ਸਥਾਨਕ ਖਬਰ

ਸ਼ਿਵ ਮੰਦਰ ਪੱਕਾ ਬਾਗ ਵਿਖੇ ਨਤਮਸਤਕ ਹੋਈ ਲਾਇਨਜ਼ ਕਲੱਬ ਫਗਵਾੜਾ ਸਿਟੀ ਦੀ ਟੀਮ

* ਮੰਦਰ ਕਮੇਟੀ ਨੇ ਲਾਇਨ ਜਸਵੀਰ ਮਾਹੀ ਤੇ ਸਾਥੀਆਂ ਨੂੰ ਕੀਤਾ ਸਨਮਾਨਿਤ

ਫਗਵਾੜਾ(  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)      ਲਾਇਨਜ਼ ਇੰਟਰਨੈਸ਼ਨਲ 321-ਡੀ ਦੀ ਇਲੈਵਨ ਸਟਾਰ ਦਰਜਾ ਪ੍ਰਾਪਤ ਸੌ ਪ੍ਰਤੀਸ਼ਤ ਐਕਟਿਵ ਲਾਇਨਜ਼ ਕਲੱਬ ਫਗਵਾੜਾ ਸਿਟੀ ਦੀ ਨਵੀਂ ਟੀਮ ਨੇ ਕਲੱਬ ਦੇ ਪ੍ਰਧਾਨ ਲਾਇਨ ਸਿੰਗਰ ਜਸਵੀਰ ਮਾਹੀ ਦੀ ਅਗਵਾਈ ਹੇਠ ਪ੍ਰਾਚੀਨ ਸ਼ਿਵ ਮੰਦਰ ਪੱਕਾ ਬਾਗ ਵਿਖੇ ਨਤਮਸਤਕ ਹੁੰਦਿਆਂ ਭਗਵਾਨ ਸ਼ਿਵ ਜੀ ਅਤੇ ਸਮੂਹ ਦੇਵੀ-ਦੇਵਤਿਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਲਾਇਨ ਜਸਵੀਰ ਮਾਹੀ ਨੇ ਕਿਹਾ ਕਿ ਉਨ੍ਹਾਂ ਦੀ ਇਸ ਪ੍ਰਾਚੀਨ ਮੰਦਿਰ ਵਿੱਚ ਬਹੁਤ ਆਸਥਾ ਹੈ। ਕਿਉਂਕਿ ਇੱਥੇ ਸ਼ਰਧਾ ਨਾਲ ਮੰਗੀ ਗਈ ਹਰ ਮੁਰਾਦ ਪੂਰੀ ਹੁੰਦੀ ਹੈ। ਮੰਦਿਰ ਕਮੇਟੀ ਦੇ ਪ੍ਰਧਾਨ ਇੰਦਰਜੀਤ ਕਾਲੜਾ ਵੱਲੋਂ ਲਾਇਨ ਸਿੰਗਰ ਜਸਵੀਰ ਮਾਹੀ ਅਤੇ ਉਹਨਾਂ ਦੇ ਨਾਲ ਪਹੁੰਚੇ ਲਾਇਨਜ਼ ਇੰਟਰਨੈਸ਼ਨਲ 321-ਡੀ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ, ਜ਼ੋਨ ਚੇਅਰਮੈਨ ਲਾਇਨ ਜੁਗਲ ਬਾਵੇਜਾ, ਡਿਸਟ੍ਰਿਕਟ ਚੇਅਰਮੈਨ ਲਾਇਨ ਤੇਜਿੰਦਰ ਬਾਵਾ ਐਮ.ਜੇ.ਐਫ., ਡਿਸਟ੍ਰਿਕਟ ਚੇਅਰਮੈਨ ਲਾਇਨ ਸੁਨੀਲ ਢੀਂਗਰਾ, ਡਿਸਟ੍ਰਿਕਟ ਚੇਅਰਮੈਨ ਲਾਇਨ ਅਸ਼ੋਕ ਵਧਵਾ, ਡਿਸਟ੍ਰਿਕਟ ਚੇਅਰਮੈਨ ਲਾਇਨ ਬੱਬੂ ਮਨੀਲਾ ਤੋਂ ਇਲਾਵਾ ਕਲੱਬ ਸਕੱਤਰ ਲਾਇਨ ਦੀਪਕ ਸੇਠੀ, ਖਜ਼ਾਨਚੀ ਲਾਇਨ ਗੁਲਸ਼ਨ ਸ਼ਰਮਾ ਲੱਕੀ ਅਤੇ ਪੀ.