ਪ੍ਰਮੁੱਖ ਖਬਰਾਂ

ਪ੍ਰੇਮ ਨਗਰ ਸੇਵਾ ਸੁਸਾਇਟੀ ਖੇੜਾ ਰੋਡ ਫਗਵਾੜਾ ਨੇ ਕਾਰਪੋਰੇਸ਼ਨ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਮਨਾਇਆ ਰਾਸ਼ਟਰੀ ਡੇਂਗੂ ਦਿਵਸ

ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਨੇ ਵੀ ਪਾਇਆ ਯੋਗਦਾਨ

ਫਗਵਾੜਾ 18 ਮਈ (   ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)          ਪ੍ਰੇਮ ਨਗਰ ਸੇਵਾ ਸੁਸਾਇਟੀ ਵੱਲੋਂ ਸਿਹਤ ਵਿਭਾਗ ਅਤੇ ਨਗਰ ਨਿਗਮ ਫਗਵਾੜਾ ਦੇ ਸਹਿਯੋਗ ਨਾਲ ਸਥਾਨਕ ਖੇੜਾ ਰੋਡ ’ਤੇ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਗਿਆ। ਜਿਸ ਵਿਚ ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਵਲੋਂ ਵੀ ਵਢਮੁੱਲਾ ਯੋਗਦਾਨ ਪਾਇਆ ਗਿਆ। ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਆਯੋਜਿਤ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਨਗਰ ਨਿਗਮ ਫਗਵਾੜਾ ਦੇ ਸਹਾਇਕ ਕਮਿਸ਼ਨਰ ਅਨੀਸ਼ ਬਾਂਸਲ ਨੇ ਸ਼ਿਰਕਤ ਕੀਤੀ। ਉਹਨਾਂ ਨੇ ਡੇਂਗੂ ਜਾਗਰੁਕਤਾ ਸਬੰਧੀ ਇਕ ਪੰਫਲੇਟ ਵੀ ਰਿਲੀਜ ਕੀਤਾ। ਸਿਵਲ ਹਸਪਤਾਲ ਫਗਵਾੜਾ ਤੋਂ ਪਹੁੰਚੇ ਡਾ. ਜਤਿੰਦਰ ਸੰਧੂ ਨੇ ਦੱਸਿਆ ਕਿ ਡੇਂਗੂ ਇੱਕ ਵਾਇਰਲ ਬੁਖਾਰ ਹੈ। ਜਿਸ ਦੇ ਬਰਸਾਤ ਦੇ ਮੌਸਮ ਦੌਰਾਨ ਫੈਲਣ ਦੀ ਸੰਭਾਵਨਾ ਵੱਧ ਹੁੰਦੀ ਹੈ। ਡੇਂਗੂ ਦੀ ਰੋਕਥਾਮ ਲਈ ਕੋਈ ਵੈਕਸੀਨ ਨਹੀਂ ਹੈ। ਇਸ ਤੋਂ ਬਚਣ ਲਈ ਕੁਝ ਸਾਵਧਾਨੀਆਂ ਵਰਤੀਆਂ ਜਾ ਸਕਦੀਆਂ ਹਨ। ਉਦਾਹਰਣ ਵਜੋਂ, ਘਰਾਂ, ਦਫ਼ਤਰਾਂ ਜਾਂ ਬਾਹਰ ਕਿਤੇ ਵੀ ਸਾਫ਼ ਪਾਣੀ ਇਕੱਠਾ ਨਾ ਹੋਣ ਦਿਓ। ਲੱਤਾਂ ਅਤੇ ਬਾਹਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਦੇ ਲੱਛਣਾਂ ਵਿੱਚ ਤੇਜ਼ ਬੁਖਾਰ, ਸਿਰ ਦਰਦ, ਸਰੀਰ ’ਤੇ ਲਾਲ ਧੱਬੇ, ਜੋੜਾਂ ਵਿੱਚ ਦਰਦ, ਅੱਖਾਂ ਦੇ ਪਿੱਛੇ ਦਰਦ ਆਦਿ ਸ਼ਾਮਲ ਹਨ। ਜੇਕਰ ਅਜਿਹੇ ਕੋਈ ਲੱਛਣ ਦਿਖਾਈ ਦਿੰਦੇ ਹਨ, ਤਾਂ ਤੁਰੰਤ ਜਾਂਚ ਕਰਵਾਓ। ਡੇਂਗੂ ਖੂਨ ਦੇ ਪਲੇਟਲੈਟਸ ਨੂੰ ਘੱਟ ਕਰਨ ਦਾ ਕਾਰਨ ਬਣਦਾ ਹੈ ਅਤੇ ਜਾਨਲੇਵਾ ਹੋ ਸਕਦਾ ਹੈ। ਡਾ. ਪ੍ਰਭਜੋਤ ਕੌਰ ਜੱਬਲ ਨੇ ਵੀ ਡੇਂਗੂ ਤੋਂ ਬਚਾਅ ਲਈ ਕੂਲਰ, ਗਮਲਿਆਂ, ਫਰਿਜ ਦੀ ਟਰੇਅ ਆਦਿ ‘ਚ ਪਾਣੀ ਖੜਾ ਨਾ ਹੋਣ ਦੇਣ ਦੀ ਹਦਾਇਤ ਕੀਤੀ। ਉਹਨਾਂ ਦੱਸਿਆ ਕਿ ਡੇਂਗੂ ਦੇ ਲਾਰਵੇ ਨੂੰ ਵਿਕਸਿਤ ਹੋਣ ‘ਚ ਕਰੀਬ ਇਕ ਹਫਤੇ ਦਾ ਸਮਾਂ ਲੱਗਦਾ ਹੈ। ਉਹਨਾਂ ਹਰੇਕ ਸ਼ੁੱਕਰਵਾਰ ‘ਡੇਂਗੂ ‘ਤੇ ਵਾਰ’ ਵਜੋਂ ਮਨਾਉਣ ਅਤੇ ਘਰਾਂ ‘ਚ ਖੜੇ ਪਾਣੀ ਦੀ ਸਫਾਈ ਕਰਨ ‘ਤੇ ਜੋਰ ਦਿੱਤਾ। ਐਸ.ਐਮ.ਓ. ਡਾ. ਰਾਜੇਸ਼ ਚੰਦਰ ਵਲੋਂ ਭੇਜੀ ਡੇਂਗੂ ਜਾਗਰੁਕਤਾ ਟੀਮ ਨੇ ਸਿਹਤ ਸੁਪਰਵਾਈਜ਼ਰ ਕੰਵਲਜੀਤ ਸਿੰਘ ਅਤੇ ਬਲਿਹਾਰ ਚੰਦ ਦੀ ਅਗਵਾਈ ਹੇਠ ਮੁਹੱਲਾ ਪ੍ਰੇਮ ਨਗਰ ਦੀਆਂ ਗਲੀਆਂ ਅਤੇ ਘਰਾਂ ‘ਚ ਖੜੇ ਪਾਣੀ ਦਾ ਨਿਰੀਖਣ ਕੀਤਾ। ਸੈਨੇਟਰੀ ਇੰਸਪੈਕਟਰ ਅਜੇ ਕੁਮਾਰ ਅਤੇ ਇੰਸਪੈਕਟਰ ਜਤਿੰਦਰ ਵਿਜ, ਨਾਮਦੇਵ, ਸੇਵਕ ਰਾਮ ਤੇ ਹਿਤੇਸ਼ ਸ਼ਰਮਾ ਨੇ ਵੀ ਡੇਂਗੂ ਤੋਂ ਬਚਾਅ ਲਈ ਸਾਫ-ਸਫਾਈ ਦਾ ਸੁਨੇਹਾ ਦਿੱਤਾ। ਉਹਨਾਂ ਨੇ ਮੁਹੱਲਾ ਪ੍ਰੇਮ ਨਗਰ ਅਤੇ ਖੇੜਾ ਰੋਡ ਦੀ ਸਫਾਈ ਵੀ ਕਰਵਾਈ। ਸਵੱਛ ਭਾਰਤ ਮਿਸ਼ਨ ਦੇ ਨੁਮਾਇੰਦੇ ਸ਼੍ਰੀਮਤੀ ਪੂਜਾ, ਅਤੇ ਕੈਪਟਨ ਪਵਨ ਕੁਮਾਰ ਨੇ ਕੂੜਾ ਇਕੱਠਾ ਕਰਕੇ ਡਸਟਬਿਨ ਵਿੱਚ ਜਮਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਦੇ ਮੈਂਬਰ ਬਲਦੇਵ ਸ਼ਰਮਾ, ਮਨਮੋਹਨ ਸਿੰਘ ਵਾਲੀਆ, ਦਲਜੀਤ ਸਿੰਘ ਢੱਡਵਾਲ, ਸੁਰਿੰਦਰ ਸਿੰਘ ਉੱਬੀ, ਤੋਂ ਇਲਾਵਾ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ, ਸਕੱਤਰ ਸੁਰਿੰਦਰ ਪਾਲ, ਮਨੀਸ਼ ਕਨੌਜੀਆ, ਰਾਜਕੁਮਾਰ ਕਨੋਜੀਆ, ਵੰਦਨਾ ਸ਼ਰਮਾ, ਬਬਲੀ ਸ਼ਰਮਾ, ਰਮੇਸ਼ ਗੁਜਰਾਤੀ, ਉੱਜਵਲ ਸ਼ਰਮਾ, ਨਿਖਿਲ ਕੁਮਾਰ, ਦਵਿੰਦਰ ਸਿੰਘ, ਬਿ੍ਰਜ ਭੂਸ਼ਣ, ਅਵਤਾਰ ਸਿੰਘ ਸੈਣੀ, ਰਤਨ ਮੋਹਨ ਵਾਲੀਆ, ਸੁਧਾ ਬੇਦੀ, ਮੋਹਨ ਲਾਲ ਤਨੇਜਾ, ਰਾਮ ਲੁਭਾਇਆ, ਗੁਰਜੀਤ ਸਿੰਘ ਘਟੌੜਾ, ਐਸ.ਸੀ. ਚਾਵਲਾ, ਰਾਕੇਸ਼ ਕੁਮਾਰ, ਮਨਜਿੰਦਰ ਕੁਮਾਰ, ਲਖਵਿੰਦਰ ਸਿੰਘ, ਮਨੀ ਕੁਮਾਰ, ਸੁਨੀਲ ਕੁਮਾਰ, ਮੋਹਿਤ ਕੁਮਾਰ, ਗੁਰਜੀਤ ਸਿੰਘ ਤੇ ਸਤਬੀਰ ਸਿੰਘ ਆਦਿ ਹਾਜ਼ਰ ਸਨ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button