ਸਥਾਨਕ ਖਬਰ
ਲਾਇਨ ਅਮਨ ਤਨੇਜਾ ਦੇ ਸਿਰ ਸਜਿਆ ਲਾਇਨਜ਼ ਕਲੱਬ ਫਗਵਾੜਾ ਸਰਵਿਸ ਦੀ ਪ੍ਰਧਾਨਗੀ ਦਾ ਤਾਜ
ਅਗਲੀ ਜਨਰਲ ਬਾਡੀ ਮੀਟਿੰਗ ‘ਚ ਟੀਮ ਕਰਨਗੇ ਟੀਮ ਦਾ ਐਲਾਨ
ਫਗਵਾੜਾ 19 ਮਈ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਲਾਇਨਜ਼ ਇੰਟਰਨੈਸ਼ਨਲ 321-ਡੀ ਦੀ ਇਲੈਵਨ ਸਟਾਰ ਦਰਜਾ ਪ੍ਰਾਪਤ ਪ੍ਰਾਪਤ ਮੋਹਰੀ ਲਾਇਨਜ਼ ਕਲੱਬ ਫਗਵਾੜਾ ਸਰਵਿਸ ਦੀ 11ਵੀਂ ਜਨਰਲ ਬਾਡੀ ਮੀਟਿੰਗ ਸਥਾਨਕ ਰਿਜ਼ੋਰਟ ਵਿਖੇ ਆਯੋਜਿਤ ਕੀਤੀ ਗਈ। ਕਲੱਬ ਪ੍ਰਧਾਨ ਲਾਇਨ ਰਾਜੀਵ ਮਹਿਰਾ ਦੀ ਪ੍ਰਧਾਨਗੀ ਹੇਠ ਆਯੋਜਿਤ ਇਸ ਮੀਟਿੰਗ ਦੌਰਾਨ ਲਾਇਨ ਅਮਨ ਤਨੇਜਾ ਨੂੰ ਸਾਲ 2025-26 ਲਈ ਸਰਬਸੰਮਤੀ ਨਾਲ ਕਲੱਬ ਦਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਪਹਿਲਾਂ ਕਲੱਬ ਦੀਆਂ ਪਿਛਲੇ ਇੱਕ ਸਾਲ ਦੀਆਂ ਗਤੀਵਿਧੀਆਂ ਦਾ ਵੇਰਵਾ ਵੀ ਸਮੂਹ ਮੈਂਬਰਾਂ ਸਾਹਮਣੇ ਪੇਸ਼ ਕੀਤਾ ਗਿਆ। ਜ਼ਿਕਰਯੋਗ ਹੈ ਕਿ ਲਾਇਨ ਅਮਨ ਤਨੇਜਾ ਪਹਿਲਾਂ ਵੀ ਕਲੱਬ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਚੁੱਕੇ ਹਨ। ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ ਸਮੂਹ ਕਲੱਬ ਮੈਂਬਰਾਂ ਨੇ ਆਉਣ ਵਾਲੇ ਸਾਲ ਲਈ ਕਲੱਬ ਦੀ ਵਾਗਡੋਰ ਸੰਭਾਲਣ ਪ੍ਰਤੀ ਸਹਿਮਤੀ ਪ੍ਰਗਟਾਈ। ਇਸ ਦੌਰਾਨ ਨਵ-ਨਿਯੁਕਤ ਪ੍ਰਧਾਨ ਲਾਇਨ ਅਮਨ ਤਨੇਜਾ ਨੇ ਆਪਣੀ ਚੋਣ ਲਈ ਸਮੂਹ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਕਲੱਬ ਦੀ ਸ਼ਾਨ ਨੂੰ ਕਾਇਮ ਰੱਖਦੇ ਹੋਏ ਉਹ ਆਉਣ ਵਾਲੇ ਇੱਕ ਸਾਲ ਵਿੱਚ ਆਪਣੀ ਟੀਮ ਅਤੇ ਸਮੂਹ ਮੈਂਬਰਾਂ ਦੀ ਮਦਦ ਨਾਲ ਕਈ ਸਮਾਜ ਸੇਵਾ ਦੇ ਪ੍ਰੋਜੈਕਟ ਕਰਨਗੇ। ਉਨ੍ਹਾਂ ਅਗਲੀ ਜਨਰਲ ਬਾਡੀ ਮੀਟਿੰਗ ਵਿੱਚ ਆਪਣੀ ਟੀਮ ਦਾ ਐਲਾਨ ਕਰਨ ਦਾ ਭਰੋਸਾ ਵੀ ਦਿੱਤਾ। ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਮੌਜੂਦ ਡਿਸਟ੍ਰਿਕਟ ਚੇਅਰਮੈਨ ਲਾਇਨ ਵਿਪਨ ਹਾਂਡਾ ਨੇ ਅਮਨ ਤਨੇਜਾ ਨੂੰ ਪ੍ਰਧਾਨਗੀ ਦੇ ਅਹੁਦੇ ਦੀ ਵਧਾਈ ਦਿੱਤੀ। ਉਹਨਾਂ ਨੇ ਦੱਸਿਆ ਕਿ ਲਾਇਨ ਅਮਨ ਤਨੇਜਾ ਇੱਕ ਬਹੁਤ ਹੀ ਮਿਹਨਤੀ ਲਾਇਨ ਮੈਂਬਰ ਹੈ, ਜਿਹਨਾਂ ਦਾ ਸੁਭਾਅ ਬਹੁਤ ਹੀ ਮਿੱਠਾ ਅਤੇ ਛਵੀ ਵੀ ਬਿਲਕੁਲ ਬੇਦਾਗ ਹੈ। ਯਕੀਨਨ ਉਹ ਕਲੱਬ ਦੀ ਸ਼ਾਨ ਨੂੰ ਬਰਕਰਾਰ ਰੱਖਦੇ ਹੋਏ ਇਸਨੂੰ ਨਵੀਆਂ ਉਚਾਈਆਂ ’ਤੇ ਲੈ ਜਾਣਗੇ। ਕਲੱਬ ਵੱਲੋਂ ਨਵ-ਨਿਯੁਕਤ ਪ੍ਰਧਾਨ ਅਮਨ ਤਨੇਜਾ ਨੂੰ ਵੀ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਲਾਇਨ ਇੰਦਰਜੀਤ ਪਨੇਸਰ, ਅਵਤਾਰ ਬਾਂਸਲ, ਰਾਜਨ ਧਵਨ, ਵਿਜੇ ਸ਼ਰਮਾ, ਕੀਮਤੀ ਲਾਲ ਓਹਰੀ, ਅੰਮ੍ਰਿਤਪਾਲ ਸੈਂਭੀ, ਕੁਲਵੰਤ ਸਿੰਘ, ਵਰਿੰਦਰ ਗੁਪਤਾ, ਅਜੈ ਭਗਤ, ਬ੍ਰਿਜ ਜੋਸ਼ੀ, ਸੁਨੀਲ ਬੇਦੀ, ਨਰੇਸ਼ ਚਾਵਲਾ, ਰਣਜੀਤ ਮੱਲ੍ਹਣ ਆਦਿ ਹਾਜ਼ਰ ਸਨ।
ਤਸਵੀਰ ਸਮੇਤ।
ਲਾਇਨਜ਼ ਇੰਟਰਨੈਸ਼ਨਲ 321-ਡੀ ਦੀ ਇਲੈਵਨ ਸਟਾਰ ਦਰਜਾ ਪ੍ਰਾਪਤ ਪ੍ਰਾਪਤ ਮੋਹਰੀ ਲਾਇਨਜ਼ ਕਲੱਬ ਫਗਵਾੜਾ ਸਰਵਿਸ ਦੀ 11ਵੀਂ ਜਨਰਲ ਬਾਡੀ ਮੀਟਿੰਗ ਸਥਾਨਕ ਰਿਜ਼ੋਰਟ ਵਿਖੇ ਆਯੋਜਿਤ ਕੀਤੀ ਗਈ। ਕਲੱਬ ਪ੍ਰਧਾਨ ਲਾਇਨ ਰਾਜੀਵ ਮਹਿਰਾ ਦੀ ਪ੍ਰਧਾਨਗੀ ਹੇਠ ਆਯੋਜਿਤ ਇਸ ਮੀਟਿੰਗ ਦੌਰਾਨ ਲਾਇਨ ਅਮਨ ਤਨੇਜਾ ਨੂੰ ਸਾਲ 2025-26 ਲਈ ਸਰਬਸੰਮਤੀ ਨਾਲ ਕਲੱਬ ਦਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਪਹਿਲਾਂ ਕਲੱਬ ਦੀਆਂ ਪਿਛਲੇ ਇੱਕ ਸਾਲ ਦੀਆਂ ਗਤੀਵਿਧੀਆਂ ਦਾ ਵੇਰਵਾ ਵੀ ਸਮੂਹ ਮੈਂਬਰਾਂ ਸਾਹਮਣੇ ਪੇਸ਼ ਕੀਤਾ ਗਿਆ। ਜ਼ਿਕਰਯੋਗ ਹੈ ਕਿ ਲਾਇਨ ਅਮਨ ਤਨੇਜਾ ਪਹਿਲਾਂ ਵੀ ਕਲੱਬ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਚੁੱਕੇ ਹਨ। ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ ਸਮੂਹ ਕਲੱਬ ਮੈਂਬਰਾਂ ਨੇ ਆਉਣ ਵਾਲੇ ਸਾਲ ਲਈ ਕਲੱਬ ਦੀ ਵਾਗਡੋਰ ਸੰਭਾਲਣ ਪ੍ਰਤੀ ਸਹਿਮਤੀ ਪ੍ਰਗਟਾਈ। ਇਸ ਦੌਰਾਨ ਨਵ-ਨਿਯੁਕਤ ਪ੍ਰਧਾਨ ਲਾਇਨ ਅਮਨ ਤਨੇਜਾ ਨੇ ਆਪਣੀ ਚੋਣ ਲਈ ਸਮੂਹ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਕਲੱਬ ਦੀ ਸ਼ਾਨ ਨੂੰ ਕਾਇਮ ਰੱਖਦੇ ਹੋਏ ਉਹ ਆਉਣ ਵਾਲੇ ਇੱਕ ਸਾਲ ਵਿੱਚ ਆਪਣੀ ਟੀਮ ਅਤੇ ਸਮੂਹ ਮੈਂਬਰਾਂ ਦੀ ਮਦਦ ਨਾਲ ਕਈ ਸਮਾਜ ਸੇਵਾ ਦੇ ਪ੍ਰੋਜੈਕਟ ਕਰਨਗੇ। ਉਨ੍ਹਾਂ ਅਗਲੀ ਜਨਰਲ ਬਾਡੀ ਮੀਟਿੰਗ ਵਿੱਚ ਆਪਣੀ ਟੀਮ ਦਾ ਐਲਾਨ ਕਰਨ ਦਾ ਭਰੋਸਾ ਵੀ ਦਿੱਤਾ। ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਮੌਜੂਦ ਡਿਸਟ੍ਰਿਕਟ ਚੇਅਰਮੈਨ ਲਾਇਨ ਵਿਪਨ ਹਾਂਡਾ ਨੇ ਅਮਨ ਤਨੇਜਾ ਨੂੰ ਪ੍ਰਧਾਨਗੀ ਦੇ ਅਹੁਦੇ ਦੀ ਵਧਾਈ ਦਿੱਤੀ। ਉਹਨਾਂ ਨੇ ਦੱਸਿਆ ਕਿ ਲਾਇਨ ਅਮਨ ਤਨੇਜਾ ਇੱਕ ਬਹੁਤ ਹੀ ਮਿਹਨਤੀ ਲਾਇਨ ਮੈਂਬਰ ਹੈ, ਜਿਹਨਾਂ ਦਾ ਸੁਭਾਅ ਬਹੁਤ ਹੀ ਮਿੱਠਾ ਅਤੇ ਛਵੀ ਵੀ ਬਿਲਕੁਲ ਬੇਦਾਗ ਹੈ। ਯਕੀਨਨ ਉਹ ਕਲੱਬ ਦੀ ਸ਼ਾਨ ਨੂੰ ਬਰਕਰਾਰ ਰੱਖਦੇ ਹੋਏ ਇਸਨੂੰ ਨਵੀਆਂ ਉਚਾਈਆਂ ’ਤੇ ਲੈ ਜਾਣਗੇ। ਕਲੱਬ ਵੱਲੋਂ ਨਵ-ਨਿਯੁਕਤ ਪ੍ਰਧਾਨ ਅਮਨ ਤਨੇਜਾ ਨੂੰ ਵੀ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਲਾਇਨ ਇੰਦਰਜੀਤ ਪਨੇਸਰ, ਅਵਤਾਰ ਬਾਂਸਲ, ਰਾਜਨ ਧਵਨ, ਵਿਜੇ ਸ਼ਰਮਾ, ਕੀਮਤੀ ਲਾਲ ਓਹਰੀ, ਅੰਮ੍ਰਿਤਪਾਲ ਸੈਂਭੀ, ਕੁਲਵੰਤ ਸਿੰਘ, ਵਰਿੰਦਰ ਗੁਪਤਾ, ਅਜੈ ਭਗਤ, ਬ੍ਰਿਜ ਜੋਸ਼ੀ, ਸੁਨੀਲ ਬੇਦੀ, ਨਰੇਸ਼ ਚਾਵਲਾ, ਰਣਜੀਤ ਮੱਲ੍ਹਣ ਆਦਿ ਹਾਜ਼ਰ ਸਨ।ਤਸਵੀਰ ਸਮੇਤ।