ਸਥਾਨਕ ਖਬਰ

ਸੱਤ ਪਾਲ ਸਾਹਲੋਂ ਨੂੰ “ਬਹੁਜਨ ਰਤਨ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ

ਸੱਤ ਪਾਲ ਸਾਹਲੋਂ ਨੂੰ "ਬਹੁਜਨ ਰਤਨ ਐਵਾਰਡ" ਨਾਲ ਸਨਮਾਨਿਤ ਕੀਤਾ ਗਿਆ

ਫਗਵਾੜਾ 24 ਜੂਨ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ) ਬਹੁਜਨ ਸਮਾਜ ਪਾਰਟੀ ਹਲਕਾ ਨਵਾਂਸ਼ਹਿਰ ਵੱਲੋਂ ਨਾਮਵਰ ਮਿਸ਼ਨਰੀ ਲੇਖਕ ਜਨਾਬ ਸੱਤ ਪਾਲ ਸਾਹਲੋਂ ਨੂੰ ਉਨ੍ਹਾਂ ਵਲੋਂ ਕੀਤੇ ਗਏ ਬਿਹਤਰ ਸਮਾਜਿਕ ਕਾਰਜਾਂ ਲਈ “ਬਹੁਜਨ ਰਤਨ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਇੱਕ ਸੰਖੇਪ ਸਮਾਗਮ ਵਿੱਚ ਉਨ੍ਹਾਂ ਨੂੰ ਇਹ ਸਨਮਾਨ ਡਾ. ਨਛੱਤਰ ਪਾਲ ਹਲਕਾ ਵਿਧਾਇਕ ਨਵਾਂ ਸ਼ਹਿਰ ਨੇ ਆਪਣੇ ਕਰ ਕਮਲਾਂ ਨਾਲ ਪ੍ਰਦਾਨ ਕੀਤਾ। ਇਸ ਮੌਕੇ ‘ਤੇ ਬੋਲਦਿਆਂ ਵਿਧਾਇਕ ਸਾਹਿਬ ਨੇ ਸੱਤ ਪਾਲ ਸਾਹਲੋਂ ਵਲੋਂ ਸਮਾਜ ਲਈ ਕੀਤੇ ਕਾਰਜਾਂ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਸਮਾਜ ਇੱਜ਼ਤ ਅਣਖ ਨਾਲ ਜ਼ਿੰਦਗੀ ਜਿਊਣ ਦੇ ਸਮਰੱਥ ਬਣਾਉਣ ਲਈ ਇਨ੍ਹਾਂ ਦਾ ਵੱਡਾ ਯੋਗਦਾਨ ਹੈ ਜਿਸ ਨੂੰ ਕਿ ਝੁਠਲਾਇਆ ਨਹੀਂ ਜਾ ਸਕਦਾ। ਇਸ ਮੌਕੇ ‘ਤੇ ਧੰਨਵਾਦ ਕਰਦਿਆਂ ਸੱਤ ਪਾਲ ਸਾਹਲੋਂ ਨੇ ਕਿਹਾ ਕਿ ਇਸ ਸਨਮਾਨ ਨਾਲ ਤੁਸੀਂ ਮੇਰੇ ਤੇ ਹੋਰ ਵੱਡੀ ਜ਼ਿੰਮੇਵਾਰੀ ਪਾ ਦਿਤੀ ਹੈ ਜਿਸ ਨੂੰ ਨਿਭਾਉਣ ਦਾ ਪੂਰਾ ਯਤਨ ਕੀਤਾ ਜਾਵੇਗਾ। ਗੌਰਤਲਬ ਹੈ ਕਿ ਸਾਹਲੋਂ ਨੇ ਅਨੇਕਾਂ ਆਪਣੇ ਮਿਸ਼ਨਰੀ ਗੀਤ ਰਿਕਾਰਡ ਕਰਵਾ ਕੇ ਅਤੇ ਟੈਲੀਫਿਲਮਾਂ ਬਣਾ ਕੇ ਦਲਿਤ ਸਮਾਜ ਵਿੱਚ ਜਾਗਰਤੀ ਪੈਦਾ ਕੀਤੀ ਗਈ।
ਇਸ ਮੌਕੇ ‘ਤੇ ਸਰਵ ਸ਼੍ਰੀ ਸਰਬਜੀਤ ਜਾਫਰਪੁਰ ਜ਼ਿਲ੍ਹਾ ਪ੍ਰਧਾਨ ਬਸਪਾ, ਗੁਰਮੁਖ ਸਿੰਘ ਨੌਰਥ ਵਾਈਸ ਪ੍ਰਧਾਨ ਮਿਉਂਸਪਲ ਕਮੇਟੀ,ਪਰਮਜੀਤ ਮਹਾਲੋਂ ਸਕੱਤਰ ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ,ਦਰਸ਼ਨ ਰਾਮ ਪੱਲੀ ਉਚੀ,ਬਲਵਿੰਦਰ ਮਾਹੀ,ਮੇਜਰ ਸਿੰਘ ਘਟਾਰੋਂ,ਬਲਵਿੰਦਰ ਸਿੰਘ ਭੰਗਲ,ਸੁਰਜੀਤ ਕਰੀਹਾ,ਪ੍ਰਸ਼ੋਤਮ ਲੱਧੜ, ਬਲਜਿੰਦਰ ਦੜੋਚ ਆਦਿ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button