ਧਰਮ

ਰਾਮਗੜ੍ਹੀਆ ਕਾਲਜ ਵਿਖੇ ਮਨਾਇਆ ਗਿਆ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਨ*

ਰਾਮਗੜ੍ਹੀਆ ਕਾਲਜ ਵਿਖੇ ਮਨਾਇਆ ਗਿਆ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਨ*

(5 ਮਈ, ਫਗਵਾੜਾ) : (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ))
ਸਥਾਨਕ ਰਾਮਗੜ੍ਹੀਆ ਕਾਲਜ ਵਿਖੇ ਅੱਜ ਸ. ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਵਸ ਮੌਕੇ ਉੱਪਰ ਵਿਸ਼ੇਸ਼ ਤੌਰ ਤੇ ਲੈਕਚਰ ਕਰਵਾਏ ਗਏ। ਇਸ ਵਿੱਚ ਦੋ ਬੁਲਾਰਿਆਂ ਨੋ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸੇਵਾ ਮੁਕਤ ਪ੍ਰੋਫੈਸਰ ਅਵਤਾਰ ਸਿੰਘ, ਪੋਸਟ ਗਰੈਜੂਏਟ ਪੰਜਾਬੀ ਵਿਭਾਗ, ਰਾਮਗੜ੍ਹੀਆ ਕਾਲਜ ਫਗਵਾੜਾ (ਭਾਰਤੀ ਸਾਹਿਤ ਅਕਾਦਮੀ ਵੱਲੋਂ 2023 ਦਾ ਉੱਤਰੀ ਭਾਰਤ ਵੱਲੋਂ ਭਾਸ਼ਾ ਸਨਮਾਨ ਜੇਤੂ) ਨੇ ਸ. ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਸੰਬੰਧੀ ਵਿਸ਼ੇਸ਼ ਨੁਕਤੇ ਸਾਂਝੇ ਕੀਤੇ। ਉਨ੍ਹਾਂ ਨੇ ਸ. ਜੱਸਾ ਸਿੰਘ ਰਾਮਗੜ੍ਹੀਆ ਜੀ ਦੀ ਸਖ਼ਸ਼ੀਅਤ ਨੂੰ ਭਾਰਤੀ  ਨਾਇਕਾਂ ਦੀ ਮੁੱਖ ਫਹਿਰਿਸਤ ਵਿੱਚ ਸ਼ਾਮਿਲ ਕਰਦਿਆਂ ਉਨ੍ਹਾਂ ਦੀ ਸਮਾਜ ਨੂੰ ਦੇਣ ਬਾਰੇ ਗੱਲ ਕੀਤੀ। ਉਨ੍ਹਾਂ ਦੀ ਸਖ਼ਸ਼ੀਅਤ ਨੂੰ ਉਨ੍ਹਾਂ ਦੇ ਪਰਿਵਾਰਕ ਪਿਛੋਕੜ ਨਾਲ ਜੋੜਦਿਆਂ ਸਿੱਖੀ ਦੇ ਮਾਰਗ ਨੂੰ ਜੀਵਨ ਸ਼ੈਲੀ ਵਿੱਚ ਢਾਲ ਕੇ ਜਿਊਣ ਵਾਲੇ ਦੱਸਿਆ। ਉਨ੍ਹਾਂ ਦੱਸਿਆ ਕਿ ਦਿੱਲੀ ਦੇ ਤਖ਼ਤ ਉੱਪਰ ਪੰਜ ਸਿੱਖਾਂ ਵੱਲੋਂ ਕਾਬਜ ਹੋਣ ਦੇ ਬਾਵਜੂਦ ਜੱਸਾ ਸਿੰਘ ਰਾਮਗੜ੍ਹੀਆ ਨੇ ਜੱਸਾ ਸਿੰਘ ਆਹਲੂਵਾਲੀਆ ਨੂੰ ਸਿੱਖੀ ਸਿਧਾਂਤ ਯਾਦ ਕਰਵਾਏ ਸਨ ਤੇ ਤਖ਼ਤ ਉੱਪਰ ਬੈਠਣਾ ਸਿੱਖੀ ਆਕਦਿਆਂ ਦੇ ਵਿਰੋਧੀ ਮੰਨਿਆ ਸੀ।
