ਲਾਇਨ ਆਸ਼ੂ ਮਾਰਕੰਡਾ ਨੂੰ ਮਿਲਿਆ ਲਾਇਨਜ ਇੰਟਰਨੈਸ਼ਨਲ ਡਿਸਟ੍ਰਿਕਟ 321-ਡੀ ਦਾ ਬੈਸਟ ਰੀਜ਼ਨ ਚੇਅਰਮੈਨ ਅਵਾਰਡ
ਡੀ.ਜੀ. ਲਾਇਨ ਬੱਚਾਜੀਵੀ ਨੇ ਇੰਟਰਨੈਸ਼ਨਲ ਪਿੰਨ ਅਤੇ ਮੈਡਲ ਨਾਲ ਸਨਮਾਨਿਆ
ਫਗਵਾੜਾ 7 ਜੁਲਾਈ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ ) ਫਗਵਾੜਾ ਦੇ ਉੱਘੇ ਸਮਾਜ ਸੇਵਕ ਅਤੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਸਾਲ 2024-25 ਲਈ ਰਿਜਨ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ ਨੂੰ ਰਿਜਨ-8 ਦੇ ਬੈਸਟ ਰਿਜਨ
ਅਵਾਰਡ ਨਾਲ ਨਵਾਜਿਆ ਗਿਆ ਹੈ। ਇਹ ਅਵਾਰਡ ਉਹਨਾਂ ਨੂੰ ਡਿਸਟ੍ਰਿਕਟ ਗਵਰਨਰ ਲਾਇਨ ਰਛਪਾਲ ਸਿੰਘ ਬੱਚਾਜੀਵੀ ਨੇ ਦੋਆਬਾ ਪੈਲੇਸ ਬੇਗੋਵਾਲ ਵਿਖੇ ਆਯੋਜਿਤ ਸ਼ੁਕਰਾਨਾ ਅਵਾਰਡ ਸੈਰੇਮਨੀ ਦੌਰਾਨ ਭੇਂਟ ਕੀਤਾ। ਲਾਇਨ ਬੱਚਾਜੀਵੀ ਨੇ ਰਿਜਨ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ ਨੂੰ ਇਕ ਮੈਡਲ ਵੀ ਭੇਂਟ ਕੀਤਾ ਅਤੇ ਨਾਲ ਹੀ ਇੰਟਰਨੈਸ਼ਨਲ ਪਿਨ ਲਗਾਈ। ਲਾਇਨ ਆਸ਼ੂ ਮਾਰਕੰਡਾ ਨੇ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਸਮੇਤ ਸਮੂਹ ਸੀਨੀਅਰ ਅਹੁਦੇਦਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਅਵਾਰਡ ਨਾਲ ਉਹਨਾਂ ਦੀ ਹੌਸਲਾ ਅਫਜਾਈ ਹੋਈ ਹੈ। ਲਾਇਨ ਆਸ਼ੂ ਮਾਰਕੰਡਾ ਦੀ ਇਸ ਪ੍ਰਾਪਤੀ ‘ਤੇ ਸ਼ੁੱਭ ਇੱਛਾਵਾਂ ਦਿੰਦਿਆਂ ਜ਼ੋਨ ਚੇਅਰਮੈਨ ਲਾਇਨ ਜੁਗਲ ਬਾਵੇਜਾ, ਡਿਸਟ੍ਰਿਕਟ ਚੇਅਰਮੈਨ ਲਾਇਨ ਤੇਜਿੰਦਰ ਬਾਵਾ ਐਮ.ਜੇ.