ਸਥਾਨਕ ਖਬਰ

ਰੰਗਲਾ ਪੰਜਾਬ ਬਨਾਉਣ ਲਈ ਸਵੱਛਤਾ ਤੇ ਵਾਤਾਵਰਣ ਸੰਭਾਲ ਦਾ ਸਾਂਝਾ ਉਪਰਾਲਾ ਜ਼ਰੂਰੀ – ਲੁਬਾਣਾ/ਗੋਗੀ

ਸਰਬ ਨੌਜਵਾਨ ਸਭਾ ਨੇ ਕੀਤੀ ‘ਆਓ ਮਿਲ ਕੇ ਰੁੱਖ ਲਗਾਈਏ’ ਮੁਹਿਮ ਦੀ ਆਰੰਭਤਾ * ਰੁੱਖਾਂ ਦੀ ਕਟਾਈ ਨਾਲ ਵਿਗੜ ਰਿਹਾ ਜੀਵਨ ਸੰਤੁਲਨ - ਹਰਜੀਤ ਸਿੰਘ

ਫਗਵਾੜਾ 5 ਜੂਨ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)        ਸਰਬ ਨੌਜਵਾਨ ਵੈੱਲਫੇਅਰ ਸੁਸਾਇਟੀ (ਰਜਿ.) ਫਗਵਾੜਾ ਵੱਲੋਂ ਨਹਿਰੂ ਯੁਵਾ ਕੇਂਦਰ, ਕਪੂਰਥਲਾ ਅਤੇ ਜੰਗਲਾਤ ਵਿਭਾਗ, ਫਗਵਾੜਾ ਦੇ ਸਹਿਯੋਗ ਨਾਲ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਸਮਾਗਮ ਸਥਾਨਕ ਹਦੀਆਬਾਦ ਵਿਖੇ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ਦਾ ਮਨੋਰਥ ‘ਵਾਤਾਵਰਣ ਦੀ ਸੁਰੱਖਿਆ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ ਤੇ ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ’ ਦਾ ਸੰਦੇਸ਼ ਦੇਣਾ ਸੀ। ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਹਰਜੀਤ ਸਿੰਘ ਵਣ ਰੇਂਜ ਅਫ਼ਸਰ ਵਣ ਵਿਭਾਗ ਫਿਲੌਰ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸਰਬਜੀਤ ਸਿੰਘ ਲੁਬਾਣਾ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਕਪੂਰਥਲਾ, ਤੀਰਥ ਸਿੰਘ ਬਲਾਕ ਅਫ਼ਸਰ ਤੇ ਸੰਤੋਸ਼ ਕੁਮਾਰ ਗੋਗੀ ਜ਼ਿਲਾ ਸਕੱਤਰ ਆਪ ਨੇ ਸ਼ਿਰਕਤ ਕੀਤੀ। ਸਮਾਗਮ ਦਾ ਉਦਘਾਟਨ ਹਦੀਆਬਾਦ ਵਿੱਚ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾ ਕੇ ਕੀਤਾ ਗਿਆ। ਮੁੱਖ ਮਹਿਮਾਨ ਹਰਜੀਤ ਸਿੰਘ ਵਣ ਰੇਂਜ  ਅਫ਼ਸਰ ਵਣ ਵਿਭਾਗ  ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਰੁੱਖ ਲਗਾਉਣੇ, ਧਰਤੀ ਹੇਠਲੇ ਪਾਣੀ ਦੀ ਸੰਭਾਲ, ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਦੇ ਲਈ ਦੇਸ਼ ਦੇ ਹਰ ਨਾਗਰਿਕ ਨੂੰ ਸੁਚੇਤ ਹੋ ਕੇ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਰੁੱਖਾਂ ਦੀ ਕਟਾਈ ਨਾਲ ਵਾਤਾਵਰਨ ਦਾ ਸੰਤੁਲਨ ਵਿਗੜ ਰਿਹਾ ਹੈ। ਮੌਸਮ ਦਾ ਚੱਕਰ ਬਦਲ ਰਿਹਾ ਹੈ। ਇਸ ਵਰ੍ਹੇ ਅਤਿ ਦੀ ਗਰਮੀ ਨੇ ਇਹ ਦਿਖਾ ਦਿੱਤਾ ਹੈ ਕਿ ਜੇਕਰ ਅਸੀਂ ਰੁੱਖ ਲਾਉਣ ਵੱਲ ਅੱਗੇ ਨਾ ਵਧੇ ਤਾਂ ਧਰਤੀ ’ਤੇ ਜੀਵਨ ਸਮਾਪਤੀ ਵੱਲ ਤੁਰ ਪਵੇਗਾ। ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ ਨੇ ਪਲਾਸਟਿਕ ਦੀ ਵਰਤੋਂ ਬੰਦ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਸ਼ਹਿਰ ਨੂੰ ਹਰਿਆ ਭਰਿਆ ਰੱਖਣ ਲਈ ਰੁੱਖ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਨਾਉਣ ਲਈ ਸਾਰਿਆਂ ਨੂੰ ਸਾਂਝਾ ਉਪਰਾਲਾ ਕਰਨਾ ਪਵੇਗਾ। ਉਨ੍ਹਾਂ ਰਵਾਇਤੀ ਰੁੱਖਾਂ ਜਿਵੇਂ ਬੋਹੜ, ਪਿੱਪਲ, ਕਿੱਕਰ, ਟਾਹਲੀ ਆਦਿ ਦੀ ਸਾਂਭ ਸੰਭਾਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਰੁੱਖ ਹੋਣਗੇ ਤਾਂ ਹੀ ਭਵਿੱਖ ‘ਚ ਧਰਤੀ ‘ਤੇ ਮਨੁੱਖ ਹੋਣਗੇ ਨਹੀਂ ਤਾਂ ਮਨੁੱਖਤਾ ਨੂੰ ਵੱਡੀਆਂ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਵਣ ਰੇਂਜ ਬਲਾਕ ਅਫ਼ਸਰ ਤੀਰਥ ਸਿੰਘ ਨੇ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਦਾ ਸੁਨੇਹਾ ਦਿੱਤਾ। ਉਨ੍ਹਾਂ ਦੱਸਿਆ ਕਿ ਕੋਈ ਵੀ ਸਮਾਜ ਸੇਵੀ ਸੰਸਥਾ ਬੂਟੇ ਲਗਾਉਣ ਲਈ ਵਿਭਾਗ ਨਾਲ ਸੰਪਰਕ ਕਰਕੇ ਫਰੀ ਬੂਟੇ ਪ੍ਰਾਪਤ ਕਰ ਸਕਦੀ ਹੈ। ਸੰਤੋਸ਼ ਕੁਮਾਰ ਗੋਗੀ ਨੇ ਵੀ ਰੰਗਲੇ ਪੰਜਾਬ ਲਈ ਸਾਂਝਾ ਉਪਰਾਲਾ ਕਰਨ ਦੀ ਗੱਲ ਕਹੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਘਟਣਾ ਇਸ ਉਪਜਾਊ ਸੂਬੇ ਨੂੰ ਮਰੂਥਲ ਵੱਲ ਲੈ ਜਾ ਰਿਹਾ ਹੈ,  ਜਿਸ ਨੂੰ ਹਰ ਕੀਮਤ ’ਤੇ ਰੋਕਿਆ ਜਾਣਾ ਚਾਹੀਦਾ ਹੈ। ਉਹਨਾ ਪੰਜਾਬ ਦੇ ਕਈ ਥਾਵਾਂ ’ਤੇ ਪਾਣੀ ਮੁਕਣ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕੀਤਾ। ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੁਸਾਇਟੀ ਵਲੋਂ ਹਰ ਸਾਲ ‘ਆਓ ਰਲ ਕੇ ਰੁੱਖ ਲਗਾਈਏ, ਜਿੰਨੇ ਲਾਈਏ, ਉਨ੍ਹੇ ਬਚਾਈਏ’ ਸਿਰਨਾਵੇਂ ਹੇਠ ਰੁੱਖ ਲਗਾ ਕੇ ਵਾਤਾਵਰਣ ਸੰਭਾਲ ਦਾ ਸੁਨੇਹਾ ਦਿੱਤਾ ਜਾਂਦਾ ਹੈ। ਉਹਨਾਂ ਨੇ ਸਮੂਹ ਪਤਵੰਤਿਆਂ ਦਾ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਰਬਜੀਤ ਸਿੰਘ ਲੁਬਾਣਾ ਨੂੰ ਜ਼ਿਲ੍ਹਾ ਪ੍ਰਧਾਨ ਬਣਨ ਤੇ ਸਨਮਾਨਿਤ ਵੀ ਕੀਤਾ ਗਿਆ। ਸੁਸਾਇਟੀ ਵੱਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਤੋਂ ਇਲਾਵਾ ਪਹਿਲਾਂ ਲਗਾਏ ਗਏ ਬੂਟਿਆਂ ਦੀ ਵਧੀਆ ਸੰਭਾਲ ਅਤੇ ਪਰਵਰਿਸ਼ ਕਰਨ ਲਈ ਕੌਂਸਲਰ ਅਨੀਤਾ ਰਾਣੀ ਵਾਰਡ ਨੰਬਰ 45 ਹਦੀਆਬਾਦ ਨੂੰ ਖਾਸ ਤੌਰ ਤੇ ਸਨਮਾਨਤ ਕੀਤਾ ਗਿਆ। ਮੰਚ ਸੰਚਾਲਨ ਗੁਰਦੀਪ ਸਿੰਘ ਤੁਲੀ ਨੇ ਬਾਖੂਬੀ ਕੀਤਾ। ਇਸ ਮੌਕੇ ਕੌਂਸਲਰ ਪ੍ਰਿਤਪਾਲ ਕੌਰ ਤੁਲੀ, ਡਾ. ਵਿਜੇ ਕੁਮਾਰ, ਰਾਕੇਸ਼ ਕੋਛੜ, ਜਸ਼ਨ ਮਹਿਰਾ, ਸਾਹਿਬਜੀਤ ਸਾਬੀ, ਮਨਦੀਪ ਬਾਸੀ, ਪਰਮਜੀਤ ਰਾਏ , ਸ਼ੁਭਮ ਸ਼ਰਮਾ, ਵਿੱਕੀ ਸਿੰਘ, ਰਾਜਕੁਮਾਰ ਰਾਜਾ, ਗੁਰਸ਼ਰਨ ਬਾਸੀ, ਜਸ਼ਨ ਮਹਿਰਾ, ਮੈਡਮ ਸਪਨਾ ਸ਼ਾਰਦਾ, ਮੈਡਮ ਤਨੂ, ਮੈਡਮ ਆਸ਼ੂ ਬੱਗਾ, ਮੈਡਮ ਗੁਰਜੀਤ ਕੌਰ, ਮੈਡਮ ਨਵਜੋਤ ਕੌਰ, ਡਾ. ਮੰਗਲ, ਜੀਤ ਰਾਮ, ਲੇਖ ਰਾਜ, ਰਣਜੀਤ ਬਾਵਾ, ਪ੍ਰਿਆ ਸੰਤੋਸ਼, ਲਹਿੰਬਰ ਰਾਮ, ਅੰਕੁਸ਼, ਸਾਹਿਲ ਕੌਲ , ਸੋਨੂੰ, ਲੱਭਾ ਕੌਲ , ਵਿਜੈ ਬੰਗਾ, ਰਾਮ ਕ੍ਰਿਸ਼ਨ ਭੱਟੀ, ਕੇਵਿਨ ਸਿੰਘ , ਜੈਸਮੀਨ, ਬਲਜੀਤ, ਮਨਪ੍ਰੀਤ, ਅਮਨਪ੍ਰੀਤ, ਸਿਮਰਨਜੀਤ, ਹਰਮਨ, ਤਮੰਨਾ, ਸਲੋਨੀ, ਸਿਮਰਨ, ਕੰਵਲਪ੍ਰੀਤ, ਰਮਨ, ਸਰੀਨਾ, ਜਸਪ੍ਰੀਤ, ਗੀਤ, ਅੰਜਲੀ, ਪ੍ਰਿੰਯਕਾ, ਮੇਘਾ, ਉਪਿੰਦਰ ਕੌਰ, ਪਰਵੀਨ, ਅਮਨਜੋਤ, ਸੰਜਨਾ, ਗਗਨਦੀਪ, ਮਮਤਾ, ਅੰਜਲੀ ਹੀਰ, ਪ੍ਰਭਜੋਤ, ਖੁਸ਼ੀ ਰਾਣਾ, ਲਵਪ੍ਰੀਤ ਕੌਰ, ਪ੍ਰਿਆ, ਤਾਨੀਆ, ਮਨੀਸ਼ਾ, ਕਾਮਿਨੀ, ਸੁੰਦਰਸ਼ੀਲਾ, ਨੇਹਾ, ਨਿਸ਼ਾ ਆਦਿ ਹਾਜ਼ਰ ਸਨ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button