ਸਥਾਨਕ ਖਬਰ

ਯੁੱਧ ਨਸ਼ੇ ਵਿਰੁੱਧ’ ਮੁਹਿਮ ਨੂੰ ਸਫਲ ਬਨਾਉਣ ‘ਚ ਸਹਿਯੋਗ ਦੇਣ ਸਮਾਜ ਸੇਵੀ ਜੱਥੇਬੰਦੀਆਂ – ਐਸ.ਐਚ.ਓ. ਸਿਟੀ

ਗੁਰਦੀਪ ਸਿੰਘ ਕੰਗ ਦੇ ਦਫਤਰ ਪੁੱਜਣ ‘ਤੇ ਹੋਇਆ ਸਵਾਗਤ

ਫਗਵਾੜਾ 30 ਮਈ (   ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)          ਐਸ.ਐਚ.ਓ. ਸਿਟੀ ਊਸ਼ਾ ਰਾਣੀ ਦਾ ਹਿਊਮਨ ਰਾਈਟਸ ਕੌਂਸਲ (ਇੰਡੀਆ) ਦੇ ਸੂਬਾ ਸਕੱਤਰ ਗੁਰਦੀਪ ਸਿੰਘ ਕੰਗ ਦੇ ਦਫਤਰ ਸੈਂਟਰਲ ਟਾਊਨ ਫਗਵਾੜਾ ਪੁੱਜਣ ‘ਤੇ ਕੌਂਸਲ ਦੇ ਅਹੁਦੇਦਾਰਾਂ ਵਲੋਂ ਗੁਲਦਸਤਾ ਅਤੇ ਸ਼ਾਲ ਭੇਂਟ ਕਰਕੇ ਸਨਮਾਨ ਕੀਤਾ ਗਿਆ। ਐਸ.ਐਚ.ਓ. ਸਿਟੀ ਨੇ ਗੁਰਦੀਪ ਸਿੰਘ ਕੰਗ ਨੂੰ ਨਵੇਂ ਦਫ਼ਤਰ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਮੌਕੇ ਉਹਨਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਪ੍ਰਤੀ ਆਮ ਲੋਕਾਂ ਨੂੰ ਜਾਗਰੁਕ ਕਰਨਾ ਵਧੀਆ ਉਪਰਾਲਾ ਹੈ। ਉਹਨਾਂ ਕਿਹਾ ਕਿ ਤੰਦਰੁਸਤ ਅਤੇ ਸਿਹਤਮਮੰਦ ਜਿੰਦਗੀ ਵਤੀਤ ਕਰਨਾ ਵੀ ਹਰੇਕ ਮਨੁੱਖ ਦਾ ਅਧਿਕਾਰ ਹੈ। ਪਰ ਪੰਜਾਬ ‘ਚ ਪਿਛਲੇ ਸਮੇਂ ਦੌਰਾਨ ਸਰਗਰ ਰਹੇ ਡਰੱਗ ਮਾਫੀਆ ਨੇ ਬਹੁਤ ਸਾਰੇ ਲੋਕਾਂ ਤੇ ਖਾਸ ਤੌਰ ਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਲੜ ਲਗਾ ਦਿੱਤਾ ਹੈ। ਇਸ ਲਈ ਸਮਾਜ ਸੇਵੀ ਜੱਥੇਬੰਦੀਆਂ ਦਾ ਫਰਜ਼ ਹੈ ਕਿ ਪੁਲਿਸ ਦੀ ‘ਯੁੱਧ ਨਸ਼ਿਆਂ ਵਿਰੁੱਧ ਮੁਹਿਮ ਨੂੰ ਸਫਲ ਬਨਾਉਣ ‘ਚ ਸਹਿਯੋਗ ਕਰਨ। ਜੇਕਰ ਕੋਈ ਵਿਅਕਤੀ ਨਸ਼ਾ ਕਰਨ ਦਾ ਆਦੀ ਹੈ ਤਾਂ ਉਸਦੇ ਪਰਿਵਾਰ ਦੀ ਕਾਉਂਸਲਿੰਗ ਕਰਕੇ ਨਸ਼ੇੜੀ ਵਿਅਕਤੀ ਨੂੰ ਨਸ਼ਾ ਛੁਡਾਉ ਕੇਂਦਰ ‘ਚ ਦਾਖਲ ਕਰਵਾਇਆ ਜਾਵੇ। ਸਰਕਾਰੀ ਕੇਂਦਰਾਂ ‘ਚ ਨਸ਼ੇ ਦੀ ਲੱਤ ਦਾ ਇਲਾਜ ਬਿਲਕੁਲ ਫਰੀ ਕੀਤਾ ਜਾਂਦਾ ਹੈ। ਗੁਰਦੀਪ ਸਿੰਘ ਕੰਗ ਅਤੇ ਉਹਨਾਂ ਦੇ ਸਾਥੀਆਂ ਨੇ ਭਰੋਸਾ ਦਿੱਤਾ ਕਿ ਉਹ ਪੁਲਿਸ ਦਾ ਇਸ ਮੁਹਿਮ ‘ਚ ਹਰ ਸੰਭਵ ਸਹਿਯੋਗ ਕਰਨਗੇ। ਇਸ ਮੌਕੇ ਕੌਂਸਲ ਦੇ ਕ੍ਰਾਇਮ ਸੈਲ ਦੇ ਸੂਬਾ ਪ੍ਰਧਾਨ ਸੰਜੀਵ ਸੂਰੀ, ਲਾਇਨ ਅਜੇ ਕੁਮਾਰ, ਵਿਨੇ ਕੁਮਾਰ ਬਿੱਟੂ, ਲਾਇਨ ਦਿਨੇਸ਼ ਖਰਬੰਦਾ, ਵਾਸੂ ਗੁਪਤਾ ਅਤੇ ਏ.ਐਸ.ਆਈ. ਨਛੱਤਰ ਸਿੰਘ ਆਦਿ ਹਾਜਰ ਸਨ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button