ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਰਜਿ. ਫਗਵਾੜਾ ਵੱਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਏ ਜਾਣ ਵਾਲੇ 35 ਵੇਂ ਸਾਲਾਨਾ ਲੋੜਵੰਦ ਧੀਆਂ ਦੇ ਵਿਆਹ ਜੋ ਕਿ 11 ਅਕਤੂਬਰ 2025, ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਫਗਵਾੜਾ ਵਿਖੇ ਕਰਵਾਏ ਜਾਣੇ ਹਨ ਦਾ ਸੱਦਾ ਪੱਤਰ ਸ. ਗੁਰਿੰਦਰਜੀਤ ਸਿੰਘ ਨਾਗਰਾ ਐੱਸ. ਐਚ. ਓ. ਟਾਂਡਾ ਉੜਮੁੜ ਨੂੰ ਦਿੱਤਾ ਗਿਆ। ਇਸ ਮੌਕੇ ਸ. ਗੁਰਿੰਦਰਜੀਤ ਸਿੰਘ ਨਾਗਰਾ ਐੱਸ. ਐਚ. ਓ. ਟਾਂਡਾ ਉੜਮੁੜ ਨੇ ਕਿਹਾ ਕਿ ਉਹ ਇਸ ਕੰਨਿਆਦਾਨ ਦੇ ਮਹਾਂਕੁੰਭ ਚ ਸ਼ਾਮਿਲ ਹੋ ਕੇ ਇਸ ਕਾਰਜ ਲਈ ਆਪਣਾ ਬਣਦਾ ਯੋਗਦਾਨ ਦੇਣਗੇ।ਇਸ ਮੌਕੇ ਉਪ ਪ੍ਰਧਾਨ ਸਵਰਨ ਸਿੰਘ ਪ੍ਰਧਾਨ ਹਲਵਾਈ ਯੂਨੀਅਨ ਫਗਵਾੜਾ, ਵਿੱਕੀ ਸਿੰਘ ਤੇ ਗੁਲਸ਼ਨ ਕਪੂਰ ਹਾਜ਼ਰ ਸਨ।