 ਦੂਜੇ ਬੁਲਾਰੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਬਾਸੂ ਜੋ ਕਿ 14 ਪੁਸਤਕਾਂ ਦੇ ਰਚੇਤਾ ਹਨ ਤੇ ਕਈ ਇਨਾਮ ਵਿਜੇਤਾ ਹਨ ਨੇ ਆਪਣੇ ਭਾਸ਼ਣ ਵਿੱਚ ਸ. ਜੱਸਾ ਸਿੰਘ ਰਾਮਗੜ੍ਹੀਆ ਜੀ ਦੀ ਸ਼ਖ਼ਸੀਅਤ ਦੇ ਕਈ ਪੱਖ ਉਘਾੜੇ। ਬਾਸੂ ਜੀ ਨੇ ਸ. ਜੱਸਾ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਕਵਿਤਾ ਵੀ ਪੜੵੀ।  ਪ੍ਰਿੰਸੀਪਲ ਡਾ. ਮਨਜੀਤ ਸਿੰਘ ਨੇ ਅੱਜ ਦੇ ਦਿਨ ਦੀ ਵਿਸ਼ੇਸ਼ਤਾ ਦਾ ਸੰਬੰਧ ਰਾਮਗੜ੍ਹੀਆ ਕਾਲਜ ਦੇ ਇਤਿਹਾਸ ਨਾਲ ਜੋੜ ਕੇ ਦੱਸੀ। ਉਨ੍ਹਾਂ ਨੇ ਰਾਮਗੜ੍ਹੀਆ ਵਿਦਿਅਕ ਅਦਾਰਿਆਂ ਲਈ ਅੱਜ ਦੇ ਦਿਵਸ ਦੀ ਵਿਸ਼ੇਸ਼ ਮਹੱਤਤਾ ਨੂੰ ਵੀ ਬਿਆਨ ਕੀਤਾ।
ਮੈਡਮ ਮਨਪ੍ਰੀਤ ਕੌਰ ਭੋਗਲ ਜੀ ਪ੍ਰਧਾਨ ਰਾਮਗੜ੍ਹੀਆ ਵਿਦਿਅਕ ਅਦਾਰੇ ਨੇ ਬਹੁਤ ਮਾਣ ਤੇ ਸਤਿਕਾਰ ਨਾਲ ਸ. ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜਨਮ ਦਿਵਸ ਮੌਕੇ ਸਭ ਨੂੰ ਵਧਾਈ ਦਿੱਤੀ ਤੇ ਅਜਿਹੇ ਸੂਰਬੀਰਾਂ ਦੀ ਜੀਵਨ ਸ਼ੈਲੀ ਤੋਂ ਸਿੱਖਿਆ ਤੇ ਪ੍ਰੇਰਨਾ ਲੈਣ ਦੀ ਤਾਕੀਦ ਕੀਤੀ।
ਇਸ ਮੌਕੇ ਐਸ ਡੀ ਓ ਬਲਵੀਰ ਸਿੰਘ, ਸ. ਸੁਦਰਸ਼ਨ ਸਿੰਘ ਚੀਫ਼ ਇੰਜੀਨੀਅਰ, ਸ੍ਰੀ ਹਕੂਮਤ ਰਾਏ ਰਿਟਾ. ਮੈਨੇਜਰ ਸਟੇਟ ਬੈਂਕ ਆਫ਼ ਇੰਡੀਆ, ਸ੍ਰੀ ਭਜਨ ਕਲੇਰ ਓ ਐਨ ਜੀ ਸੀ ਜਰਨਲ ਮੈਨੇਜਰ, ਲੈਕਚਰਾਰ ਗਿਆਨ ਸਿੰਘ (ਮੈੱਥ) , ਸ੍ਰੀ ਬਚਿੱਤਰ ਸਿੰਘ ਜੀ, ਸੁਪਰਡੈਂਟ ਅਸ਼ਵਨੀ ਸ਼ਰਮਾ ਹਦੀਆਬਾਦ, ਸ. ਗੁਰਨਾਮ ਸਿੰਘ (ਅੰਤਰਰਾਸ਼ਟਰੀ ਕੋਚ) , ਪ੍ਰੋਫੈਸਰ ਹਰਪ੍ਰੀਤ ਸਿੰਘ ਆਦਿ ਦੇ ਨਾਲ ਕਾਲਜ ਸਟਾਫ਼ ਵਿੱਚੋਂ ਪ੍ਰੋਫੈਸਰ ਹਰਮੀਤ ਕੌਰ,ਸ੍ਰੀ ਮਤੀ ਪਰਮਿੰਦਰ ਕੌਰ, ਸ੍ਰੀ ਰਵੀ ਸੂਰੀ, ਸ੍ਰੀ ਹਰੀਸ਼ ਕੁਮਾਰ, ਆਦਿ ਹਾਜਰ ਸ਼ਨ ।

Related Articles

Leave a Reply

Your email address will not be published. Required fields are marked *

Back to top button