ਸਥਾਨਕ ਖਬਰ

ਬਲੱਡ ਬੈਂਕ ਨੇ ਭਾਰਤੀ ਫੌਜ ਨਾਲ ਇਕਜੁੱਟਤਾ ਦਰਸਾਉਣ ਲਈ ਲਗਾਇਆ ਖੂਨ ਦਾਨ ਕੈਂਪ

ਬਲੱਡ ਬੈਂਕ ਨੇ ਭਾਰਤੀ ਫੌਜ ਨਾਲ ਇਕਜੁੱਟਤਾ ਦਰਸਾਉਣ ਲਈ ਲਗਾਇਆ ਖੂਨ ਦਾਨ ਕੈਂਪ

ਫਗਵਾੜਾ 10 ਮਈ ( ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ)           ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਿਪਟੀ ਕਮਿਸ਼ਨਰ ਕਪੂਰਥਲਾ ਕਮ ਪ੍ਰਧਾਨ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਅਮਿਤ ਕੁਮਾਰ ਪੰਚਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਰਤ-ਪਾਕਿਸਤਾਨ ਵਿਚਾਲੇ ਸਰਹੱਦਾਂ ‘ਤੇ ਬਣੇ ਤਨਾਅ ਦੇ ਮੱਦੇਨਜ਼ਰ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਖੂਨ ਦਾਨ ਕੈਂਪ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਲਗਾਇਆ ਗਿਆ। ਕੈਂਪ ਦਾ ਉਦਘਾਟਨ ਰੇਸ਼ਮ ਚੰਦ ਬਿਰਹਾ ਸਕੱਤਰ ਡਿਸਟ੍ਰਿਕਟ ਰੈੱਡ ਕਰਾਸ ਸੁਸਾਇਟੀ ਕਪੂਰਥਲਾ ਨੇ ਕੀਤਾ। ਉਹਨਾਂ ਉਦਘਾਟਨੀ ਭਾਸ਼ਣ ‘ਚ ਦੱਸਿਆ ਕਿ ਮਾਣਯੋਗ ਗਵਰਨਰ ਪੰਜਾਬ ਵਲੋਂ ਰੈੱਡ ਕਰਾਸ ਮੌਕੇ ਭਾਰਤੀ ਫੌਜ ਨਾਲ ਇਕਜੁੱਟਤਾ ਦਰਸਾਉਣ ਲਈ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਦਾ ਸੱਦਾ ਦਿੱਤਾ ਸੀ। ਉਹਨਾਂ ਦੱਸਿਆ ਕਿ ਇਸ ਕੈਂਪ ਦੌਰਾਨ ਡਿਸਟ੍ਰਿਕਟ ਰੈੱਡ ਕਰਾਸ, ਬਲੱਡ ਬੈਂਕ ਅਤੇ ਲਾਇਨਜ ਕਲੱਬ ਫਗਵਾੜਾ ਰਾਇਲ ਦੇ ਸਹਿਯੋਗ ਨਾਲ 31 ਯੁਨਿਟ ਖੂਨ ਇਕੱਤਰ ਕੀਤਾ ਗਿਆ। ਖੂਨ ਦਾਨ ਕਰਨ ਵਾਲੇ ਨੌਜਵਾਨਾਂ ਨੇ ਪੂਰੇ ਜੋਸ਼ ਨਾਲ ਕਿਹਾ ਕਿ ਉਹ ਭਾਰਤੀ ਫੌਜ ਅਤੇ ਦੇਸ਼ ਦੀ ਸੁਰੱਖਿਆ ਲਈ ਆਪਣੀਆਂ ਜਾਨਾਂ ਵਾਰਨ ਲਈ ਵੀ ਤਿਆਰ ਹਨ। ਇਸ ਮੌਕੇ ਲਾਇਨ ਵਿਕਾਸ ਕੋਛੜ, ਕਪਿਲ ਦੇਵ ਸ਼ਰਮਾ, ਮਨਪ੍ਰੀਤ ਸਿੰਘ, ਹਰਬੰਸ ਲਾਲ, ਗੁਰਮੀਤ ਪਲਾਹੀ, ਬਲੱਡ ਬੈਂਕ ਸਟਾਫ ਕ੍ਰਿਸ਼ਨ ਕੁਮਾਰ, ਮੋਹਨ ਲਾਲ ਤਨੇਜਾ, ਤਾਰਾ ਚੰਦ ਚੁੰਬਰ, ਕੁਲਦੀਪ ਦੁੱਗਲ, ਸੀਮਾ ਰਾਣਾ, ਵਿਪਨ ਖੁਰਾਣਾ, ਦੀਪਾ ਸੈਣੀ, ਜਸਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰੇਮ ਨਗਰ ਆਦਿ ਹਾਜਰ ਸਨ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button