ਸਰਬ ਨੌਜਵਾਨ ਸਭਾ ਨੇ ਵੋਕੇਸ਼ਨਲ ਸੈਂਟਰ ਦੀਆਂ ਲੜਕੀਆਂ ਨੂੰ ਕੋਰਸ ਪੂਰਾ ਕਰਨ ‘ਤੇ ਵੰਡੇ ਸਰਟੀਫਿਕੇਟ
ਲੜਕੀਆਂ ਹਰ ਖੇਤਰ ‘ਚ ਅੱਗੇ ਵੱਧਣ ਵਿੱਚ ਸਮਰੱਥ - ਡਾ. ਅਕਸ਼ਿਤਾ ਗੁਪਤਾ * ਵੁਮੈਨ ਇੰਪਾਵਰਮੈਂਟ ਲਈ ਸਭਾ ਦਾ ਉਪਰਾਲਾ ਸ਼ਲਾਘਾਯੋਗ - ਭਾਰਤ ਭੂਸ਼ਣ ਸੈਣੀ
ਫਗਵਾੜਾ 30 ਜੂਨ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਸਰਬ ਨੌਜਵਾਨ ਸਭਾ ਵਲੋਂ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਥਾਨਕ ਸਕੀਮ ਨੰਬਰ 3, ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਵਿਖੇ ਸਿਖਲਾਈ ਪ੍ਰਾਪਤ ਕਰ ਰਹੀਆਂ ਲੜਕੀਆਂ ਨੂੰ ਕੋਰਸ ਪੂਰਾ ਹੋਣ ‘ਤੇ ਸਰਟੀਫਿਕੇਟ ਤਕਸੀਮ ਕਰਨ ਸਬੰਧੀ ਇਕ ਸਮਾਗਮ ਬਲੱਡ ਬੈਂਕ ਗੁਰੁ ਹਰਿਗੋਬਿੰਦ ਨਗਰ ਫਗਵਾੜਾ ਵਿਖੇ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਡਾ. ਅਕਸ਼ਿਤਾ ਗੁਪਤਾ (ਆਈ.ਏ.ਐੱਸ) ਏ.ਡੀ.ਸੀ.-ਕਮ-ਕਮਿਸ਼ਨਰ ਨਗਰ ਨਿਗਮ ਫਗਵਾੜਾ ਨੇ ਸ਼ਿਰਕਤ ਕੀਤੀ। ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਭਾਰਤ ਭੂਸ਼ਣ ਸੈਣੀ ਡੀ.ਐੱਸ.ਪੀ. ਫਗਵਾੜਾ, ਤੇਜਪਾਲ ਬਸਰਾ ਸੀਨੀਅਰ ਡਿਪਟੀ ਮੇਅਰ, ਤਵਿੰਦਰ ਰਾਮ ਚੇਅਰਮੈਨ ਮਾਰਕਿਟ ਕਮੇਟੀ ਫਗਵਾੜਾ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਅਤੇ ਸੰਤੋਸ਼ ਕੁਮਾਰ ਗੋਗੀ ਜ਼ਿਲਾ ਸਕੱਤਰ ਆਮ ਆਦਮੀ ਪਾਰਟੀ ਤੋਂ ਇਲਾਵਾ ਕੌਂਸਲਰ ਪ੍ਰਿਤਪਾਲ ਕੌਰ ਤੁੱਲੀ ਸ਼ਾਮਲ ਹੋਏ। ਇਸ ਦੌਰਾਨ ਮੁੱਖ ਮਹਿਮਾਨ ਏ.ਡੀ.ਸੀ. ਗੁਪਤਾ ਵਲੋਂ ਕੋਰਸ ਪੂਰਾ ਕਰਨ ਵਾਲੀਆਂ 52 ਸਿੱਖਿਆਰਥਣਾਂ ਨੂੰ ਸਰਟੀਫੀਕੇਟਾਂ ਦੀ ਵੰਡ ਕੀਤੀ ਗਈ। ਉਹਨਾਂ ਨੇ ਸਮੂਹ ਸਿੱਖਿਆਰਥਣਾਂ ਨੂੰ ਸੁਨਹਿਰੇ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਲੜਕੀਆਂ ਸਮਾਜ ਦਾ ਧੁਰਾ ਹਨ, ਜੋ ਹਰ ਖੇਤਰ ’ਚ ਅੱਗੇ ਵਧਣ ਦੇ ਸਮਰੱਥ ਹਨ। ਅੱਜੋਕੇ ਦੇ ਸਮੇਂ ’ਚ ਲੜਕੀਆਂ ਪਾਸ ਹਰ ਖੇਤਰ ’ਚ ਅੱਗੇ ਵਧਣ ਦੇ ਭਰਪੂਰ ਮੌਕੇ ਹਨ ਅਤੇ ਉਹ ਬਰਾਬਰੀ ਦੇ ਅਧਾਰ ’ਤੇ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ। ਉਹਨਾ ਨੇ ਕਿਹਾ ਕਿ ਲੜਕੀਆਂ ਨੂੰ ਬਿਨ੍ਹਾਂ ਕਿਸੇ ਝਿਜਕ ਅਤੇ ਡਰ ਤੋਂ ਸਮਾਜ ’ਚ ਆਪਣੀ ਥਾਂ ਬਨਾਉਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ਅਤੇ ਸਵੈ-ਨਿਰਭਰ ਹੋਣ ਦੀ ਲੋੜ ਵੀ ਹੈ। ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਭਾਰਤ ਭੂਸ਼ਣ ਸੈਣੀ ਡੀ.ਐੱਸ.ਪੀ. ਫਗਵਾੜਾ ਨੇ ਆਪਣੇ ਸੰਬੋਧਨ ਵਿਚ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੜਕੀਆਂ ਨੂੰ ਆਪਣੇ ਮਨਪਸੰਦ ਹੱਥੀ ਕਿੱਤੇ ਦੀ ਸਿਖਲਾਈ ਲੈ ਕੇ ਮੁਹਾਰਤ ਜ਼ਰੂਰ ਹਾਸਲ ਕਰਨੀ ਚਾਹੀਦੀ ਹੈ, ਜਿਸ ਨਾਲ ਉਹ ਆਤਮ ਨਿਰਭਰ ਹੋ ਕੇ ਆਪਣੇ ਪਰਿਵਾਰ ਦੀ ਆਰਥਕਤਾ ਨੂੰ ਸਹਾਰਾ ਦੇਣ ਦੇ ਯੋਗ ਬਣ ਸਕਣ। ਇਸ ਦੌਰਾਨ ਤਵਿੰਦਰ ਰਾਮ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ ਅਤੇ ਸੰਤੋਸ਼ ਕੁਮਾਰ ਗੋਗੀ ਜ਼ਿਲਾ ਸਕੱਤਰ ਆਮ ਆਦਮੀ ਪਾਰਟੀ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਹੁਣ ਲੜਕੀਆਂ ਵੀ ਸਵੈ-ਰੁਜ਼ਗਾਰ ’ਚ ਵਿਸ਼ੇਸ਼ ਰੁਚੀ ਲੈ ਰਹੀਆਂ ਹਨ ਅਤੇ ਪੜ੍ਹਾਈ ਵਿੱਚ ਵੀ ਅਗਲੀ ਕਤਾਰ ’ਚ ਖੜੀਆਂ ਹਨ। ਉਹਨਾਂ ਨੇ ਵੀ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਜ਼ਿੰਦਗੀ ਵਿਚ ਟੀਚਾ ਮਿੱਥ ਕੇ ਅੱਗੇ ਵਧਣ ਹਿਤ ਪ੍ਰੇਰਿਤ ਕੀਤਾ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਵੋਕੇਸ਼ਨਲ ਸੈਂਟਰ ਵਿਖੇ ਬਿਊਟੀਸ਼ਨ ਅਤੇ ਹੋਮ ਕੇਅਰ, ਬਿਮਾਰ ਬਜ਼ੁਰਗਾਂ ਦੀ ਦੇਖਭਾਲ (ਨਰਸਿੰਗ) ਵਿੱਚ 6 ਮਹੀਨਿਆਂ ਦਾ ਹੱਥੀਂ ਕਿੱਤਾ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਸਾਲ ਵਿਚ ਦੋ ਵਾਰ ਕੋਰਸ ਪੂਰਾ ਹੋਣ ਸਮੇਂ ਸਰਟੀਫਿਕੇਟਾਂ ਦੇ ਨਾਲ ਮੇਕਅੱਪ ਟੂਲ ਕਿੱਟਾਂ ਵੰਡੀਆਂ ਜਾਂਦੀਆਂ ਹਨ। ਇਹ ਟਰੇਨਿੰਗ ਲੋੜਵੰਦ, ਗਰੀਬ ਪਰਿਵਾਰਾਂ ਦੀਆਂ ਬੱਚੀਆਂ ਨੂੰ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਦਿੱਤੀ ਜਾਂਦੀ ਹੈ। ਇਸ ਮੌਕੇ ਉਹਨਾ ਨੇ ਲੋਕਾਂ ਨੂੰ ਲੋੜਵੰਦ ਲੜਕੀਆਂ ਨੂੰ ਕਿੱਤਾ ਕੋਰਸਾਂ ਟੇਲਰਿੰਗ-ਕਟਿੰਗ, ਬਿਊਟੀਸ਼ਨ ਅਤੇ ਕੰਪਿਊਟਰ ਐਪਲੀਕੇਸ਼ਨਜ਼, ਹੋਮ ਕੇਅਰ ਬਜ਼ੁਰਗਾਂ ਦੀ ਦੇਖਭਾਲ (ਨਰਸਿੰਗ) ਵਿੱਚ ਦਾਖ਼ਲਾ ਲੈਣ ਦਾ ਸੱਦਾ ਦਿੱਤਾ। ਸਟੇਜ ਦੀ ਸੇਵਾ ਰਿਟਾ. ਲੈਕਚਰਾਰ ਹਰਜਿੰਦਰ ਗੋਗਨਾ ਨੇ ਬਾਖੂਬੀ ਨਿਭਾਈ। ਸਭਾ ਵਲੋਂ ਮੁੱਖ ਮਹਿਮਾਨ ਅਤੇ ਪਤਵੰਤਿਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸਮਾਜ ਸੇਵਕ ਮਦਨ ਲਾਲ ਕੋਰੋਟਾਨੀਆ, ਰਸ਼ਪਾਲ ਰਾਏ ਗੁਪਤਾ ਬਾਵਾ ਮੈਡੀਕਲ ਹਾਲ, ਸਵਰਨ ਸਿੰਘ ਸਵਰਨ ਸਵੀਟ ਸ਼ੌਪ, ਸਤਨਾਮ ਸਿੰਘ ਰਾਣਾ, ਗੁਰਦੀਪ ਸਿੰਘ ਤੁਲੀ, ਜਗਜੀਤ ਸੇਠ ਮੈਨੇਜਰ, ਰਾਜ ਕੁਮਾਰ ਕਨੌਜੀਆ, ਸਰਬਰ ਗੁਲਾਮ ਸੱਬਾ, ਜਨਰਲ ਸਕੱਤਰ ਡਾ. ਵਿਜੈ ਕੁਮਾਰ, ਸਾਹਿਬਜੀਤ ਸਾਬੀ, ਜਸ਼ਨ ਮਹਿਰਾ, ਮਨਦੀਪ ਬਾਸੀ, ਹਰਕਮਲ ਬਸਰਾ, ਵਿੱਕੀ ਸਿੰਘ, ਮਨੀਸ਼ ਕਾਲੀਆ, ਨਰਿੰਦਰ ਸੈਣੀ, ਰਵਿੰਦਰ ਸਿੰਘ ਰਾਏ, ਪਰਮਜੀਤ ਰਾਏ, ਮੈਡਮ ਤਨੂੰ, ਮੈਡਮ ਲਕਸ਼ਮੀ, ਮੈਡਮ ਗੁਰਜੀਤ ਕੌਰ, ਮੈਡਮ ਸਪਨਾ ਸ਼ਾਰਦਾ, ਮੈਡਮ ਆਸ਼ੂ ਬੱਗਾ, ਹਰਵਿੰਦਰ ਸਿੰਘ, ਅਮਰਿੰਦਰ ਸੈਣੀ ਬਲਾਕ ਪ੍ਰਧਾਨ, ਵਿਜੈ ਬੰਗਾ, ਮੁਹੰਮਦ ਇਜਾਜ਼, ਅੰਜਲੀ, ਪ੍ਰਿੰਯਕਾ, ਮੀਨਾਕਸ਼ੀ, ਪਰਵੀਨ ਕੌਰ, ਖੁਸ਼ੀ ਰਾਣਾ, ਮਮਤਾ, ਲਵਪ੍ਰੀਤ ਕੌਰ, ਸੰਜਨਾ, ਗਗਨਦੀਪ ਕੌਰ, ਤਰਨਪ੍ਰੀਤ ਕੌਰ, ਨਿਸ਼ਾ, ਕਾਜਲ, ਪ੍ਰਿਆ, ਤਾਨੀਆ, ਕਾਜਲ ਰੱਲ, ਅੰਜਨਾ, ਆਰਤੀ, ਉਪਿੰਦਰ ਕੌਰ, ਮੇਘਾ ਰਾਣੀ, ਸਵੀਟੀ, ਕਿਰਨਦੀਪ, ਅੰਜਲੀ ਕੁਮਾਰੀ, ਅੰਜਲੀ ਹੀਰ, ਤਨੀਸ਼ਾ, ਕਾਮਨੀ, ਸੁੰਦਰਸ਼ੀਲਾ, ਨੇਹਾ, ਬਲਜੀਤ, ਜਸਕਰਨ, ਅਮਨਦੀਪ, ਨੇਹਾ ਨਾਹਰ, ਅਨੂ, ਰੰਜਨਾ, ਮਹਿਕ, ਤਰਨਪ੍ਰੀਤ, ਰਮਨ, ਕੰਵਲਪ੍ਰੀਤ, ਜੈਸਮੀਨ, ਰਿੰਪੀ, ਮਨਪ੍ਰੀਤ, ਕਿਰਨਦੀਪ, ਪੂਜਾ ਦੇਵੀ, ਜਸਕਰਨ, ਪ੍ਰਿਆ ਸੁਮਨ, ਦਿਲਜੋਤ, ਤਮੰਨਾ, ਸੁਖਦੀਪ, ਸਿਮਰਨ, ਪ੍ਰਭਜੋਤ, ਜੋਤੀ, ਰੇਨੂਕਾ, ਸਾਨੀਆ ਆਦਿ ਹਾਜ਼ਰ ਸਨ।
ਤਸਵੀਰ ਸਮੇਤ।
