ਸਥਾਨਕ ਖਬਰ

ਸਰਬ ਨੌਜਵਾਨ ਸਭਾ ਨੇ ਡਾ. ਮੁਨੀਸ਼ ਜਿੰਦਲ ਤੇ ਡਾ. ਕਰਨ ਛਾਬੜਾ ਨੂੰ ਸਨਮਾਨਤ ਕਰਦਿਆਂ ਮਨਾਇਆ ਕੌਮੀ ਡਾਕਟਰ ਦਿਵਸ

ਡਾਕਟਰਾਂ ਦਾ ਹਮੇਸ਼ਾ ਸਤਿਕਾਰ ਹੋਣਾ ਚਾਹੀਦਾ - ਜਰਨੈਲ/ਤਵਿੰਦਰ/ਗੋਗੀ

  1. ਫਗਵਾੜਾ, 1 ਜੁਲਾਈ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)           ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵੱਲੋਂ ਅੱਜ ਕੌਮੀ ਡਾਕਟਰ ਦਿਵਸ ਮੌਕੇ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਸਮਾਗਮ ਦੌਰਾਨ ਗੈਸਟਸ ਆਫ ਆਨਰ ਵਜੋਂ ਹੱਡੀਆਂ ਦੇ ਮਾਹਰ ਡਾ. ਮੁਨੀਸ਼ ਜਿੰਦਲ ਅਤੇ ਚਮੜੀ ਰੋਗ ਮਾਹਿਰ ਡਾ. ਕਰਨ ਛਾਬੜਾ ਸ਼ਾਮਲ ਹੋਏ ਜਦਕਿ ਮੁੱਖ ਬੁਲਾਰਿਆਂ ਵਜੋਂ ਨਗਰ ਸੁਧਾਰ ਟਰੱਸਟ ਫਗਵਾੜਾ ਦੇ ਚੇਅਰਮੈਨ ਜਰਨੈਲ ਨੰਗਲ, ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਤਵਿੰਦਰ ਰਾਮ ਅਤੇ ਆਪ ਪਾਰਟੀ ਦੇ ਜਿਲ੍ਹਾ ਸਕੱਤਰ ਸੰਤੋਸ਼ ਕੁਮਾਰ ਗੋਗੀ ਅਤੇ ਸਮਾਜ ਸੇਵਕ ਸਵਰਨ ਸਿੰਘ ਸਵਰਨ ਸਵੀਟ ਸ਼ਾਪ ਨੇ ਸ਼ਿਰਕਤ ਕੀਤੀ। ਸਮੂਹ ਬੁਲਾਰਿਆਂ ਨੇ ਡਾ. ਮੁਨੀਸ਼ ਜਿੰਦਲ ਅਤੇ ਡਾ. ਕਰਨ ਛਾਬੜਾ ਨੂੰ ਸਨਮਾਨਤ ਕਰਦਿਆਂ ਕੌਮੀ ਡਾਕਟਰਸ ਦਿਵਸ ਦੀ ਵਧਾਈ ਦਿੱਤੀ ਅਤੇ ਸਮੂਹ ਸਮਾਜ ਨੂੰ ਆਪਣੇ ਸੰਦੇਸ਼ ‘ਚ ਡਾਕਟਰਾਂ ਦਾ ਹਮੇਸ਼ਾ ਸਤਿਕਾਰ ਕਰਨ ਦੀ ਅਪੀਲ ਕੀਤੀ। ਜਰਨੈਲ ਨੰਗਲ ਅਤੇ ਤਵਿੰਦਰ ਰਾਮ ਨੇ ਕਿਹਾ ਕਿ ਡਾਕਟਰੀ ਦਾ ਪੇਸ਼ਾ ਬਹੁਤ ਹੀ ਜਿੰਮੇਵਾਰੀ ਵਾਲਾ ਪੇਸ਼ਾ ਹੈ। ਡਾਕਟਰਾਂ ਨੂੰ ਧਰਤੀ ਦੇ ਪਰਮਾਤਮਾ ਮੰਨਿਆ ਜਾਂਦਾ ਹੈ। ਕਿਉਂਕਿ ਜੋ ਜੀਵਨ ਸਾਨੂੰ ਕੁਦਰਤ ਵਲੋਂ ਬਖਸ਼ਿਸ਼ ਹੋਇਆ ਹੈ, ਉਸ ਦੀ ਧਰਤੀ ਉੱਪਰ ਰੱਖਿਆ ਡਾਕਟਰ ਹੀ ਕਰ ਸਕਦੇ ਹਨ। ਸਰੀਰ ਦੇ ਹਰੇਕ ਰੋਗ ਦਾ ਇਲਾਜ ਕਰਨ ਦੀ ਤਾਕਤ ਡਾਕਟਰਾਂ ਪਾਸ ਹੁੰਦੀ ਹੈ। ਇਸ ਲਈ ਡਾਕਟਰਾਂ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ। ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਡਾਕਟਰ ਆਪਣੇ ਮਰੀਜ ਦੀ ਜਿੰਦਗੀ ਬਚਾਉਣ ਦਾ ਹਰ ਸੰਭਵ ਉਪਰਾਲਾ ਕਰਦਾ ਹੈ। ਇਸ ਲਈ ਡਾਕਟਰਾਂ ਦੇ ਪ੍ਰਤੀ ਕਦੇ ਵੀ ਮਾੜਾ ਵਤੀਰਾ ਨਹੀਂ ਕੀਤਾ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਕਈ ਵਾਰ ਮਰੀਜਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਡਾਕਟਰਾਂ ਨਾਲ ਦੁਰਵਿਹਾਰ ਜਾਂ ਹਸਪਤਾਲਾਂ ਦੀ ਤੋੜ-ਭੰਨ ਦੀਆਂ ਮੰਦਭਾਗੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ, ਜੋ ਸੱਭਿਅਕ ਸਮਾਜ ਨੂੰ ਸ਼ਰਮਸਾਰ ਕਰਦੀਆਂ ਹਨ। ਡਾ. ਮੁਨੀਸ਼ ਜਿੰਦਲ ਅਤੇ ਡਾ. ਕਰਨ ਛਾਬੜਾ ਨੇ ਆਪਣੇ ਸਨਮਾਨ ਲਈ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ, ਸਮੂਹ ਪਤਵੰਤਿਆਂ ਅਤੇ ਸਭਾ ਦੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਹੌਸਲਾ ਅਫਜਾਈ ਆਪਣੇ ਡਾਕਟਰੀ ਦੇ ਫਰਜ਼ ਨੂੰ ਹੋਰ ਵੀ ਤਨਦੇਹੀ ਨਾਲ ਨਿਭਾਉਣ ਦੀ ਪ੍ਰੇਰਣਾ ਦਿੰਦੀ ਹੈ। ਉਹਨਾਂ ਨੇ ਸਮਾਜ ਨੂੰ ਸਿਹਤਮੰਦ ਬਣਾਉਣ ਲਈ ਨਿਰੰਤਰ ਯਤਨਾਂ ਦੀ ਲੋੜ ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਸੁਖਵਿੰਦਰ ਸਿੰਘ ਨੇ ਸਮੂਹ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਆਉਣ ਵਾਲੇ ਦਿਨਾਂ ਵਿਚ ਸਭਾ ਵਲੋਂ ਸਿਹਤ ਜਾਗਰੂਕਤਾ ਮੁਹਿੰਮ ਚਲਾਉਣ ਦਾ ਐਲਾਨ ਕੀਤਾ। ਸਟੇਜ ਦੀ ਸੇਵਾ ਰਿਟਾ. ਲੈਕਚਰਾਰ ਹਰਜਿੰਦਰ ਗੋਗਨਾ ਨੇ ਬਾਖੂਬੀ ਨਿਭਾਈ। ਇਸ ਮੌਕੇ ਸਮਾਜ ਸੇਵਕ ਮਦਨ ਲਾਲ ਕੌਰੋਟਾਨੀਆ, ਰਾਜ ਕੁਮਾਰ ਕਨੌਜੀਆ, ਮਨਜੀਤ ਕੌਰ, ਹਰਪ੍ਰੀਤ ਕੌਰ, ਰਵਿੰਦਰ ਸਿੰਘ ਰਾਏ, ਰਾਕੇਸ਼ ਕੋਛੜ, ਨਰਿੰਦਰ ਸੈਣੀ, ਵਿੱਕੀ ਸਿੰਘ, ਗੁਲਸ਼ਨ ਕਪੂਰ, ਜਸਵੀਰ ਸਿੰਘ ਰਾਣੀਪੁਰ, ਐਡਵੋਕੇਟ ਮਨਦੀਪ ਸਿੰਘ, ਅਵਤਾਰ ਗੰਡਵਾਂ, ਮਨੀ ਬੰਗਾ, ਅਮਰਦੀਪ ਢੰਡਾ, ਮੌਂਟੀ ਚਕ ਹਕੀਮ, ਪਰਮਜੀਤ ਰਾਏ, ਡਾ. ਰਮੇਸ਼, ਹਰਜੀਤ ਸਿੰਘ ਦੁਰਗਾਪੁਰ, ਹਰਜੀਤ ਪਰਮਾਰ ਆਦਿ ਹਾਜਰ ਸਨ।
    ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button