ਸਥਾਨਕ ਖਬਰ

ਪੰਜਾਬੀ ਮਾਂ ਬੋਲੀ ਦੀ ਮਿਠਾਸ ਭਰਪੂਰ ਰਿਹਾ ਮਾਨਸਰੋਵਰ ਸਾਹਿਤ ਅਕਾਦਮੀ ਵੱਲੋਂ ਕਰਵਾਇਆ ਜਾਂਦਾ ਪੰਜਾਬੀ ਕਵੀ ਦਰਬਾਰ- ਸੂਦ ਵਿਰਕ

ਪੰਜਾਬੀ ਮਾਂ ਬੋਲੀ ਦੀ ਮਿਠਾਸ ਭਰਪੂਰ ਰਿਹਾ ਮਾਨਸਰੋਵਰ ਸਾਹਿਤ ਅਕਾਦਮੀ ਵੱਲੋਂ ਕਰਵਾਇਆ ਜਾਂਦਾ ਪੰਜਾਬੀ ਕਵੀ ਦਰਬਾਰ- ਸੂਦ ਵਿਰਕ

ਫ਼ਗਵਾੜਾ 07 ਜੁਲਾਈ (ਸੁਸ਼ੀਲ ਸ਼ਰਮਾ) ਪੰਜਾਬੀ ਭਾਸ਼ਾ ਇਕਾਈ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਵੱਲੋਂ ਮਿਤੀ 06 ਜੁਲਾਈ 2025 ਦਿਨ ਐਤਵਾਰ ਨੂੰ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਕੁਲਵਿੰਦਰ ਕੌਰ ਢਿੱਲੋਂ, ਦਵਿੰਦਰ ਸਿੰਘ ਕਲੇਰ, ਹਰਜੀਤ ਕੌਰ ਧੀਮਾਨ, ਸੋਹਣ ਸਿੰਘ ਗੈਦੂ ਹੈਦਰਾਬਾਦ, ਪ੍ਰੋ. ਪੂਨਮ ਅੰਗੂਰਾਲਾ ਸ਼ਾਮਿਲ ਹੋਏ। ਪ੍ਰੋਗਰਾਮ ਦਾ ਆਗਾਜ਼ ਸੰਚਾਲਕ ਮਹਿੰਦਰ ਸੂਦ ਵਿਰਕ ਨੇ ਸ਼ਾਨਦਾਰ ਅੰਦਾਜ਼ ਵਿੱਚ ਕੀਤਾ। ਫਿਰ ਕੁਲਵਿੰਦਰ ਕੌਰ ਢਿੱਲੋਂ ਨੇ ਆਪਣੀ ਮਿਠਾਸ ਭਰਪੂਰ ਅਵਾਜ਼ ਵਿੱਚ ਗੀਤ ਤੇ ਗ਼ਜ਼ਲ ਸੁਣਾ ਕੇ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਸੋਹਣ ਸਿੰਘ ਗੈਦੂ ਅਤੇ ਪ੍ਰੋ. ਪੂਨਮ ਅੰਗੂਰਾਲਾ ਨੇ ਮਾਂ ਦੀ ਮਮਤਾ ਬਾਰੇ ਕਵਿਤਾਵਾਂ ਪੇਸ਼ ਕੀਤੀਆਂ। ਹਰਜੀਤ ਕੌਰ ਧੀਮਾਨ ਨੇ ਵੀ ਸਕੂਲ ਦੇ ਬੱਚਿਆਂ ਲਈ ਸੇਧ ਵਰਧਕ ਕਵਿਤਾਵਾਂ ਨਾਲ ਖੂਬ ਸਮਾਂ ਬੰਨ੍ਹਿਆ। ਦਵਿੰਦਰ ਸਿੰਘ ਕਲੇਰ ਨੇ ਵੀ ਬਦਲ ਰਹੀਆਂ ਆਪਸੀ ਕਦਰਾਂ ਕੀਮਤਾਂ ਬਾਰੇ ਕਵਿਤਾਵਾਂ ਨਾਲ ਹਾਜ਼ਰੀ ਭਰੀ। ਪ੍ਰੋਗਰਾਮ ਪ੍ਰਬੰਧਕ ਇਕਬਾਲ ਸਿੰਘ ਸਹੋਤਾ ਅਤੇ ਸੰਸਥਾਪਕ ਮਾਨ ਸਿੰਘ ਸੁਥਾਰ ਤੇ ਚੇਅਰਮੈਨ ਮੈਡਮ ਸੀਯਾ ਭਾਰਤੀ ਜੀ ਨੇ ਕਵੀ ਦਰਬਾਰ ਵਿੱਚ ਸ਼ਾਮਿਲ ਸਾਰੇ ਕਵੀ ਸਾਹਿਬਾਨ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਦਾ ਐਲਾਨ ਕੀਤਾ। ਅਖੀਰ ਸੰਚਾਲਕ ਸੂਦ ਵਿਰਕ ਨੇ ਔਰਤ ਦੇ ਹੱਕਾਂ ਬਾਰੇ ਸੁਨੇਹਾ ਦਿੱਤਾ।

Related Articles

Leave a Reply

Your email address will not be published. Required fields are marked *

Check Also
Close
Back to top button