ਸਥਾਨਕ ਖਬਰ
ਫਗਵਾੜਾ ਪੱਤਰਕਾਰ ਸੰਗਠਨ ਨੇ ਅਹਿਮਦਾਬਾਦ ਜ਼ਹਾਜ ਹਾਦਸੇ ‘ਚ ਮਾਰੇ ਗਏ ਲੋਕਾਂ ਪ੍ਰਤੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਫਗਵਾੜਾ ਪੱਤਰਕਾਰ ਸੰਗਠਨ ਨੇ ਅਹਿਮਦਾਬਾਦ ਜ਼ਹਾਜ ਹਾਦਸੇ 'ਚ ਮਾਰੇ ਗਏ ਲੋਕਾਂ ਪ੍ਰਤੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਫਗਵਾੜਾ 15 (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
) ਬੀਤੇ ਦਿਨੀਂ ਜੋ ਅਹਿਮਦਾਬਾਦ ਗੁਜਰਾਤ ਵਿਖੇ ਉੱਡਣ ਵਾਲੇ ਹਵਾਈ ਜਹਾਜ ਹਾਦਸਾਗ੍ਰਸਤ ਹੋ ਗਿਆ ਹੈ ਜਿਸ ਵਿਚ ਅਮਲੇ ਸਣੇ 241 ਵਿਅਕਤੀ ਸਵਾਰ ਸਨ, ਸਭ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ ਜੋ ਕਿ ਬਹੁਤ ਹੀ ਦੁੱਖਦਾਇਕ, ਰੂਹ ਕਬਾਊਣ ਵਾਲਾ ਵਰਤਾਰਾ ਵਾਪਰਿਆ ਹੈ ਜਿਸ ਉਤੇ ਫਗਵਾੜਾ ਪੱਤਰਕਾਰ ਸੰਗਠਨ ਦੇ ਪ੍ਰਧਾਨ ਡਾ ਰਮਨ ਸ਼ਰਮਾ, ਮੋਹਿਤ ਸ਼ਰਮਾ , ਕੁਲਦੀਪ ਸਿੰਘ ਨੂਰ , ਸੁਸ਼ੀਲ ਰਾਕੇਸ਼ ਸ਼ਰਮਾ , ਕਮਲਦੀਪ ਸਿੰਘ , ਜੀਵਨ ਸੰਘਾ , ਡਾ ਜਸਵੰਤ ਸਿੰਘ ਗਿੱਲ , ਸੁਖਬੀਰ ਸਿੰਘ ਸ਼ੀਰਾ, ਧੰਨਪਾਲ ਸਿੰਘ ਗਾਂਧੀ , ਮਦਨ ਲਾਲ , ਨਰਿੰਦਰਪਾਲ ਸਿੰਘ ਮਾਹੀ , ਐਡਵੋਕੇਟ ਧੰਨਦੀਪ ਕੋਰ , ਪ੍ਰਵੀਨ ਕਨੋਜੀਆ , ਅਜੈ ਕੋਛੜ , ਰਾਮ ਮੂਰਤੀ , ਅਸ਼ੋਕ ਕੁਮਾਰ ਗੋਬਿੰਦਪੁਰੀ , ਅਮ੍ਰਿਤਪਾਲ ਸਿੰਘ , ਜਸਵਿੰਦਰ ਸਿੰਘ ਭਗਤਪੁਰਾ , ਦਵਿੰਦਰ ਸ਼ਰਮਾ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਉਨ੍ਹਾਂ ਕਿਹਾ ਕਿ
) ਬੀਤੇ ਦਿਨੀਂ ਜੋ ਅਹਿਮਦਾਬਾਦ ਗੁਜਰਾਤ ਵਿਖੇ ਉੱਡਣ ਵਾਲੇ ਹਵਾਈ ਜਹਾਜ ਹਾਦਸਾਗ੍ਰਸਤ ਹੋ ਗਿਆ ਹੈ ਜਿਸ ਵਿਚ ਅਮਲੇ ਸਣੇ 241 ਵਿਅਕਤੀ ਸਵਾਰ ਸਨ, ਸਭ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ ਜੋ ਕਿ ਬਹੁਤ ਹੀ ਦੁੱਖਦਾਇਕ, ਰੂਹ ਕਬਾਊਣ ਵਾਲਾ ਵਰਤਾਰਾ ਵਾਪਰਿਆ ਹੈ ਜਿਸ ਉਤੇ ਫਗਵਾੜਾ ਪੱਤਰਕਾਰ ਸੰਗਠਨ ਦੇ ਪ੍ਰਧਾਨ ਡਾ ਰਮਨ ਸ਼ਰਮਾ, ਮੋਹਿਤ ਸ਼ਰਮਾ , ਕੁਲਦੀਪ ਸਿੰਘ ਨੂਰ , ਸੁਸ਼ੀਲ ਰਾਕੇਸ਼ ਸ਼ਰਮਾ , ਕਮਲਦੀਪ ਸਿੰਘ , ਜੀਵਨ ਸੰਘਾ , ਡਾ ਜਸਵੰਤ ਸਿੰਘ ਗਿੱਲ , ਸੁਖਬੀਰ ਸਿੰਘ ਸ਼ੀਰਾ, ਧੰਨਪਾਲ ਸਿੰਘ ਗਾਂਧੀ , ਮਦਨ ਲਾਲ , ਨਰਿੰਦਰਪਾਲ ਸਿੰਘ ਮਾਹੀ , ਐਡਵੋਕੇਟ ਧੰਨਦੀਪ ਕੋਰ , ਪ੍ਰਵੀਨ ਕਨੋਜੀਆ , ਅਜੈ ਕੋਛੜ , ਰਾਮ ਮੂਰਤੀ , ਅਸ਼ੋਕ ਕੁਮਾਰ ਗੋਬਿੰਦਪੁਰੀ , ਅਮ੍ਰਿਤਪਾਲ ਸਿੰਘ , ਜਸਵਿੰਦਰ ਸਿੰਘ ਭਗਤਪੁਰਾ , ਦਵਿੰਦਰ ਸ਼ਰਮਾ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਉਨ੍ਹਾਂ ਕਿਹਾ ਕਿਇਹ ਇੱਕ ਕੌਮੀ ਤ੍ਰਾਸਦੀ ਹੈ ਜਿਸ ਨੇ ਪੂਰੇ ਦੇਸ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉਨ੍ਹਾਂ ਕਿਹਾ ਕਿ ਇਹ ਬੇਹੱਦ ਦੁਖਦਾਈ ਹੈ ਉਨ੍ਹਾਂ ਕਿਹਾ ਕਿ ਸਾਨੂੰ ਇਹ ਜਾਣ ਕੇ ਬਹੁਤ – ਅਫਸੋਸ ਹੋਇਆ ਹੈ ਕਿ ਮਰਨ ਵਾਲਿਆਂ ਵਿੱਚ – ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ੍ਰੀ. ਵਿਜੇ ਰੂਪਾਨੀ ਤੋਂ ਇਲਾਵਾ 169 ਭਾਰਤੀ ਨਾਗਰਿਕ, 53 ਬ੍ਰਿਟਿਸ ਨਾਗਰਿਕ, 7 ਪੁਰਤਗਾਲੀ ਅਤੇ 1 ਕੈਨੇਡੀਅਨ ਨਾਗਰਿਕ ਵੀ ਸਾਮਲ ਸਨ ਇਹ ਹਾਦਸਾ ਮਨੁੱਖੀ ਜਾਨਾਂ ਦਾ ਇੱਕ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ ਹੈ ਉਨ੍ਹਾਂ ਕਿਹਾ ਕਿ ਇਹ ਘਟਨਾ ਦੁਖਦਾਈ ਢੰਗ ਨਾਲ ਇਤਿਹਾਸ ਨੂੰ ਦੁਹਰਾਉਂਦੀ ਹੈ ਉਡਾਣ ਭਰਨ ਤੋਂ ਕੁੱਝ ਮਿੰਟਾਂ ਬਾਅਦ ਹੀ ਜਹਾਜ ਦਾ ਰਿਹਾਇਸੀ ਇਲਾਕੇ ਵਿੱਚ ਡਿੱਗਣਾ ਇੱਕ ਦਿਲ ਕੰਬਾਊ ਹਾਦਸਾ ਹੈ, ਜਿਸ ਨੇ ਅਨੇਕਾਂ ਪਰਿਵਾਰਾਂ ਨੂੰ ਉਜਾੜ ਦਿੱਤਾ ਹੈ ਉਨ੍ਹਾਂ ਕਿਹਾ ਕਿ ਅਸੀਂ ਇਸ ਭਿਆਨਕ ਹਾਦਸੇ ਵਿੱਚ ਆਪਣੀਆਂ ਜਾਨਾਂ – ਗੁਆਉਣ ਵਾਲੇ ਸਾਰੇ ਯਾਤਰੀਆਂ, ਚਾਲਕ ਦਲ ਦੇ ਮੈਂਬਰਾਂ ਅਤੇ ਜਮੀਨ ‘ਤੇ ਮਾਰੇ ਗਏ ਨਿਰਦੋਸ – ਨਾਗਰਿਕਾਂ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕਰਦੇ ਹਾਂ ਸਾਡੀ ਅਰਦਾਸ ਹੈ ਕਿ ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਵੇ ਅਤੇ ਸਾਰੇ
ਸੋਗਗ੍ਰਸਤ ਪਰਿਵਾਰਾਂ ਨੂੰ ਇਹ ਭਾਰੀ ਸਦਮਾ ਸਹਿਣ ਦਾ ਬਲ ਬਖਸ਼ਣ
–