ਆਰ.ਓ. ਲਾਇਨ ਸੰਜੇ ਤ੍ਰੇਹਨ ਆਦਿ ਨੂੰ ਚੁਨਰੀ, ਸਿਰੋਪੇ ਅਤੇ ਧਾਰਮਿਕ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਕਮੇਟੀ ਪ੍ਰਧਾਨ ਇੰਦਰਜੀਤ ਕਾਲੜਾ ਨੇ ਕਿਹਾ ਕਿ ਲਾਇਨਜ਼ ਕਲੱਬ ਫਗਵਾੜਾ ਸਿਟੀ ਸਮਾਜ ਸੇਵਾ ਵਿੱਚ ਸ਼ਲਾਘਾਯੋਗ ਯੋਗਦਾਨ ਪਾ ਰਿਹਾ ਹੈ। ਲੋੜਵੰਦਾਂ ਦੀ ਮੱਦਦ ਅਤੇ ਸੇਵਾ ਕਰਨ ਵਾਲਿਆਂ ’ਤੇ ਭਗਵਾਨ ਭੋਲੇਨਾਥ ਦੀ ਵਿਸ਼ੇਸ਼ ਕ੍ਰਿਪਾ ਰਹਿੰਦੀ ਹੈ। ਇਸ ਮੌਕੇ ਕਲੱਬ ਦੇ ਉਪ ਪ੍ਰਧਾਨ ਵਿਪਨ ਠਾਕੁਰ, ਉਪ ਪ੍ਰਧਾਨ ਮੋਹਿਤ ਅਰੋੜਾ, ਉਪ ਪ੍ਰਧਾਨ ਪੁਨੀਤ ਸੇਠੀ, ਉਪ ਪ੍ਰਧਾਨ ਲਾਇਨ ਵਿਜੇ ਅਰੋੜਾ, ਲਾਇਨ ਅਸ਼ੋਕ ਮਨੀਲਾ, ਲਾਇਨ ਸ਼ੋਕੀ ਟੂਰਾ, ਲਾਇਨ ਅਮਿਤ ਢੀਂਗਰਾ, ਲਾਇਨ ਮੋਹਿਤ ਮਨੋਚਾ, ਲਾਇਨ ਨਵੀਨ ਵਧਵਾ, ਲਾਇਨ ਤਰੁਣ ਚਾਵਲਾ, ਲਾਇਨ ਸੰਜੀਵ ਕੁਮਾਰ ਮਿੰਚੂ ਆਦਿ ਵੀ ਮੌਜੂਦ ਸਨ।
ਤਸਵੀਰ : ਲਾਇਨਜ਼ ਕਲੱਬ ਫਗਵਾੜਾ ਸਿਟੀ ਦੇ ਪ੍ਰਧਾਨ ਲਾਇਨ ਸਿੰਗਰ ਜਸਵੀਰ ਮਾਹੀ, ਡਿਸਟ੍ਰਿਕਟ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ ਅਤੇ ਸਾਥੀਆਂ ਨੂੰ ਸਨਮਾਨਿਤ ਕਰਦੇ ਹੋਏ ਸ਼ਿਵ ਮੰਦਰ ਪੱਕਾ ਬਾਗ ਕਮੇਟੀ ਦੇ ਪ੍ਰਧਾਨ ਇੰਦਰਜੀਤ ਕਾਲੜਾ ਆਦਿ।

Related Articles

Leave a Reply

Your email address will not be published. Required fields are marked *

Back to top button