ਸਥਾਨਕ ਖਬਰ

ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ : ਡਾ ਰਮਨ

ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਜਾਗ੍ਰਤਿ ਜ਼ਰੂਰੀ: ਜੀਵਨ ਸੰਘਾ

ਫਗਵਾੜਾ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)            ਫਗਵਾੜਾ ਪੱਤਰਕਾਰ ਸੰਗਠਨ ਰਜਿ ਫਗਵਾੜਾ ਵਲੋਂ ਪ੍ਰਧਾਨ ਡਾ ਰਮਨ ਸ਼ਰਮਾ ਦੀ ਪ੍ਰਧਾਨਗੀ ਅਤੇ ਪ੍ਰੋਜੈਕਟ ਡਾਇਰੈਕਟਰ ਜੀਵਨ ਸੰਘਾ ਦੀ ਸੁਚੱਜੀ ਦੇਖਰੇਖ ਹੇਠ ਵਾਤਾਵਰਣ ਦੀ ਸ਼ੁੱਧਤਾ ਲਈ ਇਲਾਕਾ ਸਤਨਾਮਪੁਰਾ ਵਿਖੇ 25 ਤੋ ਵੀ ਵਧੇਰੇ ਛਾਂਦਾਰ ਬੂਟੇ ਲਗਾਏ ਗਏ ਇਸ ਮੌਕੇ ਬੋਲਦਿਆਂ ਪ੍ਰਧਾਨ ਡਾ ਰਮਨ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਸਾਨੂੰ ਗੰਭੀਰਤਾਂ ਨਾਲ ਸੋਚ ਵਿਚਾਰ ਕਰ ਯਤਨ ਕਰਨੇ ਚਾਹੀਦੇ ਹਨ ਉਹਨਾ ਕਿਹਾ ਕਿ ਦੂਸ਼ਿਤ ਹੋ ਰਿਹਾ ਵਾਤਾਵਰਣ ਗੰਭੀਰ ਚਿੰਤਾ ਦਾ ਵਿਸ਼ਾ ਹੈ ਇਸ ਸਬੰਧੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਉਹਨਾਂ ਕਿਹਾ ਕਿ ਹਰ ਮਨੁੱਖ ਲਗਾਵੇ ਇੱਕ ਰੁੱਖ ਤਾਂ ਜੋ ਤਪਸ਼ ਅਤੇ ਪ੍ਰਦੂਸ਼ਣ ਤੋਂ ਰਾਹਤ ਮਿਲ ਸਕੇ  ਉਹਨਾਂ ਕਿਹਾ ਕਿ ਜਿਨ੍ਹਾਂ ਜ਼ਰੂਰੀ ਹੈ ਰੁੱਖਾਂ ਦਾ ਲਗਾਉਣਾ, ਉਸ ਤੋਂ ਜ਼ਰੂਰੀ ਹੈ ਰੁਖਾਂ ਦੀ ਸੰਭਾਲ ਕਰਨਾ  ਵਾਤਾਵਰਣ ਦੀ ਸ਼ੁੱਧੀ ਲਈ ਵੱਧ ਤੋਂ ਵੱਧ ਰੁੱਖਾਂ ਦਾ ਲਗਾਉਣਾ ਅਤਿ ਜ਼ਰੂਰੀ ਹੈ ਕਿਉਂਕਿ ਜੇ ਵਾਤਾਵਰਣ ਦੂਸ਼ਿਤ ਹੋਵੇਗਾ ਤਾਂ ਸਾਨੂੰ ਅਨੇਕਾਂ ਮੁਸ਼ਕਲਾ ਦਾ ਸਾਮਹਣਾ ਕਰਨਾ ਪਵੇਗਾ ਇਸ ਮੌਕੇ ਜੀਵਨ ਸੰਘਾ ਨੇ ਕਿਹਾ ਕਿ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਅਤਿ ਜ਼ਰੂਰੀ ਹੈ ਅਤੇ ਇਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਸਾਨੂੰ ਇਸ ਸਬੰਧ ਵਿੱਚ ਜਾਗ੍ਰਤਿ ਵੀ ਪੈਦਾ ਕਰਨੀ ਚਾਹੀਦੀ ਹੈ ਇਸ ਮੌਕੇ ਸੁਸ਼ੀਲ ਸ਼ਰਮਾ , ਮੋਹਿਤ ਸ਼ਰਮਾ , ਕੁਲਦੀਪ ਸਿੰਘ ਨੂਰ , ਨਰਿੰਦਰ ਪਾਲ ਸਿੰਘ ਮਾਹੀ , ਡਾ ਜਸਵੰਤ ਸਿੰਘ ਗਿੱਲ , ਜੀਵਨ ਸੰਘਾ , ਕਮਲਦੀਪ ਸਿੰਘ , ਅਜੇ ਕੋਛੜ , ਪ੍ਰਵੀਨ ਕਨੋਜੀਆ , ਐਡਵੋਕੇਟ ਧੰਨਦੀਪ ਕੋਰ , ਦਵਿੰਦਰ ਸ਼ਰਮਾ ਟਿੰਨੀ ਆਦਿ ਮੌਜੂਦ ਸਨ

Related Articles

Leave a Reply

Your email address will not be published. Required fields are marked *

Back to top button