ਸਥਾਨਕ ਖਬਰ

ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ‘ਚ ਕਰਵਾਇਆ ਮਾਂ ਦਿਵਸ ਨੂੰ ਸਮਰਪਿਤ ਸਮਾਗਮ

ਚਾਰ ਮਾਵਾਂ ਨੂੰ ਸਨਮਾਨਤ ਕਰਦਿਆਂ ਕੀਤੀ ਹੌਸਲਾ ਅਫਜਾਈ * ਏ.ਡੀ.ਸੀ. ਅਕਸ਼ਿਤਾ ਗੁਪਤਾ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ

ਫਗਵਾੜਾ 21 ਮਈ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)        ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਹਰ ਸਾਲ ਦੀ ਤਰ੍ਹਾਂ ਅੰਤਰਰਾਸ਼ਟਰੀ ਮਾਂ ਦਿਵਸ ਨੂੰ ਸਮਰਪਿਤ ਇਕ ਸਮਾਗਮ ਬਲੱਡ ਬੈਂਕ ਦੇ ਸਰਪ੍ਰਸਤ ਸ਼੍ਰੀ ਕੇ.ਕੇ. ਸਰਦਾਨਾ ਦੀਆਂ ਹਦਾਇਤਾਂ ਅਨੁਸਾਰ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਏ.ਡੀ.ਸੀ. ਕਮ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ (ਆਈ.ਏ.ਐਸ.) ਨੇ ਸ਼ਿਰਕਤ ਕੀਤੀ। ਉਨ੍ਹਾਂ ਵਲੋਂ ਚਾਰ ਔਰਤਾਂ ਨੂੰ ਵਿਲੱਖਣ ਮਾਂ ਅਵਾਰਡ ਵਜੋਂ ਸ਼ਾਲ, ਮੋਮੈਂਟੋ ਤੇ ਮਾਣ ਪੱਤਰ ਨਾਲ ਸਨਮਾਨਿਤ ਕਰਕੇ ਹੌਸਲਾ ਅਫਜਾਈ ਕੀਤੀ ਗਈ। ਸਨਮਾਨਤ ਮਾਵਾਂ ‘ਚ ਗੀਤਾ ਰਾਣੀ, ਡਾ. ਗੁਰਪ੍ਰੀਤ ਕੌਰ, ਸਿਮਰਪ੍ਰੀਤ ਕੌਰ ਅਤੇ ਸਵਿੰਦਰਜੀਤ ਸ਼ਾਮਲ ਸਨ। ਵਧੇਰੇ ਜਾਣਕਾਰੀ ਦਿੰਦਿਆਂ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਗੀਤਾ ਰਾਣੀ ਦੀ ਪ੍ਰੇਰਣਾ ਸਦਕਾ ਉਸਦੀਆਂ ਦੋਵੇਂ ਬੇਟੀਆਂ ਡਾਕਟਰ ਹਨ, ਡਾ. ਗੁਰਪ੍ਰੀਤ ਕੌਰ ਖੁਦ ਫਗਵਾੜਾ ਦੇ ਪ੍ਰਸਿੱਧ ਡਾਕਟਰ ਹਨ ਅਤੇ ਇਹਨਾਂ ਦੇ ਮਾਤਾ-ਪਿਤਾ ਵੀ ਡਾਕਟਰ ਸਨ ਤੇ ਪਤੀ ਵੀ ਡਾਕਟਰ ਹਨ ਅਤੇ ਦੋਵੇਂ ਬੱਚਿਆਂ ਨੂੰ ਵੀ ਡਾਕਟਰ ਬਣਾਇਆ ਹੈ। ਸਿਮਰਪ੍ਰੀਤ ਕੌਰ ਦੇ ਦੋਵੇਂ ਬੇਟੇ ਆਪੋ ਆਪਣੇ ਖੇਤਰ ‘ਚ ਸਫਲ ਹਨ। ਸਵਿੰਦਰਜੀਤ ਦੀਆਂ ਦੋ ਬੇਟੀਆਂ ਇਕ ਬੈਂਕ ‘ਚ ਅਫਸਰ ਅਤੇ ਦੂਸਰੀ ਐਮ.ਬੀ.ਬੀ.ਐਸ. ਡਾਕਟਰ ਹੈ। ਸਮਾਗਮ ਦੌਰਾਨ ਬ੍ਰਹਮਕੁਮਾਰੀ ਈਸ਼ਵਰੀਏ ਵਿਸ਼ਵ ਵਿਦਿਆਲਿਆ ਤੋਂ ਪਹੁੰਚੇ ਵਿਜੇ ਭੈਣ ਜੀ ਅਤੇ ਲੇਖਕ ਮਹਿੰਦਰ ਸਿੰਘ ਸੋਢੀ ਨੇ ਮਾਂ ਦੀ ਮਹਿਮਾ ਦਾ ਗੁਣਗਾਨ ਕੀਤਾ। ਅਖੀਰ ਵਿਚ ਡਾ. ਸੀਮਾ ਰਾਜਨ ਨੇ ਸਮੂਹ ਹਾਜਰੀਨ ਦਾ ਪਹੁੰਚਣ ਲਈ ਧੰਨਵਾਦ ਕੀਤਾ। ਇਸ ਮੌਕੇ ਇੰਨਰਵ੍ਹੀਲ ਕਲੱਬ ਫਗਵਾੜਾ ਦੇ ਪ੍ਰਧਾਨ ਸੁਮਿਤਾ ਪਰਾਸ਼ਰ, ਸਾਬਕਾ ਡਿਸਟ੍ਰਿਕਟ ਚੇਅਰਮੈਨ ਕੇਸ਼ਲਤਾ ਬਿਮਰਾ, ਰੋਟਰੀ ਕਲੱਬ ਤੋਂ ਮਨੋਜ ਮਿੱਢਾ, ਲਾਇਨਜ ਕਲੱਬ ਤੋਂ ਕੁਲਵਿੰਦਰ ਸਿੰਘ ਸਿੱਧੂ, ਭਾਰਤ ਵਿਜਨ ਦੇ ਰਵਿੰਦਰ ਗੁਲਾਟੀ, ਅਲਾਇਨਜ ਕਲੱਬ ਤੋਂ ਪਦਮ ਲਾਲ ਵਧਾਵਨ, ਚੰਦਰ ਮੋਹਨ ਸ਼ਰਮਾ, ਇੰਨਵਾਇਰਨਮੈਂਟ ਐਸੋਸੀਏਸ਼ਨ ਤੋਂ ਤਾਰਾ ਚੰਦ ਚੁੰਬਰ, ਬਲੱਡ ਬੈਂਕ ਤੋਂ ਹਰਬੰਸ ਲਾਲ, ਸੀਨੀਅਰ ਸਿਟੀਜਨ ਵੈਲਫੇਅਰ ਕੌਂਸਲ ਤੋਂ ਰਵਿੰਦਰ ਪਨੇਸਰ, ਵਿਪਨ ਜੈਨ, ਸ਼ਾਲਿਨੀ ਗਰੁੱਪ ਫਗਵਾੜਾ ਇੰਚਾਰਜ ਮੈਡਮ ਮੋਨਿਕਾ ਅਤੇ ਆਂਚਲ, ਵਿਪਨ ਅਰੋੜਾ, ਕ੍ਰਿਸ਼ਨ ਕੁਮਾਰ, ਮੋਹਨ ਲਾਲ ਤਨੇਜਾ, ਸੁਧਾ ਬੇਦੀ, ਅਸ਼ਵਨੀ ਸ਼ਰਮਾ, ਵੰਦਨਾ ਸ਼ਰਮਾ, ਮੋਨਿਕਾ ਸੱਭਰਵਾਲ ਵਾਇਸ ਪਿ੍ਰੰਸੀਪਲ ਆਰਿਆ ਮਾਡਲ ਸਕੂਲ, ਐਸ.ਸੀ. ਚਾਵਲਾ ਆਦਿ ਹਾਜ਼ਰ ਸਨ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button