ਪ੍ਰਮੁੱਖ ਖਬਰਾਂ
ਫਗਵਾੜਾ ਪੱਤਰਕਾਰ ਸੰਗਠਨ ਰਜਿ ਫਗਵਾੜਾ ਵਲੋਂ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਦੀ ਮੱਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ
ਫਗਵਾੜਾ ਪੱਤਰਕਾਰ ਸੰਗਠਨ ਰਜਿ ਫਗਵਾੜਾ ਵਲੋਂ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਦੀ ਮੱਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ
ਫਗਵਾੜਾ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ ) ਫਗਵਾੜਾ ਪੱਤਰਕਾਰ ਸੰਗਠਨ ਰਜਿ ਫਗਵਾੜਾ ਦੇ ਪ੍ਰਧਾਨ ਡਾ ਰਮਨ ਸ਼ਰਮਾ ਨੇ ਨਵਾਂ ਜ਼ਮਾਨਾ ਅਖਬਾਰ ਦੀ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਜਨਰਲ ਸਕੱਤਰ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਸ਼ੁਗਲੀ ਪਰਵਾਰ ਨਾਲ ਅਤੇ ਨਵਾਂ ਜ਼ਮਾਨਾ ਅਖਬਾਰ ਦੇ ਪ੍ਰਬੰਧਕਾਂ ਨਾਲ ਦੁੱਖ ਸਾਂਝਾ ਕਰਦਿਆਂ ਪ੍ਰਧਾਨ ਡਾ ਰਮਨ , ਸੁਸ਼ੀਲ ਰਾਕੇਸ਼ ਸ਼ਰਮਾ , ਜੀਵਨ ਸੰਘਾ , ਡਾ ਜਸਵੰਤ ਸਿੰਘ ਗਿੱਲ , ਕੁਲਦੀਪ ਸਿੰਘ ਨੂਰ , ਸੁਖਬੀਰ ਸਿੰਘ ਸ਼ੀਰਾ , ਧੰਨਪਾਲ ਸਿੰਘ ਗਾਂਧੀ , ਮਦਨ ਲਾਲ ਸੱਲ੍ਹ , ਨਰਿੰਦਰਪਾਲ ਸਿੰਘ ਮਾਹੀ , ਐਡਵੋਕੇਟ ਧੰਨਦੀਪ ਕੋਰ , ਮੋਹਿਤ ਕੁਮਾਰ ਸ਼ਰਮਾ , ਕਮਲਦੀਪ ਸਿੰਘ ਸਮੇਤ ਹੋਰ ਮੀਡੀਆ ਨਾਲ ਜੁੜੇ ਸਾਥੀਆਂ ਨੇ ਇਸ ਮੌਤ ‘ਤੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਅਤੇ ਆਖਿਆ ਕਿ ਸ਼ੁਗਲੀ ਜੀ ਆਪਣੀਆਂ ਲਿਖਤਾਂ ਵਿੱਚ ਹਮੇਸ਼ਾ ਹੱਕ ਸੱਚ ਤੇ ਸਰਲ ਭਾਸ਼ਾ ਵਿੱਚ ਪ੍ਰਭਾਵਸ਼ਾਲੀ ਲੇਖ ਲਿਖਦੇ ਸਨ ਪ੍ਰਧਾਨ ਡਾ ਰਮਨ ਵਲੋਂ ਐਡਵੋਕੇਟ ਗੁਰਮੀਤ ਸ਼ੁਗਲੀ ਜੀ ਦੇ ਦਿਹਾਂਤ ਤੇ ਦੁੱਖ ਪ੍ਰਗਟ ਕਰਦੇ ਹੋਏ ਉਨ੍ਹਾਂ ਦੀ ਮੌਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਉਨ੍ਹਾਂ ਕਿਹਾ ਕਿ ਸੂਬੇ ਭਰ ਦੇ ਬਹੁਤੇ ਪੱਤਰਕਾਰ ਨਵਾਂ ਜ਼ਮਾਨਾ ਅਖਬਾਰ ਵਿੱਚ ਕੰਮ ਕਰ ਚੁੱਕੇ ਹਨ ਉਨ੍ਹਾਂ ਕਿਹਾ ਕਿ ਕਾਲੇ ਦੋਰ ਵਿੱਚ ਇਸ ਅਖਬਾਰ ਦੇ ਪਰਿਵਾਰ ਨੇ ਆਮ ਲੋਕਾਂ ਦੀ ਗੱਲ ਕੀਤੀ ਹੈ ਇਸੇ ਤਰ੍ਹਾਂ ਪ੍ਰਵੀਨ ਕਨੋਜੀਆ , ਅਜੇ ਕੋਛੜ , ਰਾਮ ਮੂਰਤੀ , ਅਸ਼ੋਕ ਕੁਮਾਰ ਗੋਬਿੰਦਪੁਰੀ , ਅਮ੍ਰਿਤਪਾਲ ਸਿੰਘ , ਜਸਵਿੰਦਰ ਸਿੰਘ ਭਗਤਪੁਰਾ , ਦਵਿੰਦਰ ਸ਼ਰਮਾ ਨੇ ਵੀ ਟਰੱਸਟੀ ਗੁਰਮੀਤ ਸਿੰਘ ਸ਼ੁਗਲੀ ਦੀ ਮੌਤ ‘ਤੇ ਪਰਵਾਰ ਨਾਲ ਹਮਦਰਦੀ ਅਤੇ ਅਫਸੋਸ ਦਾ ਪ੍ਰਗਟਾਵਾ ਕੀਤਾ
