ਫਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ ਅਤੇ ਜੰਗਲਾਤ ਵਿਭਾਗ ਨੇ ਮਨਾਇਆ ਵਿਸ਼ਵ ਵਾਤਾਵਰਨ ਦਿਵਸ
ਫਗਵਾੜਾ ਕਾਰਪੋਰੇਸ਼ਨ ਤੇ ਸ਼ਾਲਨੀ ਉਡਿਅਨ ਗਰੁੱਪ ਦਾ ਰਿਹਾ ਸਹਿਯੋਗ
ਫਗਵਾੜਾ 6 ਜੂਨ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
) ਫਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ ਵਲੋਂ ਵਣ ਵਿਭਾਗ, ਕਾਰਪੋਰੇਸ਼ਨ ਫਗਵਾੜਾ ਅਤੇ ਸ਼ਾਲਨੀ ਉਡਿਅਨ ਗਰੁੱਪ ਦੇ ਸਹਿਯੋਗ ਨਾਲ ਵਿਸ਼ਵ ਵਾਤਾਵਰਨ ਦਿਵਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਮਨਾਇਆ ਗਿਆ। ਸਮਾਗਮ ਦੀ ਆਰੰਭਤਾ ਮੁੱਖ ਮਹਿਮਾਨ ਵਜੋਂ ਪਹੁੰਚੇ ਏ.ਡੀ.ਸੀ. ਕਮ ਨਗਰ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨੇ ਦੀਪ ਪ੍ਰੱਜਵਲਿਤ ਕਰਕੇ ਕਰਵਾਈ। ਇਸ ਤੋਂ ਪਹਿਲਾਂ ਉਹਨਾਂ ਜੰਗਲਾਤ ਵਿਭਾਗ ਵਲੋਂ ਭੇਂਟ ਕੀਤੇ ਬੂਟੇ ਵੀ ਪਾਰਕ ‘ਚ ਲਗਾਏ ਅਤੇ ਵਾਤਾਵਰਣ ਸੁਰੱਖਿਆ ਲਈ ਬੂਟੇ ਲਗਾਉਣ ਦਾ ਸੁਨੇਹਾ ਦਿੱਤਾ। ਸਮਾਗਮ ਦੌਰਾਨ ਮਲਕੀਅਤ ਸਿੰਘ ਰਘਬੋਤਰਾ ਨੇ ਸਮੂਹ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਵਿਸ਼ਵ ਵਾਤਾਵਰਣ ਦਿਵਸ ਯੂ.ਐਨ.ਓ. ਦੀ ਅਪੀਲ ‘ਤੇ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ। ਮੁੱਖ ਮਹਿਮਾਨ ਡਾ. ਅਕਸ਼ਿਤਾ ਗੁਪਤਾ ਨੇ ਸਮਾਗਮ ਦੇ ਥੀਮ ‘ਪਲਾਸਟਿਕ ਹਰਾਓ’ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਪਲਾਸਟਿਕ ਦੇ ਨਾਲ ਹੋਣ ਵਾਲੇ ਨੁਕਸਾਨ ਦੇ ਚਲਦਿਆਂ ਹੀ ਸਰਕਾਰ ਲੋਕ ਹਿਤਾਂ ਨੂੰ ਧਿਆਨ ‘ਚ ਰਖਦਿਆਂ ਸਖ਼ਤ ਕਦਮ ਚੁੱਕ ਰਹੀ ਹੈ। ਉਹਨਾਂ ਧਰਤੀ ਨੂੰ ਪਲਾਸਟਿਕ ਮੁਕਤ ਕਰਨ ਦਾ ਸੰਦੇਸ਼ ਵੀ ਦਿੱਤਾ। ਲਵਲੀ ਯੁਨੀਵਰਸਿਟੀ ਤੋਂ ਮੁੱਖ ਬੁਲਾਰੇ ਵਜੋਂ ਪਹੁੰਚੇ ਪ੍ਰੋਫੈਸਰ ਡਾ. ਸ਼ਿਵਾਨੀ ਢੰਡ ਨੇ ਵਾਤਾਵਰਣ ਦੇ ਸਬੰਧ ਵਿਚ ਵਢਮੁੱਲੇ ਵਿਚਾਰ ਪੇਸ਼ ਕਰਦੇ ਹੋਏ ਪਾਵਰ ਪੁਆਇੰਟ ਪ੍ਰੈਜੇਨਟੇਸ਼ਨ ਅਤੇ ਡਾਕਿਉਮੈਂਟਰੀ ਫਿਲਮਾਂ ਰਾਹੀਂ ਹਾਜਰੀਨ ਦੇ ਗਿਆਨ ਵਿਚ ਵਾਧਾ ਕੀਤਾ ਅਤੇ ਦੱਸਿਆ ਕਿ ਵਾਤਾਵਰਣ ਕੀ ਹੈ ਤੇ ਇਸ ਦੀ ਸੰਭਾਲ ਕਿਉਂ ਜਰੂਰੀ ਹੈ। ਉਹਨਾਂ ਕਿਹਾ ਕਿ ਵਿਗੜਦਾ ਮੌਸਮ ਚੱਕਰ ਵਿਸ਼ਵ ਵਿਆਪੀ ਸਮੱਸਿਆ ਹੈ। ਧਰਤੀ ਦਾ ਤਾਪਮਾਨ ਵੱਧ ਰਿਹਾ ਹੈ। ਬੇਮੌਸਮੀ ਬਰਸਾਤ ਹੋ ਰਹੀ ਹੈ। ਗਲੇਸ਼ੀਅਰ ਪਿਘਲ ਰਹੇ ਹਨ। ਸਮੁੰਦਰ ਦਾ ਲੈਵਲ ਵੱਧ ਰਿਹਾ ਹੈ। ਫਸਲੀ ਚੱਕਰ ਤਬਦੀਲ ਹੋ ਰਿਹਾ ਹੈ। ਜਿਸ ਲਈ ਵਾਤਾਵਰਣ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਨੈਸ਼ਨਲ ਐਵਾਰਡੀ ਮਾਸਟਰ ਗੁਰਮੀਤ ਸਿੰਘ, ਰਿਟਾ. ਹੈੱਡਮਾਸਟਰ ਨਰੇਸ਼ ਕੋਹਲੀ ਨੇ ਵੀ ਵੱਡਮੁੱਲੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਸਵੱਛ ਭਾਰਤ ਮਿਸ਼ਨ ਦੇ ਨੁਮਾਇੰਦੇ ਮਿਸੇਜ ਪੂਜਾ ਵਲੋਂ ਕੁਦਰਤੀ ਖਾਦ ਦਾ ਸਟਾਲ ਲਗਾਇਆ ਗਿਆ ਅਤੇ ਬਹੁਤ ਘੱਟ ਮੁੱਲ ‘ਤੇ ਪੰਜ-ਪੰਜ ਕਿੱਲੋ ਦੇ ਸੌ ਪੈਕੇਜ ਵੇਚੇ ਗਏ। ਕਾਰਪੋਰੇਸ਼ਨ ਵਲੋਂ ਜੂਟ ਦੇ ਥੈਲੇ ਵੰਡੇ ਗਏ। ਵਣ ਵਿਭਾਗ ਨੇ ਵਾਤਾਵਰਣ ਪ੍ਰੇਮੀਆਂ ਨੂੰ ਪੰਜਾਹ ਬੂਟੇ ਵੰਡੇ। ਇਸ ਮੌਕੇ ਜੰਗਲਾਤ ਵਿਭਾਗ, ਫਗਵਾੜਾ ਕਾਰਪੋਰੇਸ਼ਨ ਦੀ ਹੈੱਲਥ ਬ੍ਰਾਂਚ, ਸ਼ਾਲਨੀ ਗਰੁੱਪ ਦੇ ਨੁਮਾਇੰਦਿਆਂ ਤੋਂ ਇਲਾਵਾ ਧਰਮਵੀਰ ਨਾਰੰਗ, ਸੁਭਾਸ਼ ਚੰਦਰ ਅਭੀ, ਜੋਗਿੰਦਰ ਪਾਲ, ਸੁਭਾਸ਼ ਚਾਵਲਾ, ਸ਼ੁਭਮ, ਸ਼ਕਤੀ ਮਹਿੰਦਰੂ, ਪੁਰਸ਼ੋਤਮ ਲਾਲ ਭੱਟੀ, ਤਾਰਾ ਚੰਦ ਚੁੰਬਰ, ਮੋਹਨ ਲਾਲ ਤਨੇਜਾ, ਸੁਧਾ ਬੇਦੀ, ਮਦਨ ਲਾਲ, ਪਿ੍ਰੰਸੀਪਲ ਗੁਰਮੀਤ ਪਲਾਹੀ, ਟੀ.ਡੀ. ਚਾਵਲਾ, ਹਰਬੰਸ ਲਾਲ, ਪਤਵਿੰਦਰ ਸਿੰਘ ਛਾਬੜਾ, ਕ੍ਰਿਸ਼ਨ ਕੁਮਾਰ, ਹਰਜੀਤ ਸਿੰਘ ਵਣ ਰੇਂਜ ਅਫਸਰ, ਤੀਰਥ ਸਿੰਘ, ਕਾਰਪੋਰੇਸ਼ਨ ਫਗਵਾੜਾ ਦੇ ਸੈਨਟਰੀ ਅਫਸਰ ਗੁਰਿੰਦਰ ਸਿੰਘ, ਸੇਵਕ ਰਾਮ, ਨਾਮਦੇਵ, ਜਤਿੰਦਰ ਵਿੱਜ ਆਦਿ ਹਾਜਰ ਸਨ।
ਤਸਵੀਰ ਸਮੇਤ।