ਪੰਜਾਬ

ਵਿਦਿਆਰਥੀ ਜੀਵਨ ਵਿੱਚ ਸਲੀਕੇ ਦਾ ਮਹੱਤਵ ।

ਫਗਵਾੜਾ-(ਸੁਸ਼ੀਲ ਸ਼ਰਮਾ)

ਸਾਡੇ ਸਾਰਿਆਂ ਲਈ ਸਲੀਕੇ ਦਾ ਬਹੁਤ ਮਹੱਤਵ ਹੈ। ਆਪਣੇ ਮਨ ਦੇ ਭਾਵਾਂ ਨੂੰ ਅਸੀਂ ਭਾਸ਼ਾ ਰਾਹੀਂ ਪ੍ਰਗਟ ਕਰਦੇ ਹਾਂ ਜੇਕਰ ਸਾਡੀ ਭਾਸ਼ਾ ਮਿੱਠੀ ਹੋਵੇਗੀ ਤਾਂ ਅਸੀਂ ਦੂਜੇ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦੇ ਹਾਂ ਸਲੀਕੇ ਤੋਂ ਭਾਵ ਹੈ ਆਪਣੇ ਤੋਂ ਵੱਡਿਆਂ ਨੂੰ ਸਤਿਕਾਰ ਦੇਣਾ, ਉਹਨਾਂ ਦੀ ਗੱਲ ਧਿਆਨ ਨਾਲ ਸੁਣਨਾ ,ਛੋਟਿਆਂ ਨੂੰ ਪਿਆਰ ਦੇਣਾ ।ਇਹ ਸਭ ਕੁਝ ਅਣਜਾਣੇ ਚ ਵਿਦਿਆਰਥੀ ਆਪਣੇ ਘਰ ਦੇ ਮਾਹੌਲ ਤੋਂ ਸਿੱਖਦਾ ਹੈ ਪ੍ਰੰਤੂ ਜੇਕਰ ਉਹ ਚੰਗੇ ਸਕੂਲ ਵਿੱਚ ਪੜ੍ਹਦਾ ਹੈ ਉੱਥੇ ਅਧਿਆਪਕਾਂ ਦੀ ਗੱਲ ਨੂੰ ਸੁਣਦਾ ਹੈ, ਵਾਚਦਾ ਹੈ ਤਾਂ ਉਹ ਹੋਰ ਵੀ ਚੰਗੇ ਗੁਣ ਗ੍ਰਹਿਣ ਕਰਦਾ ਹੈ। ਅਕਸਰ ਹੀ ਬੱਚਿਆਂ ਦੇ ਜਿਹਨ ਵਿੱਚ ਅਧਿਆਪਕ ਦੀ ਮੂਰਤ ਬਣੀ ਰਹਿੰਦੀ ਹੈ ਕੁਝ ਕੁ ਅਧਿਆਪਕਾਂ ਸਾਰੀ ਉਮਰ ਤੱਕ ਮਨ ਤੇ ਪ੍ਰਭਾਵ ਰਹਿੰਦਾ ਹੈ ਅਤੇ ਵਿਦਿਆਰਥੀ ਵੀ ਉਨ੍ਹਾਂ ਅਧਿਆਪਕਾਂ ਨੂੰ ਆਪਣਾ ਰੋਲ ਮਾਡਲ ਮਨਦੇ ਹਨ।
   ਵਿਦਿਆਰਥੀਆਂ ਦੇ ਸਲੀਕੇ ਬਾਰੇ ਗੱਲ ਕਰਦੇ ਹਾਂ, ਜਦੋਂ ਵਿਦਿਆਰਥੀ ਸਕੂਲ ਵਿੱਚ ਦਾਖਲ ਹੋਵੇ ਜੇਕਰ ਉਹ ਸਾਈਕਲ ਤੇ ਆਉਂਦਾ ਹੈ ਤਾਂ ਗੇਟ ਦੇ ਬਾਹਰ ਉਤਰ ਕੇ ਪੈਦਲ ਸਾਈਕਲ ਲੈਕੇ ਅੰਦਰ ਆਵੇ। ਅਧਿਆਪਕ ਨੂੰ ਮਿਲਦੇ ਸਾਰ ਹੀ ਸਤਿ ਸ੍ਰੀ ਅਕਾਲ, ਗੁਡ ਮੋਰਨਿੰਗ ਪ੍ਰਣਾਮ ਕਹੇ। ਜੇਕਰ ਦੋ ਅਧਿਆਪਕ ਕੁਝ ਗੱਲ ਕਰ ਰਹੇ ਹੋਣ ਤਾਂ ਦੋਵਾਂ ਅਧਿਆਪਕਾਂ ਦੇ ਵਿੱਚੋਂ ਦੀ ਨਾ ਲੰਘਣਾ, ਉਹਨਾਂ ਨੂੰ ਗੁਰੂ ਜੀ ਮਾਫ ਕਰਨਾ ਵਰਗੇ ਸ਼ਬਦਾਂ ਦਾ ਪ੍ਰਯੋਗ ਕਰਕੇ ਸਤਿਕਾਰ ਦੇ ਸਕਦਾ ਹੈ ਜਿਸ ਨਾਲ ਅਧਿਆਪਕਾਂ ਦਾ ਧਿਆਨ ਆਪਣੇ ਆਪ ਬੱਚੇ ਵੱਲ ਖਿੱਚ ਸਕਦਾ ਹੈ ਤੇ ਅਧਿਆਪਕ ਉਸ ਨੂੰ ਅੱਗੇ ਲੰਘਣ ਲਈ ਰਸਤਾ ਦੇ ਸਕਦਾ ਹੈ। ਜੇਕਰ ਕੋਈ ਅਧਿਆਪਕ ਕੋਈ ਵੀ ਸਮਾਨ ਚੁੱਕ ਕੇ ਲੈ ਕੇ ਆ ਰਿਹਾ ਤਾਂ ਵਿਦਿਆਰਥੀ ਉਠ ਕੇ ਹੱਥੋਂ ਫੜਨ ਦੀ ਮਦਦ ਕਰਨ ਲਈ ਗੁਜ਼ਾਰਿਸ਼ ਕਰ ਸਕਦਾ ਹੈ ਇਸ ਤਰ੍ਹਾਂ ਉਹ ਇਹ ਕੰਮ ਆਪਣੇ ਘਰ ਵਿੱਚ ਵੀ ਮਾਪਿਆਂ ਦੇ  ਕੰਮਾਂ ਵਿੱਚ ਸਹਾਇਤਾ ਕਰ ਸਕਦਾ ਹੈ। ਜਦੋਂ ਅਧਿਆਪਕ ਪੜ੍ਹਾ ਰਿਹਾ ਹੋਵੇ ਉਸ ਸਮੇਂ ਵਿਦਿਆਰਥੀ ਧਿਆਨ ਨਾਲ ਸੁਣੇ ,ਪੜਾਉਣ ਦਾ ਕੰਮ ਖਤਮ ਹੋਣ ਤੋਂ ਉਹ ਆਪਣਾ ਸਵਾਲ ਪੁੱਛ ਸਕਦਾ ਹੈ ਜੇਕਰ ਵਿਦਿਆਰਥੀ ਸ਼ਰਮੀਲਾ ਹੈ ਤਾਂ ਉਹ ਜਮਾਤ ਤੋਂ ਬਾਹਰ ਅਧਿਆਪਕ ਤੋਂ ਆਪਣੇ ਸਵਾਲ ਪੁੱਛ ਸਕਦਾ ਹੈ ਜਦੋਂ ਅਧਿਆਪਕ ਜਮਾਤ ਵਿੱਚ ਆਵੇ ਤਾਂ ਸਾਰੇ ਵਿਦਿਆਰਥੀ ਉੱਠ ਕੇ ਅਧਿਆਪਕ ਦਾ ਸਵਾਗਤ ਕਰਨ ਅਤੇ ਪੀਰੀਅਡ ਖਤਮ ਹੋਣ ਤੋਂ ਬਾਅਦ ਧੰਨਵਾਦ ਕਰਨ ਇਹ ਵੀ ਇੱਕ ਸਲੀਕਾ ਹੈ ਅਧਿਆਪਕ ਦੇ ਅੱਗੇ ਨਾ ਬੋਲਣਾ ,ਹੈਂਕੜਬਾਜੀ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ। ਅਧਿਆਪਕ ਦੀ ਗੈਰ ਹਾਜ਼ਰੀ ਵਿੱਚ ਉਸ ਦੀ ਕੁਰਸੀ ਤੇ ਨਹੀਂ ਬੈਠਣਾ ਚਾਹੀਦਾ ਜਦੋਂ ਪ੍ਰਿੰਸੀਪਲ ਨੂੰ ਮਿਲਣ ਜਾਣਾ ਹੈ ਤੇ ਵਿਦਿਆਰਥੀ ਖੜਾ ਹੋ ਕੇ ਬਾਹਾਂ ਪਿੱਛੇ ਕਰਕੇ ਗੱਲ ਕਰੇ, ਇਹ ਵੀ ਚੰਗੇ ਸਲੀਕੇ ਵਿੱਚ ਆਉਂਦਾ ਹੈ ਕਦੇ ਵੀ ਵਿਦਿਆਰਥੀ ਆਪਣੇ ਅਧਿਆਪਕ ਦੇ ਬਰਾਬਰ ਨਾ ਬੈਠੇ ਜਦ ਤੱਕ ਅਧਿਆਪਕ ਉਸ ਨੂੰ ਨਾਲ ਦੀ ਸੀਟ ਤੇ ਬੈਠਣ ਲਈ ਨਾ ਕਹੇ।
 ਵਿਦਿਆਰਥੀ ਆਪਣੇ ਜਮਾਤੀਆਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹੇ ,ਕਦੀ ਵੀ ਆਪਣੇ ਸਾਥੀਆਂ ਨਾਲ ਅਪਸ਼ਬਦ ਨਾ ਬੋਲੇ। ਇਸ ਨਾਲ ਸਤਿਕਾਰ ਘਟਦਾ ਹੈ ਜੇਕਰ ਅਸੀਂ ਸਾਹਮਣੇ ਵਾਲੇ ਨੂੰ ਸਤਿਕਾਰ ਦੇਵਾਂਗੇ ਤਾਂ ਅੱਗੋਂ ਵੀ ਸਾਨੂੰ ਸਤਿਕਾਰ ਮਿਲੇਗਾ ਇਸ ਤਰ੍ਹਾਂ ਵਿਦਿਆਰਥੀ ਸਕੂਲ ਵਿੱਚ ਸਲੀਕਾ ਅਪਣਾ ਕੇ ਸਕੂਲ ਅਤੇ ਸਮਾਜ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਪ੍ਰਿੰਸੀਪਲ ਕੁਲਦੀਪ ਕੌਰ
ਸਸਸਸ ਹਜ਼ਾਰਾ
9876795148

Related Articles

Leave a Reply

Your email address will not be published. Required fields are marked *

Back to top button