਾ ਹੈ। ਸਮਾਗਮ ਦੌਰਾਨ ਪਹੁੰਚੇ ਸੁਆਮੀ ਸੰਤ ਦਾਸ ਸਕੂਲ ਪਿ੍ਰੰਸੀਪਲ ਅੰਜੂ ਮਹਿਤਾ ਨੇ ਕਿਹਾ ਕਿ ਉਹਨਾਂ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਿਦਕ ਸਿੰਘ ਨੇ ਮੁਢਲੀ ਸਿੱਖਿਆ ਉਹਨਾਂ ਦੇ ਸਕੂਲ ‘ਚ ਹਾਸਲ ਕੀਤੀ ਹੈ। ਪ੍ਰੋਫੈਸਰ ਜਸਵੰਤ ਸਿੰਘ ਗੰਢਮ ਨੇ ਕਿਹਾ ਕਿ ਸੁਪਨਾ ਪੂਰਾ ਹੋਣ ਦੀ ਖੁਸ਼ੀ ਦਾ ਵੱਖਰਾ ਹੀ ਅਹਿਸਾਸ ਹੁੰਦਾ ਹੈ ਅਤੇ ਸਿਦਕ ਸਿੰਘ ਖੁਸ਼ਕਿਸਮਤ ਹੈ ਜਿਸ ਨੇ ਆਪਣੀ ਸਖ਼ਤ ਮਿਹਨਤ ਸਦਕਾ ਨਾ ਸਿਰਫ ਆਪਣੇ ਸੁਪਨੇ ਨੂੰ ਪੂਰਾ ਕੀਤਾ ਹੈ ਸਗੋਂ ਹੋਰਨਾਂ ਨੌਜਵਾਨਾਂ ਨੂੰ ਵੀ ਮੰਜ਼ਿਲ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨ ਦੀ ਸੇਧ ਦਿੱਤੀ ਹੈ। ਇਸ ਦੌਰਾਨ ਗੁਰਮੀਤ ਸਿੰਘ ਪਲਾਹੀ ਨੇ ਮਾਣ ਪੱਤਰ ਪੜ੍ਹਿਆ। ਜਿਸ ਨੂੰ ਬਲੱਡ ਬੈਂਕ ਦੇ ਚੇਅਰਮੈਨ ਕੇ.ਕੇ. ਸਰਦਾਨਾ, ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਅਤੇ ਹਰਬੰਸ ਲਾਲ ਨੇ ਸਿਦਕ ਸਿੰਘ ਨੂੰ ਭੇਂਟ ਕੀਤਾ। ਸਟੇਜ ਦੀ ਸੇਵਾ ਜੇਸੀਜ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਮੁਖਿੰਦਰ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਸਿਦਕ ਸਿੰਘ ਦੇ ਦਾਦਾ ਸਰਦਾਰ ਸਿੰਘ, ਦਾਦੀ ਇੰਦਰਜੀਤ ਕੌਰ, ਮਾਤਾ ਸਿਮਰਪ੍ਰੀਤ ਕੌਰ, ਪਿਤਾ ਚਰਨਜੀਤ ਸਿੰਘ ਤੋਂ ਇਲਾਵਾ ਜੇਸੀਜ ਕਲੱਬ ਪ੍ਰਧਾਨ ਜਯੋਤੀ, ਇੰਨਰਵ੍ਹੀਲ ਕਲੱਬ ਪ੍ਰਧਾਨ ਸੁਮਿਤਾ ਪਰਾਸ਼ਰ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਰਵਿੰਦਰ ਗੁਲਾਟੀ, ਸੀਨੀਅਰ ਸਿਟੀਜਨਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਸ਼ਵਾ ਮਿੱਤਰ ਸ਼ਰਮਾ, ਰੋਟਰੀ ਕਲੱਬ ਦੇ ਪ੍ਰਧਾਨ ਮਨਦੀਪ ਸਿੰਘ, ਅਲਾਇੰਸ ਕਲੱਬ ਦੇ ਪ੍ਰਧਾਨ ਵਰੁਣ ਵਧਾਵਨ, ਸ਼ਾਲਨੀ ਗਰੁੱਪ ਦੀ ਪ੍ਰਧਾਨ ਮੋਨਿਕਾ, ਪਰਮਜੀਤ ਸਿੰਘ, ਲਾਇਨ ਸਰਬਜੀਤ ਸਿੰਘ, ਹਰਜਿੰਦਰ ਸਿੰਘ, ਵਿਕਾਸ ਕੋਛੜ, ਜਤਿੰਦਰ ਸਿੰਘ ਕੁੰਦੀ, ਅਮਰਜੀਤ ਸਿੰਘ ਢਿੱਲੋਂ, ਲਾਇਨਜ ਪ੍ਰਧਾਨ ਵਿਕਾਸ ਕੋਛੜ, ਪਰਮਿੰਦਰ ਸਿੰਘ ਕੁੰਦੀ, ਬਲਵਿੰਦਰ ਸੱਗੂ, ਲਾਇਨਜ ਪ੍ਰਧਾਨ ਪਰਮਜੀਤ, ਰੋਟਰੀ ਕਲੱਬ ਸਾਊਥ ਈਸਟ ਦੇ ਪ੍ਰਧਾਨ ਮਨਦੀਪ ਸਿੰਘ, ਅਮਰਜੀਤ ਰਿਐਤ, ਜਸਪ੍ਰੀਤ ਸਿੰਘ, ਰਵਿੰਦਰ ਚੋਟ, ਪਦਮ ਵਧਾਵਨ, ਸਿਟੀਜਨ ਰਾਈਟਸ ਫੋਰਮ ਦੇ ਪ੍ਰਧਾਨ ਡਾ. ਜੇ.ਐਸ. ਵਿਰਕ, ਵਿਪਨ ਅਰੋੜਾ, ਤਾਰਾ ਚੰਦ ਚੁੰਬਰ, ਵਿਪਨ ਖੁਰਾਨਾ ਆਦਿ ਹਾਜਰ ਸਨ। ਅਖੀਰ ਵਿਚ ਉਦਯੋਗਪਤੀ ਅਸ਼ੋਕ ਸੇਠੀ ਨੇ ਸਮੂਹ ਹਾਜਰੀਨ ਦਾ ਪਹੁੰਚਣ ਲਈ ਧੰਨਵਾਦ ਕੀਤਾ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button