ਸਥਾਨਕ ਖਬਰ

ਪ੍ਰੇਮ ਨਗਰ ਸੇਵਾ ਸੁਸਾਇਟੀ ਨੇ ਲਗਾਇਆ ‘ਆਭਾ’ ਕਾਰਡ ਬਨਾਉਣ ਦਾ ਕੈਂਪ

ਸਿਹਤ ਵਿਭਾਗ ਦੇ ਸਹਿਯੋਗ ਨਾਲ ਬਣਾਏ 70 ਕਾਰਡ

ਫਗਵਾੜਾ – (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)         ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਸਿਹਤ ਵਿਭਾਗ ਫਗਵਾੜਾ ਦੇ ਸਹਿਯੋਗ ਨਾਲ ਸਥਾਨਕ ਖੇੜਾ ਰੋਡ ਸਥਿਤ ਸੀਨੀਅਰ ਸਿਟੀਜਨ ਕੇਅਰ ਸੈਂਟਰ ਵਿਖੇ ਆਯੁਸ਼ਮਾਨ ਭਾਰਤ ਸਿਹਤ ਅਕਾਉਂਟ (ਏ.ਬੀ.ਐਚ.ਏ.) ਕਾਰਡ ਬਨਾਉਣ ਸਬੰਧੀ ਕੈਂਪ ਲਗਾਇਆ। ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਨਿਗਰਾਨੀ ਹੇਠ ਆਯੋਜਿਤ ਕੈਂਪ ਦੌਰਾਨ ਆਸ਼ਾ ਵਰਕਰ ਮੀਰਾ ਨੇ ਆਪਣੇ ਸਹਿਯੋਗੀਆਂ ਦੀ ਸਹਾਇਤਾ ਨਾਲ ਵਾਰਡ ਨੰਬਰ 21 ਦੇ 70 ਨਾਗਰਿਕਾਂ ਦੇ ਕਾਰਡ ਆਨਲਾਈਨ ਤਕਨੀਕ ਨਾਲ ਬਣਾਏ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਇਸ ਕਾਰਡ ‘ਚ ਵਿਅਕਤੀ ਦਾ ਸਿਹਤ ਖਾਤਾ ਬਣਾਇਆ ਜਾਂਦਾ ਹੈ, ਜਿੱਥੇ ਮਰੀਜ ਆਪਣਾ ਮੈਡੀਕਲ ਰਿਕਾਰਡ ਡਿਜੀਟਲ ਵਿਧੀ ਰਾਹੀਂ ਅਪਲੋਡ ਕਰਕੇ ਸੰਭਾਲ ਕੇ ਰੱਖ ਸਕਦੇ ਹਨ।  ਮਰੀਜ ਨੂੰ ਇਲਾਜ ਲਈ ਭਾਰਤ ਦੇ ਕਿਸੇ ਵੀ ਹਸਪਤਾਲ ‘ਚ ਜਾਣ ਸਮੇਂ ਲੈਬਾਰਟਰੀ ਰਿਪੋਰਟ ਜਾਂ ਪੁਰਾਣੀਆਂ ਡਾਕਟਰੀ ਰਿਪੋਰਟਾਂ ਦੀ ਫਾਈਲ ਨਾਲ ਲੈ ਕੇ ਜਾਣ ਦੀ ਜਰੂਰਤ ਨਹੀਂ ਰਹਿੰਦੀ। ਉਹਨਾਂ ਦੱਸਿਆ ਕਿ ਲੋੜ ਅਨੁਸਾਰ ਹੋਰ ਕਾਰਡ ਬਨਾਉਣ ਦੇ ਕੈਂਪ ਵੀ ਸਮੇਂ-ਸਮੇਂ ‘ਤੇ ਲਗਾਏ ਜਾਣਗੇ। ਇਸ ਮੌਕੇ ਮਹਿੰਦਰ ਸਿੰਘ ਐਨ.ਆਰ.ਆਈ., ਅਸ਼ਵਨੀ ਸ਼ਰਮਾ, ਵੰਦਨਾ ਸ਼ਰਮਾ, ਮਨੀਸ਼ ਕਨੌਜੀਆ, ਰੂਬੀ ਮਲਹੋਤਰਾ, ਮੋਹਨ ਲਾਲ ਤਨੇਜਾ, ਸੁਧਾ ਬੇਦੀ, ਮਨਮੋਹਨ ਸਿੰਘ ਵਾਲੀਆ, ਬਲਦੇਵ ਸ਼ਰਮਾ ਅਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button