ਸਥਾਨਕ ਖਬਰ

ਜਰਨਲਿਸਟ ਪ੍ਰੈਸ ਕਲੱਬ ਫਗਵਾੜਾ ਦੀ ਰੈਸਟ ਹਾਊਸ ਫਗਵਾੜਾ ਵਿਖੇ ਹੋਈ ਮੀਟਿੰਗ ਪੱਤਰਕਾਰ ਅਸ਼ੋਕ ਸ਼ਰਮਾ ਬਣੇ ਕਾਰਜਕਾਰੀ ਪ੍ਰਧਾਨ

ਜਰਨਲਿਸਟ ਪ੍ਰੈਸ ਕਲੱਬ ਫਗਵਾੜਾ ਦੀ ਰੈਸਟ ਹਾਊਸ ਫਗਵਾੜਾ ਵਿਖੇ ਹੋਈ ਮੀਟਿੰਗ ਪੱਤਰਕਾਰ ਅਸ਼ੋਕ ਸ਼ਰਮਾ ਬਣੇ ਕਾਰਜਕਾਰੀ ਪ੍ਰਧਾਨ

ਫਗਵਾੜਾ – (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)) ਫਗਵਾੜਾ ਵਿਧਾਨ ਸਭਾ ਹਲਕੇ ਨਾਲ ਸਬੰਧਿਤ ਪੱਤਰਕਾਰ ਅਸ਼ੋਕ ਸ਼ਰਮਾ ਨੂੰ ਰੈਸਟ ਹਾਊਸ ਫਗਵਾੜਾ ਵਿਖੇ ਬਲਾਕ ਪ੍ਰਧਾਨ ਮਨਦੀਪ ਸੰਧੂ ਦੀ ਪ੍ਰਧਾਨਗੀ ਅਤੇ ਸੂਬਾ ਪ੍ਰਧਾਨ ਮਨਜੀਤ ਮਾਨ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਜਰਨਲਿਸਟ ਪ੍ਰੈਸ ਕਲੱਬ ਫਗਵਾੜਾ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਆਸ਼ੀਸ਼ ਗਾਂਧੀ ਨੂੰ ਜਨਰਲ ਸਕੱਤਰ,ਪ੍ਰੀਤ ਕੌਰ ਪ੍ਰੀਤੀ ਨੂੰ ਪੀ.ਆਰ.ਓ., ਜਸਪ੍ਰੀਤ ਅਟਵਾਲ ਨੂੰ ਕਾਰਜਕਾਰਣੀ ਮੈਂਬਰ,ਪੱਤਰਕਾਰ ਸਤਪ੍ਰਕਾਸ਼ ਸਿੰਘ ਸੱਗੂ ਨੂੰ ਮੀਤ ਪ੍ਰਧਾਨ,ਪੱਤਰਕਾਰ ਸੰਜੀਵ ਕਾਲੀਆ ਸੀਨੀਅਰ ਮੀਤ ਪ੍ਰਧਾਨ,ਪੱਤਰਕਾਰ ਜਸਵਿੰਦਰ ਢੱਡਾ ਕਾਨੂੰਨੀ ਸਲਾਹਕਾਰ, ਨਿਯੁਕਤ ਕੀਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਮਨਜੀਤ ਮਾਨ ਨੇ ਕਿਹਾ ਕਿ ਜਰਨਲਿਸਟ ਪ੍ਰੈੱਸ ਕਲੱਬ ਪੰਜਾਬ ਪੱਤਰਕਾਰਾਂ ਦੇ ਹੱਕਾਂ ਲਈ ਹਮੇਸ਼ਾ ਸੰਘਰਸ਼ ਕਰਦਾ ਰਹੇਗਾ। ਇਸ ਮੌਕੇ ਚੇਅਰਮੈਨ ਰਾਕੇਸ਼ ਖੰਨਾ,ਸਰਪ੍ਰਸਤ ਜੇ.ਐਸ.ਸੰਧੂ,ਕੋਡੀਨੇਟਰ ਪ੍ਰਿਤਪਾਲ ਸਿੰਘ,ਮੁੱਖ ਬੁਲਾਰਾ ਰਾਮ ਸਿੰਘ ਭੱਟੀ ਆਦਿ ਨੇ ਆਪਣੇ ਸੰਬੋਧਨ ਦੌਰਾਨ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਕੰਮਾਂ ਦਾ ਵੇਰਵਾ ਪੇਸ਼ ਕਰਦੇ ਹੋਏ ਅੱਗੇ ਹੋਰ ਕੀਤੇ ਜਾ ਰਹੇ ਕੰਮਾਂ ਬਾਰੇ ਵੀ ਚਾਨਣਾ ਪਾਇਆ। ਇਸ ਮੌਕੇ ਨਵੇਂ ਚੁਣੇ ਗਏ ਕਾਰਜਕਾਰੀ ਪ੍ਰਧਾਨ ਅਸ਼ੋਕ ਸ਼ਰਮਾ ਅਤੇ ਪੂਰੀ ਟੀਮ ਨੇ ਸੂਬਾ ਕਮੇਟੀ ਨਾਲ ਵਾਅਦਾ ਕੀਤਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ ਉਹ ਇਸ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਪੱਤਰਕਾਰਾਂ ਦੀ ਭਲਾਈ ਲਈ ਦਿਨ ਰਾਤ ਕੰਮ ਕਰਨਗੇ।
Show quoted text

Related Articles

Leave a Reply

Your email address will not be published. Required fields are marked *

Back to top button