ਸਥਾਨਕ ਖਬਰ

ਜੀ.ਡੀ.ਆਰ.ਕਾਨਵੈਂਟ ਸੀ. ਸੈ. ਸਕੂਲ, ਹੁਸ਼ਿਆਰਪੁਰ ਰੋਡ,ਫਗਵਾੜਾ ਵਿਖੇ ਮਨਾਇਆ ਗਿਆ ‘ਇਨਵੇਸਟਚਰ ਸਮਾਰੋਹ

ਜੀ.ਡੀ.ਆਰ.ਕਾਨਵੈਂਟ ਸੀ. ਸੈ. ਸਕੂਲ, ਹੁਸ਼ਿਆਰਪੁਰ ਰੋਡ,ਫਗਵਾੜਾ ਵਿਖੇ ਮਨਾਇਆ ਗਿਆ 'ਇਨਵੇਸਟਚਰ ਸਮਾਰੋਹ

ਫਗਵਾੜਾ 8 ਮਈ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)) ਜੀ.ਡੀ.ਆਰ.ਕਾਨਵੈਂਟ ਸੀ.ਸੈ.ਸਕੂਲਹੁਸ਼ਿਆਰਪੁਰ ਰੋਡਫਗਵਾੜਾ ਵਿਖੇ ਵਿਸ਼ੇਸ਼ ਰੂਪ ਵਿੱਚ ਸਵੇਰ ਦੀ ਪ੍ਰਾਰਥਨਾ ਸਭਾ ਚ ਇਨਵੇਸਟਚਰ ਸੈਰੇਮਨੀ‘ (ਨਿਵੇਸ਼ ਸਮਾਰੋਹ) ਦਾ ਆਯੋਜਨ ਕੀਤਾ ਗਿਆl ਜਿਸ ਦਾ ਉਦੇਸ਼ ਬੱਚਿਆਂ ਵਿੱਚ ਲੀਡਰਸ਼ਿਪ ਦੀ ਭਾਵਨਾ ਅਤੇ ਯੋਗਤਾ ਨੂੰ ਪੈਦਾ ਕਰਨਾ ਅਤੇ ਸਕੂਲ ਵਿੱਚ ਅਨੁਸ਼ਾਸਨ ਕਾਇਮ ਰੱਖਣਾ ਹੈ। ਇਸ ਲਈ ਸਕੂਲ ਦੀ ਹਰ ਜਮਾਤ ਵਿੱਚੋ ਜਮਾਤ ਮਾਨੀਟਰ ਤਨੀਸ਼ਾ ਰਾਣੀ,ਮਿਹਰ ਕੌਰ,ਸੁਖਮਨੀ,ਸਿਮਰਨਪ੍ਰੀਤ ਕੌਰ,ਅਵੀਜੋਤ ਸਿੰਘ,ਗੁਰੇਸ਼ ਕੁਮਾਰੀ,ਮਿਹਕਪ੍ਰੀਤ ਕੌਰ,ਨੀਕੇਤਨ ਕੁਮਾਰ,ਇਸ਼ਮੀਤ ਕੌਰ,ਸੁਖਮਨ ਕੌਰ,ਜਪਮੀਤ ਕੌਰ,ਹਾਵੀਸ਼ ਮਹੇ,ਹਰਮਨ ਕੇਲੈਸਹਿਜਪ੍ਰੀਤ ਕੌਰ,ਰੀਸ਼ਿਮਾ,ਨਵਰੀਤ ਕੌਰ,ਦੀਪਿਕਾ ਕੌਰ,ਅਕਾਸ਼ਦੀਪ ਸਿੰਘਪ੍ਰਭਪੂਨੀਤ ਕੌਰ,ਕਿਰਨਜੋਤ ਕੌਰ,ਅਵਨੀਤ ਕੌਰ,ਮੁਸਕਾਨ,ਪ੍ਰਵੀਨ,ਜਾਨਵੀ ਧੀਮਾਨਜਸਕੀਰਤ ਕੌਰ ਅਤੇ ਹਰਮਨਦੀਪ ਕੌਰ ਦੀ ਚੋਣ ਕੀਤੀ ਗਈ। ਇਸ ਦੇ ਨਾਲ ਹੀ ਸਕੂਲ ਦੇ ਚਾਰੇ ਹਾਊਸਾਂ ਦੇ ਕੈਪਟਨ ਅਤੇ ਵਾਈਸ ਕੈਪਟਨ ਜਿਵੇਂ ਕਿ ਜੈਸਮੀਨ ਹਾਊਸ ਦੀ ਕੈਪਟਨ ਜਸਮੀਤ ਕੌਰ ਅਤੇ ਵਾਈਸ ਕੈਪਟਨ ਯੂਵੀ ਕੈਂਥਡੈਫੋਡਿਲ ਹਾਊਸ ਦਾ ਕੈਪਟਨ ਸੁਖਜੀਤ ਸਿੰਘ ਅਤੇ ਵਾਈਸ ਕੈਪਟਨ ਅਕਾਂਸ਼ਾ ਸ਼ੋਰੀਲੋਟਸ ਹਾਊਸ ਦੀ ਕੈਪਟਨ ਸੁਹਾਨਾ ਅਤੇ ਵਾਈਸ ਕੈਪਟਨ ਮਹਿਕਪ੍ਰੀਤ ਕੌਰਮੈਰੀਗੋਲਡ ਹਾਊਸ ਦੀ ਕੈਪਟਨ ਜਸਕੀਰਤ ਕੌਰ ਅਤੇ ਵਾਈਸ ਕੈਪਟਨ ਜੰਨਤ ਐਂਜਲ ਨੂੰ ਬਣਾਇਆ ਗਿਆ। ਬੱਚਿਆਂ ਦੇ ਗੁਣਾਂ ਅਤੇ ਯੋਗਤਾਵਾਂ ਦੇ ਆਧਾਰ ਤੇ ਹੈੱਡ ਬੁਆਏ +ਸਾਇੰਸ ਦੇ ਸਾਗਰ ਵਰਮਾ,ਵਾਈਜ਼ ਹੈੱਡ ਬੁਆਏ +ਆਰਟਸ ਦੇ ਤਨਵੀਰ ਸਿੰਘ ਗਿੱਲ ਅਤੇ ਹੈੱਡ ਗਰਲ +ਸਾਇੰਸ ਦੀ ਸੁਮੇਧਾ ਦੁੱਗਲਵਾਈਜ਼ ਹੈੱਡ ਗਰਲ +ਕਾਮਰਸ ਦੀ ਹਿਮਾਂਸ਼ੀ ਭਾਰਦਵਾਜ ਨੂੰ ਚੁਣਿਆ ਗਿਆl ਇਨ੍ਹਾਂ ਸਾਰੇ ਚੁਣੇ ਗਏ ਬੱਚਿਆਂ ਨੇ ਸਕੂਲ ਵਿੱਚ ਅਨੁਸ਼ਾਸਨ ਬਣਾਈ ਰੱਖਣ ਲਈ ਪ੍ਰਣ ਲਿਆ। ਇਸ ਸਭਾ ਵਿੱਚ ਸਕੂਲ ਦੇ ਪ੍ਰਿੰਸੀਪਲ ਮੈਡਮ ਮਾਧਵੀ ਜੀ ਨੇ ਚੁਣੇ ਹੋਏ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਖੁਦ ਅਨੁਸ਼ਾਸਨ ਵਿੱਚ ਰਹਿ ਕੇ ਸਕੂਲ ਵਿੱਚ ਅਨੁਸ਼ਾਸਨ ਬਣਾਈ ਰੱਖਣ ਲਈ ਕੰਮ ਕਰਨਾ ਪਵੇਗਾl ਸਕੂਲ ਵਿੱਚ ਹੋਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਸਕੂਲ ਦੀ ਅਗਵਾਈ ਦੀ ਜਿੰਮੇਵਾਰੀ ਉਹਨਾਂ ਉੱਪਰ ਹੈl ਉਹਨਾਂ ਕਿਹਾ ਕਿ ਅੱਜ ਦਾ ਦਿਨ ਬਹੁਤ ਮੱਹਤਵਪੂਰਣ ਦਿਨ ਹੈl ਇਹ ਸੈਰੇਮਨੀ ਇੱਕ ਰਸਮ ਹੀ ਨਹੀਂ,ਬਲਕਿ ਇੱਕ ਜਿੰਮੇਵਾਰੀਆਤਮ-ਨਿਰਭਰਤਾ ਅਤੇ ਨੇਤ੍ਰਤਵ ਦੀ ਸ਼ੁਰੂਆਤ ਹੈl ਤੁਹਾਡੇ ਵਿੱਚੋਂ ਹਰ ਇੱਕ ਨੇ ਆਪਣੀ ਮਿਹਨਤਇਮਾਨਦਾਰੀ ਅਤੇ ਲੀਡਰਸ਼ਿਪ ਕਾਬਲੀਅਤ ਰਾਹੀਂ ਇਹ ਸਥਾਨ ਹਾਸਲ ਕੀਤਾ ਹੈl ਸਾਨੂੰ ਸਭ ਨੂੰ ਉਮੀਦ ਹੈ ਕਿ ਤੁਸੀਂ ਆਪਣੀ ਜਿੰਮੇਵਾਰੀ ਨੂੰ ਨਿਭਾਉਣ ਵਿੱਚ ਨਿਸ਼ਠਾ ਅਤੇ ਇਮਾਨਦਾਰੀ ਨਾਲ ਕੰਮ ਕਰੋਗੇl ਉਹਨਾਂ ਨੇ ਸਾਰਿਆਂ ਨੂੰ ਦੁਬਾਰਾ ਵਧਾਈ ਦਿੱਤੀ ਅਤੇ ਸਾਰੀ ਸਕੂਲ ਲਈ ਇੱਕ ਪ੍ਰੇਰਨਾ ਬਣਨ ਲਈ ਕਿਹਾl ਇਸ ਮੌਕੇ ਹਾਜ਼ਰ ਵਿਦਿਆਰਥੀਆਂ ਨੇ ਇਸ ਸਮਾਰੋਹ ਵਿੱਚ ਸਭ ਦਾ ਸਵਾਗਤ ਖੂਬ ਤਾੜੀਆਂ ਵਜਾ ਕੇ ਕੀਤਾlnਬੱਚਿਆਂ ਨੇ ਚੁਣੇ ਹੋਏ ਵਿਦਿਆਰਥੀਆਂ ਦਾ ਖੂਬ ਹੋਂਸਲਾ ਵਧਾਇਆl

Related Articles

Leave a Reply

Your email address will not be published. Required fields are marked *

Back to top button