ਸਥਾਨਕ ਖਬਰ
। ਲਾਇਨਜ਼ ਕਲੱਬ ਫਗਵਾੜਾ ਸਿਟੀ ਨੇ ਲਾਇਨ ਸਿੰਗਰ ਜਸਵੀਰ ਮਾਹੀ ਦੀ ਅਗਵਾਈ ਹੇਠ ਗਉਸ਼ਾਲਾ ‘ਚ ਨਿਭਾਈ ਚਾਰੇ ਦੀ ਸੇਵਾ
* ਬੇਸਹਾਰਾ ਗਉਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ : ਲਾਇਨ ਜਸਵੀਰ ਮਾਹੀ
ਫਗਵਾੜਾ 2 ਜੁਲਾਈ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਲਾਇਨਜ਼ ਇੰਟਰਨੈਸ਼ਨਲ 321-ਡੀ ਦੀ ਇਲੈਵਨ ਸਟਾਰ ਦਰਜਾ ਪ੍ਰਾਪਤ ਸੌ ਪ੍ਰਤੀਸ਼ਤ ਸਰਗਰਮ ਲਾਇਨਜ਼ ਕਲੱਬ ਫਗਵਾੜਾ ਸਿਟੀ ਨੇ ਅੱਜ ਜੁਲਾਈ ਮਹੀਨੇ ਦੇ ਦੂਜੇ ਦਿਨ ਲਗਾਤਾਰ ਦੂਜਾ ਪ੍ਰੋਜੈਕਟ ਕਰਦਿਆਂ ਸੁਖਚੈਨ ਸਾਹਿਬ ਰੋਡ ਸਥਿਤ ਗਊਸ਼ਾਲਾ ਵਿੱਚ ਪਾਲੀਆਂ ਜਾ ਰਹੀਆਂ ਗਉਆਂ ਨੂੰ ਚਾਰਾ ਪਾਇਆ। ਇਸ ਦੌਰਾਨ ਡਿਸਟ੍ਰਿਕਟ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ, ਡਿਸਟ੍ਰਿਕਟ ਚੇਅਰਮੈਨ ਲਾਇਨ ਸੁਨੀਲ ਢੀਂਗਰਾ, ਡਿਸਟ੍ਰਿਕਟ ਚੇਅਰਮੈਨ ਲਾਇਨ ਅਸ਼ੋਕ ਵਧਵਾ, ਡਿਸਟ੍ਰਿਕਟ ਚੇਅਰਮੈਨ ਲਾਇਨ ਬੱਬੂ ਮਨੀਲਾ ਅਤੇ ਜ਼ੋਨ ਚੇਅਰਮੈਨ ਲਾਇਨ ਜੁਗਲ ਬਵੇਜਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਸਾਰੇ ਲਾਇਨ ਮੈਂਬਰਾਂ ਨੇ ਬਹੁਤ ਸ਼ਰਧਾ ਨਾਲ ਗਉਆਂ ਨੂੰ ਚਾਰੇ ਦੀ ਸੇਵਾ ਨਿਭਾਈ। ਡਿਸਟ੍ਰਿਕਟ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ ਅਤੇ ਹੋਰਨਾਂ ਸੀਨੀਅਰ ਲਾਇਨ ਮੈਂਬਰਾਂ ਨੇ ਕਲੱਬ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਦੋ ਦਿਨਾਂ ਵਿੱਚ ਲਗਾਤਾਰ ਦੋ ਪ੍ਰੋਜੈਕਟ ਕਰਨਾ ਨਵੀਂ ਟੀਮ ਦੀ ਸੇਵਾ ਭਾਵਨਾ ਦਾ ਪ੍ਰਤੱਖ ਪ੍ਰਮਾਣ ਹੈ। ਕਲੱਬ ਦੇ ਪ੍ਰਧਾਨ ਲਾਇਨ ਜਸਵੀਰ ਮਾਹੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਡਾਇਰੈਕਟਰ ਲਾਇਨ ਸ਼ੋਕੀ ਟੂਰਾ ਸਨ। ਉਨ੍ਹਾਂ ਨੇ ਲਾਇਨ ਸ਼ੋਕੀ ਟੂਰਾ ਅਤੇ ਸਾਰੇ ਲਾਇਨ ਮੈਂਬਰਾਂ ਦਾ ਭਰਪੂਰ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਗਉਆਂ ਦੀ ਸੇਵਾ ਕਰਨਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਤੇ ਇਸ ਦੇ ਨਾਲ ਹੀ ਸਰਕਾਰਾਂ ਨੂੰ ਸੜਕਾਂ ’ਤੇ ਘੁੰਮਦੀਆਂ ਬੇਸਹਾਰਾ ਗਉਆਂ ਦੀ ਸੁਰੱਖਿਆ ਲਈ ਵੀ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਅਜਿਹੇ ਸੇਵਾ ਕਾਰਜ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਇਸ ਮੌਕੇ ਕਲੱਬ ਸਕੱਤਰ ਲਾਇਨ ਦੀਪਕ ਸੇਠੀ, ਖਜ਼ਾਨਚੀ ਲਾਇਨ ਗੁਲਸ਼ਨ ਸ਼ਰਮਾ ਲੱਕੀ ਅਤੇ ਪੀ.ਆਰ.ਓ. ਲਾਇਨ ਸੰਜੇ ਤ੍ਰੇਹਨ ਤੋਂ ਇਲਾਵਾ, ਸੀਨੀਅਰ ਉਪ ਪ੍ਰਧਾਨ ਵਿਪਨ ਠਾਕੁਰ, ਉਪ ਪ੍ਰਧਾਨ ਪੁਨੀਤ ਸੇਠੀ, ਉਪ ਪ੍ਰਧਾਨ ਲਾਇਨ ਅਸ਼ੋਕ ਮਨੀਲਾ, ਸੰਯੁਕਤ ਸਕੱਤਰ ਮੋਹਿਤ ਅਰੋੜਾ, ਸੰਯੁਕਤ ਪੀ.ਆਰ.ਓ. ਲਾਇਨ ਵਿਜੇ ਅਰੋੜਾ, ਲਾਇਨ ਅਮਿਤ ਢੀਂਗਰਾ, ਲਾਇਨ ਮੋਹਿਤ ਮਨੋਚਾ, ਲਾਇਨ ਨਵੀਨ ਵਧਵਾ, ਲਾਇਨ ਤਰੁਣ ਚਾਵਲਾ, ਲਾਇਨ ਸੰਜੀਵ ਕੁਮਾਰ ਮਿੰਚੂ ਆਦਿ ਮੌਜੂਦ ਸਨ।
ਤਸਵੀਰ : ਫਗਵਾੜਾ ਦੇ ਸੁਖਚੈਨ ਰੋਡ ’ਤੇ ਸਥਿਤ ਗਊਸ਼ਾਲਾ ਵਿੱਚ ਚਾਰੇ ਦੀ ਸੇਵਾ ਨਿਭਾਉਂਦੇ ਹੋਏ ਲਾਇਨਜ਼ ਕਲੱਬ ਫਗਵਾੜਾ ਸਿਟੀ ਦੇ ਪ੍ਰਧਾਨ ਲਾਇਨ ਸਿੰਗਰ ਜਸਵੀਰ ਮਾਹੀ, ਡਿਸਟ੍ਰਿਕਟ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ, ਜ਼ੋਨ ਚੇਅਰਮੈਨ ਲਾਇਨ ਜੁਗਲ ਬਵੇਜਾ ਅਤੇ ਹੋਰ
ਲਾਇਨਜ਼ ਇੰਟਰਨੈਸ਼ਨਲ 321-ਡੀ ਦੀ ਇਲੈਵਨ ਸਟਾਰ ਦਰਜਾ ਪ੍ਰਾਪਤ ਸੌ ਪ੍ਰਤੀਸ਼ਤ ਸਰਗਰਮ ਲਾਇਨਜ਼ ਕਲੱਬ ਫਗਵਾੜਾ ਸਿਟੀ ਨੇ ਅੱਜ ਜੁਲਾਈ ਮਹੀਨੇ ਦੇ ਦੂਜੇ ਦਿਨ ਲਗਾਤਾਰ ਦੂਜਾ ਪ੍ਰੋਜੈਕਟ ਕਰਦਿਆਂ ਸੁਖਚੈਨ ਸਾਹਿਬ ਰੋਡ ਸਥਿਤ ਗਊਸ਼ਾਲਾ ਵਿੱਚ ਪਾਲੀਆਂ ਜਾ ਰਹੀਆਂ ਗਉਆਂ ਨੂੰ ਚਾਰਾ ਪਾਇਆ। ਇਸ ਦੌਰਾਨ ਡਿਸਟ੍ਰਿਕਟ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ, ਡਿਸਟ੍ਰਿਕਟ ਚੇਅਰਮੈਨ ਲਾਇਨ ਸੁਨੀਲ ਢੀਂਗਰਾ, ਡਿਸਟ੍ਰਿਕਟ ਚੇਅਰਮੈਨ ਲਾਇਨ ਅਸ਼ੋਕ ਵਧਵਾ, ਡਿਸਟ੍ਰਿਕਟ ਚੇਅਰਮੈਨ ਲਾਇਨ ਬੱਬੂ ਮਨੀਲਾ ਅਤੇ ਜ਼ੋਨ ਚੇਅਰਮੈਨ ਲਾਇਨ ਜੁਗਲ ਬਵੇਜਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਸਾਰੇ ਲਾਇਨ ਮੈਂਬਰਾਂ ਨੇ ਬਹੁਤ ਸ਼ਰਧਾ ਨਾਲ ਗਉਆਂ ਨੂੰ ਚਾਰੇ ਦੀ ਸੇਵਾ ਨਿਭਾਈ। ਡਿਸਟ੍ਰਿਕਟ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ ਅਤੇ ਹੋਰਨਾਂ ਸੀਨੀਅਰ ਲਾਇਨ ਮੈਂਬਰਾਂ ਨੇ ਕਲੱਬ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਦੋ ਦਿਨਾਂ ਵਿੱਚ ਲਗਾਤਾਰ ਦੋ ਪ੍ਰੋਜੈਕਟ ਕਰਨਾ ਨਵੀਂ ਟੀਮ ਦੀ ਸੇਵਾ ਭਾਵਨਾ ਦਾ ਪ੍ਰਤੱਖ ਪ੍ਰਮਾਣ ਹੈ। ਕਲੱਬ ਦੇ ਪ੍ਰਧਾਨ ਲਾਇਨ ਜਸਵੀਰ ਮਾਹੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਡਾਇਰੈਕਟਰ ਲਾਇਨ ਸ਼ੋਕੀ ਟੂਰਾ ਸਨ। ਉਨ੍ਹਾਂ ਨੇ ਲਾਇਨ ਸ਼ੋਕੀ ਟੂਰਾ ਅਤੇ ਸਾਰੇ ਲਾਇਨ ਮੈਂਬਰਾਂ ਦਾ ਭਰਪੂਰ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਗਉਆਂ ਦੀ ਸੇਵਾ ਕਰਨਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਤੇ ਇਸ ਦੇ ਨਾਲ ਹੀ ਸਰਕਾਰਾਂ ਨੂੰ ਸੜਕਾਂ ’ਤੇ ਘੁੰਮਦੀਆਂ ਬੇਸਹਾਰਾ ਗਉਆਂ ਦੀ ਸੁਰੱਖਿਆ ਲਈ ਵੀ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਅਜਿਹੇ ਸੇਵਾ ਕਾਰਜ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਇਸ ਮੌਕੇ ਕਲੱਬ ਸਕੱਤਰ ਲਾਇਨ ਦੀਪਕ ਸੇਠੀ, ਖਜ਼ਾਨਚੀ ਲਾਇਨ ਗੁਲਸ਼ਨ ਸ਼ਰਮਾ ਲੱਕੀ ਅਤੇ ਪੀ.ਆਰ.ਓ. ਲਾਇਨ ਸੰਜੇ ਤ੍ਰੇਹਨ ਤੋਂ ਇਲਾਵਾ, ਸੀਨੀਅਰ ਉਪ ਪ੍ਰਧਾਨ ਵਿਪਨ ਠਾਕੁਰ, ਉਪ ਪ੍ਰਧਾਨ ਪੁਨੀਤ ਸੇਠੀ, ਉਪ ਪ੍ਰਧਾਨ ਲਾਇਨ ਅਸ਼ੋਕ ਮਨੀਲਾ, ਸੰਯੁਕਤ ਸਕੱਤਰ ਮੋਹਿਤ ਅਰੋੜਾ, ਸੰਯੁਕਤ ਪੀ.ਆਰ.ਓ. ਲਾਇਨ ਵਿਜੇ ਅਰੋੜਾ, ਲਾਇਨ ਅਮਿਤ ਢੀਂਗਰਾ, ਲਾਇਨ ਮੋਹਿਤ ਮਨੋਚਾ, ਲਾਇਨ ਨਵੀਨ ਵਧਵਾ, ਲਾਇਨ ਤਰੁਣ ਚਾਵਲਾ, ਲਾਇਨ ਸੰਜੀਵ ਕੁਮਾਰ ਮਿੰਚੂ ਆਦਿ ਮੌਜੂਦ ਸਨ।ਤਸਵੀਰ : ਫਗਵਾੜਾ ਦੇ ਸੁਖਚੈਨ ਰੋਡ ’ਤੇ ਸਥਿਤ ਗਊਸ਼ਾਲਾ ਵਿੱਚ ਚਾਰੇ ਦੀ ਸੇਵਾ ਨਿਭਾਉਂਦੇ ਹੋਏ ਲਾਇਨਜ਼ ਕਲੱਬ ਫਗਵਾੜਾ ਸਿਟੀ ਦੇ ਪ੍ਰਧਾਨ ਲਾਇਨ ਸਿੰਗਰ ਜਸਵੀਰ ਮਾਹੀ, ਡਿਸਟ੍ਰਿਕਟ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ, ਜ਼ੋਨ ਚੇਅਰਮੈਨ ਲਾਇਨ ਜੁਗਲ ਬਵੇਜਾ ਅਤੇ ਹੋਰ
—