ਸਥਾਨਕ ਖਬਰ

ਸਰਬ ਨੌਜਵਾਨ ਸਭਾ ਨੇ ਨਗਰ ਸੁਧਾਰ ਟਰੱਸਟ ਫਗਵਾੜਾ ਦੇ ਨਵ ਨਿਯੁਕਤ ਚੇਅਰਮੈਨ ਜਰਨੈਲ ਨੰਗਲ ਨੂੰ ਕੀਤਾ ਸਨਮਾਨਤ

* ਸਰਕਾਰ ਵਲੋਂ ਮਿਲੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ - ਨੰਗਲ

ਫਗਵਾੜਾ 13 ਮਈ (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)           ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਦਾ ਇਕ ਵਫ਼ਦ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਸਲਾਹਕਾਰ ਬੋਰਡ ਦੇ ਮੈਂਬਰ ਸੰਤੋਸ਼ ਕੁਮਾਰ ਗੋਗੀ ਦੀ ਅਗਵਾਈ ਹੇਠ ਨਗਰ ਸੁਧਾਰ ਟਰੱਸਟ ਦੇ ਨਵ ਨਿਯੁਕਤ ਚੇਅਰਮੈਨ ਜਰਨੈਲ ਨੰਗਲ ਨੂੰ ਮਿਲਿਆ। ਇਸ ਦੌਰਾਨ ਸਭਾ ਦੇ ਸਮੂਹ ਆਗੂਆਂ ਨੇ ਜਰਨੈਲ ਨੰਗਲ ਨੂੰ ਚੇਅਰਮੈਨ ਬਣਨ ‘ਤੇ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ਅਤੇ ਸ਼ਾਲ ਭੇਂਟ ਕਰਕੇ ਸਨਮਾਨਤ ਕੀਤਾ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਆਸ ਪ੍ਰਗਟਾਈ ਕਿ ਬਤੌਰ ਚੇਅਰਮੈਨ ਜਰਨੈਲ ਨੰਗਲ ਨਗਰ ਸੁਧਾਰ ਟਰੱਸਟ ਰਾਹੀਂ ਸ਼ਹਿਰ ਦੇ ਵਿਕਾਸ ਦਾ ਪੁਰਜੋਰ ਯਤਨ ਕਰਨਗੇ। ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਉਹ ਨਗਰ ਸੁਧਾਰ ਟਰੱਸਟ ਦੇ ਮੈਂਬਰ ਵਜੋਂ ਚੇਅਰਮੈਨ ਜਰਨੈਲ ਨੰਗਲ ਨੂੰ ਸ਼ਹਿਰ ਦੇ ਹਿੱਤ ‘ਚ ਆਪਣਾ ਹਰ ਸੰਭਵ ਸਹਿਯੋਗ ਦਿੰਦੇ ਰਹਿਣਗੇ। ਚੇਅਰਮੈਨ ਜਰਨੈਲ ਨੰਗਲ ਨੇ ਸਭਾ ਦੇ ਸਮੂਹ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਸਭਾ ਦੇ ਸਮਾਜ ਸੇਵੀ ਕਾਰਜਾਂ ਵਿਚ ਉਹ ਵੀ ਆਪਣਾ ਬਣਦਾ ਯੋਗਦਾਨ ਦਿੰਦੇ ਰਹਿਣਗੇ ਅਤੇ ਸਰਕਾਰ ਨੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦੀ ਜੋ ਜ਼ਿੰਮੇਵਾਰੀ ਸੌਂਪੀ ਹੈ ਉਸ ਨੂੰ ਵੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਲੋਕ ਸੇਵਾ ਲਈ ਹਰ ਵੇਲੇ ਹਾਜ਼ਰ ਰਹਿਣਗੇ। ਵਫਦ ਵਿਚ ਸਭਾ ਦੇ ਜਨਰਲ ਸਕੱਤਰ ਡਾ. ਵਿਜੈ ਕੁਮਾਰ, ਉਪ ਪ੍ਰਧਾਨ ਰਾਜ ਕੁਮਾਰ ਕਨੌਜੀਆ, ਉਪ ਪ੍ਰਧਾਨ ਸਵਰਨ ਸਿੰਘ, ਸਮਾਜ ਸੇਵਕ ਮਦਨ ਲਾਲ ਕੋਰੋਟਾਨੀਆ, ਪਰਮਜੀਤ ਰਾਏ, ਹਰਕਮਲ ਬਸਰਾ ਪਹਿਲਵਾਨ ਡੇਅਰੀ ਐਂਡ ਸਵੀਟ ਸ਼ਾਪ, ਗੁਰਸ਼ਰਨ ਬਾਸੀ, ਗੁਲਸ਼ਨ ਕਪੂਰ ਸ਼ਾਮਲ ਸਨ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Check Also
Close
Back to top button