ਐਫ., ਡਿਸਟ੍ਰਿਕਟ ਚੇਅਰਮੈਨ ਲਾਇਨ ਸੁਨੀਲ ਢੀਂਗਰਾ, ਡਿਸਟ੍ਰਿਕਟ ਚੇਅਰਮੈਨ ਲਾਇਨ ਅਸ਼ੋਕ ਵਧਵਾ, ਡਿਸਟ੍ਰਿਕਟ ਚੇਅਰਮੈਨ ਲਾਇਨ ਬੱਬੂ ਮਨੀਲਾ ਨੇ ਕਿਹਾ ਕਿ ਲਾਇਨ ਆਸ਼ੂ ਮਾਰਕੰਡਾ ਬਹੁਤ ਹੀ ਮਿਹਨਤੀ ਅਤੇ ਸਮਾਜ ਸੇਵਾ ਨੂੰ ਸਮਰਪਿਤ ਲਾਇਨ ਮੈਂਬਰ ਹਨ। ਉਹਨਾਂ ਦੀ ਯੋਗਤਾ ਅਤੇ ਸਮਰਪਣ ਦੀ ਭਾਵਨਾ ਨੂੰ ਦੇਖਦੇ ਹੋਏ ਹੀ ਜਿੱਥੇ ਬੈਸਟ ਰਿਜਨ ਚੇਅਰਮੈਨ ਦੇ ਅਵਾਰਡ ਨਾਲ ਨਵਾਜਿਆ ਗਿਆ ਹੈ, ਉੱਥੇ ਹੀ ਸਾਲ 2025-26 ਲਈ ਡਿਸਟ੍ਰਿਕਟ ਚੇਅਰਮੈਨ ਦੀ ਅਹਿਮ ਜਿੰਮੇਵਾਰੀ ਵੀ ਦਿੱਤੀ ਗਈ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਲਾਇਨ ਆਸ਼ੂ ਮਾਰਕੰਡਾ ਡਿਸਟ੍ਰਿਕਟ ਚੇਅਰਮੈਨ ਵਜੋਂ ਫਿਰ ਤੋਂ ਆਪਣੀਆਂ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਨਗੇ। ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਲਾਇਨਜ ਕਲੱਬਾਂ ਤੋਂ ਇਲਾਵਾ ਲਾਇਨਜ ਕਲੱਬ ਫਗਵਾੜਾ ਸਿਟੀ ਦੇ ਸਕੱਤਰ ਲਾਇਨ ਦੀਪਕ ਸੇਠੀ, ਖਜ਼ਾਨਚੀ ਲਾਇਨ ਗੁਲਸ਼ਨ ਸ਼ਰਮਾ ਲੱਕੀ ਅਤੇ ਪੀ.ਆਰ.ਓ. ਲਾਇਨ ਸੰਜੇ ਤ੍ਰੇਹਨ ਤੋਂ ਇਲਾਵਾ ਕਲੱਬ ਦੇ ਉਪ ਪ੍ਰਧਾਨ ਵਿਪਨ ਠਾਕੁਰ, ਉਪ ਪ੍ਰਧਾਨ ਮੋਹਿਤ ਅਰੋੜਾ, ਉਪ ਪ੍ਰਧਾਨ ਪੁਨੀਤ ਸੇਠੀ, ਉਪ ਪ੍ਰਧਾਨ ਲਾਇਨ ਵਿਜੇ ਅਰੋੜਾ, ਲਾਇਨ ਅਸ਼ੋਕ ਮਨੀਲਾ, ਲਾਇਨ ਸ਼ੋਕੀ ਟੂਰਾ, ਲਾਇਨ ਅਮਿਤ ਢੀਂਗਰਾ, ਲਾਇਨ ਮੋਹਿਤ ਮਨੋਚਾ, ਲਾਇਨ ਨਵੀਨ ਵਧਵਾ, ਲਾਇਨ ਤਰੁਣ ਚਾਵਲਾ, ਲਾਇਨ ਸੰਜੀਵ ਕੁਮਾਰ ਮਿੰਚੂ ਆਦਿ ਨੇ ਵੀ ਲਾਇਨ ਆਸ਼ੂ ਮਾਰਕੰਡਾ ਨੂੰ ਉਹਨਾਂ ਦੀ ਇਸ ਪ੍ਰਾਪਤੀ ਲਈ ਸ਼ੁੱਭ ਇੱਛਾਵਾਂ ਭੇਂਟ ਕੀਤੀਆਂ ਹਨ।
ਤਸਵੀਰ : ਲਾਇਨ ਆਸ਼ੂ ਮਾਰਕੰਡਾ ਨੂੰ ਬੈਸਟ ਰੀਜ਼ਨ ਚੇਅਰਮੈਨ ਦੇ ਅਵਾਰਡ ਨਾਲ ਸਨਮਾਨਤ ਕਰਦੇ ਹੋਏ ਡਿਸਟ੍ਰਿਕਟ ਗਵਰਨਰ ਲਾਇਨ ਰਛਪਾਲ ਸਿੰਘ ਬੱਚਾਜੀਵੀ ਅਤੇ ਨਾਲ ਖੜੇ ਹਨ ਲਾਇਨ ਗੁਲਸ਼ਨ ਸ਼ਰਮਾ ਲੱਕੀ ਤੇ ਹੋਰ।
