ਲਾਇਨ ਅਸ਼ਵਨੀ ਸ਼ਰਮਾ ਬਣੇ ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਦੇ ਪ੍ਰਧਾਨ
ਲਾਇਨ ਬਲਵਿੰਦਰ ਸਿੰਘ ਨੂੰ ਐਲਾਨਿਆ ਸਕੱਤਰ
ਫਗਵਾੜਾ 4 ਜੂਨ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਲਾਇਨਜ ਇੰਟਰਨੈਸ਼ਨਲ 321-ਡੀ ਦੀ ਇਲੈਵਨ ਸਟਾਰ ਸਪੈਸ਼ਲ ਸਟੇਟਸ ਮਾਡਲ ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਦੀ ਇਕ ਮੀਟਿੰਗ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਸੁਸ਼ੀਲ ਸ਼ਰਮਾ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ‘ਚ ਕਲੱਬ ਪ੍ਰਧਾਨ ਹਰਵਿੰਦਰਜੀਤ ਸਿੰਘ ਨੇ ਪਿਛਲੇ ਸਾਲ ਕੀਤੇ ਗਏ ਪ੍ਰੋਜੈਕਟਾਂ ਦੀ ਰਿਪੋਰਟ ਵਿਸਥਾਰ ਦੇ ਨਾਲ ਸਮੂਹ ਮੈਂਬਰਾਂ ਦੇ ਸਾਹਮਣੇ ਰੱਖੀ। ਮੀਟਿੰਗ ਦੌਰਾਨ ਲਾਇਨ ਅਸ਼ਵਨੀ ਸ਼ਰਮਾ ਨੂੰ ਸਰਬ ਸੰਮਤੀ ਨਾਲ ਸਾਲ 2025-26 ਲਈ ਪ੍ਰਧਾਨ ਐਲਾਨਿਆ ਗਿਆ। ਨਵ-ਨਿਯੁਕਤ ਪ੍ਰਧਾਨ ਲਾਇਨ ਅਸ਼ਵਨੀ ਸ਼ਰਮਾ ਨੇ ਆਪਣੀ ਕਾਰਜਕਾਰਣੀ ਦਾ ਐਲਾਨ ਕਰਦਿਆਂ ਲਾਇਨ ਬਲਵਿੰਦਰ ਸਿੰਘ ਨੂੰ ਸਕੱਤਰ, ਲਾਇਨ ਪ੍ਰਦੀਪ ਸਿੰਘ ਨੂੰ ਖਜਾਨਚੀ ਅਤੇ ਲਾਇਨ ਸੁਰਿੰਦਰ ਰਾਏ ਨੂੰ ਪੀ.ਆਰ.ਓ. ਦੀ ਜਿੰਮੇਵਾਰੀ ਦਿੱਤੀ। ਸਮੂਹ ਨਵਨਿਯੁਕਤ ਅਹੁਦੇਦਾਰਾਂ ਨੇ ਚਾਰਟਰ ਪ੍ਰਧਾਨ ਲਾਇਨ ਸੁਸ਼ੀਲ ਸ਼ਰਮਾ ਅਤੇ ਸਮੂਹ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਕਲੱਬ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਵੱਧ ਤੋਂ ਵੱਧ ਸਮਾਜ ਸੇਵੀ ਪ੍ਰੋਜੈਕਟ ਕੀਤੇ ਜਾਣਗੇ। ਜਿਹਨਾਂ ਦੀ ਰੂਪਰੇਖਾ ਬਹੁਤ ਜਲਦੀ ਸਮੂਹ ਕਲੱਬ ਮੈਂਬਰਾਂ ਦੇ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਤਿਆਰ ਕੀਤੀ ਜਾਵੇਗੀ। ਕਲੱਬ ਵਲੋਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਫੁੱਲਮਾਲਾਵਾਂ ਪਾ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਲਾਇਨ ਇੰਦਰਜੀਤ ਸਿੰਘ, ਲਾਇਨ ਰਵੀ ਮੰਗਲ, ਲਾਇਨ ਚਮਨ ਲਾਲ, ਲਾਇਨ ਸੁਰਿੰਦਰ ਰਾਏ, ਲਾਇਨ ਸੁਖਜੀਤ ਸਮਰਾ, ਲਾਇਨ ਬਲਵਿੰਦਰ ਸਿੰਘ, ਲਾਇਨ ਮੋਹਨ ਸਿੰਘ ਕੋਹਲੀ ਆਦਿ ਹਾਜਰ ਸਨ।
ਤਸਵੀਰ ਸਮੇਤ।