ਲਾਇਨ ਗੁਰਦੀਪ ਸਿੰਘ ਕੰਗ ਨੇ ਹਰ ਸਾਲ ਦੀ ਤਰ੍ਹਾਂ ਨੇਤਰਹੀਣ ਬਿਰਧ ਆਸ਼ਰਮ ‘ਚ ਮਨਾਇਆ ਪੁੱਤਰ ਦਾ ਜਨਮ ਦਿਨ
ਆਸ਼ਿ੍ਰਤਾਂ ਲਈ ਲਗਾਇਆ ਲੰਗਰ, ਫਲ, ਜੂਸ, ਰਸ ਵੀ ਦਿੱਤੇ
ਫਗਵਾੜਾ 10 ਜੁਲਾਈ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ. ਨੇ ਆਪਣੇ ਪੁੱਤਰ ਪ੍ਰਣਵ ਕੰਗ ਦਾ ਜਨਮ ਦਿਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨੇਤਰਹੀਣ ਅਤੇ ਬਿਰਧ ਆਸ਼ਰਮ ਸਪਰੋੜ ਵਿਖੇ ਰਹਿ ਰਹੇ ਆਸ਼ਰਿਤਾਂ ਨਾਲ ਖੁਸ਼ੀ ਸਾਂਝੀ ਕਰਦਿਆਂ ਮਨਾਇਆ। ਇਸ ਦੌਰਾਨ ਉਨ੍ਹਾਂ ਨੇ ਸਮੂਹ ਆਸ਼ਰਿਤਾਂ ਨੂੰ ਲੰਗਰ ਛਕਾਇਆ ਅਤੇ ਫਲ, ਜੂਸ, ਰਸ ਤੇ ਬਿਸਕੁਟ ਭੇਂਟ ਕੀਤੇ। ਲੰਗਰ ਦਾ ਉਦਘਾਟਨ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਮਲਟੀਪਲ ਚੇਅਰਮੈਨ (ਫੂਡ ਫਾਰ ਹੰਗਰ) ਲਾਇਨ ਦਵਿੰਦਰਪਾਲ ਅਰੋੜਾ ਅਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਸਾਂਝੇ ਤੌਰ ਤੇ ਕਰਵਾਇਆ। ਉਨ੍ਹਾਂ ਦੇ ਨਾਲ ਹੁਸ਼ਿਆਰਪੁਰ ਤੋਂ ਡਿਸਟ੍ਰਿਕਟ ਚੇਅਰਮੈਨ ਲਾਇਨ ਦੇਵ ਅਰੋੜਾ, ਡਿਸਟ੍ਰਿਕਟ ਚੇਅਰਮੈਨ ਲਾਇਨ ਤੇਜਿੰਦਰ ਬਾਵਾ ਐਮ.ਜੇ.ਐਫ., ਰਿਜਨ ਚੇਅਰਮੈਨ ਸੰਜੀਵ ਸੂਰੀ, ਕੌਂਸਲਰ ਜਸਦੇਵ ਸਿੰਘ, ਸਾਬੀ ਵਾਲੀਆ, ਬਾਬਾ ਬਾਲਕ ਨਾਥ ਸੇਵਾ ਸੰਮਤੀ ਦੇ ਸਰਪ੍ਰਸਤ ਧਰਮਪਾਲ ਨਿਸ਼ਚਲ, ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਆਏ। ਲਾਇਨ ਅਰੋੜਾ ਅਤੇ ਮਾਨ ਨੇ ਗੁਰਦੀਪ ਸਿੰਘ ਕੰਗ ਨੂੰ ਪੁੱਤਰ ਦੇ ਜਨਮ ਦਿਨ ਦੀ ਵਧਾਈ ਅਤੇ ਪ੍ਰਣਵ ਕੰਗ ਨੂੰ ਆਪਣਾ ਅਸ਼ੀਰਵਾਦ ਦਿੱਤਾ। ਲਾਇਨ ਕੰਗ ਨੇ ਦੱਸਿਆ ਕਿ ਉਹ ਹਰ ਸਾਲ ਆਪਣਾ ਅਤੇ ਆਪਣੇ ਪੁੱਤਰ ਦਾ ਜਨਮ ਦਿਨ ਇਸੇ ਤਰ੍ਹਾਂ ਸਮਾਜ ਸੇਵਾ ਕਰਕੇ ਮਨਾਉਂਦੇ ਹਨ ਤਾਂ ਜੋ ਉਨ੍ਹਾਂ ਦੇ ਪੁੱਤਰ ਵਿੱਚ ਵੀ ਸਮਾਜ ਸੇਵਾ ਦੀ ਪ੍ਰਬਲ ਭਾਵਨਾ ਜਾਗ੍ਰਿਤ ਹੋਵੇ। ਆਸ਼ਰਮ ਦੇ ਮੈਨੇਜਰ ਮੁਖਤਿਆਰ ਸਿੰਘ ਨੇ ਗੁਰਦੀਪ ਸਿੰਘ ਕੰਗ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਪੁੱਤਰ ਪ੍ਰਣਵ ਕੰਗ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਅਤੇ ਕਿਹਾ ਕਿ ਆਸ਼ਰਮ ਨੂੰ ਕੰਗ ਪਰਿਵਾਰ ਦਾ ਹਮੇਸ਼ਾ ਵੱਡਮੁੱਲਾ ਸਹਿਯੋਗ ਮਿਲਦਾ ਹੈ। ਉਹ ਹਰ ਖੁਸ਼ੀ ਦਾ ਮੌਕਾ ਇਸ ਆਸ਼ਰਮ ਦੇ ਆਸ਼ਰਿਤਾਂ ਨਾਲ ਖੁਸ਼ੀਆਂ ਸਾਂਝੀਆਂ ਕਰਕੇ ਮਨਾਉਂਦੇ ਹਨ ਅਤੇ ਆਸ਼ਰਮ ਦੀਆਂ ਲੋੜਾਂ ਦਾ ਖਾਸ ਖਿਆਲ ਰੱਖਦੇ ਹਨ। ਜਿਸ ਲਈ ਉਹ ਗੁਰਦੀਪ ਸਿੰਘ ਕੰਗ ਅਤੇ ਉਹਨਾਂ ਦੇ ਪਰਿਵਾਰ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਪਤਵੰਤਿਆਂ ਤੇ ਸਮਾਜ ਸੇਵੀ ਸੰਸਥਾਵਾਂ ਦੀ ਬਦੌਲਤ ਹੀ ਆਸ਼ਰਮ ਦਾ ਸੰਚਾਲਨ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਅਤੇ ਆਸ਼ਰਮ ਦੇ ਆਸ਼ਰਿਤਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਸਭ ਕੁਝ ਦਿੱਤਾ ਜਾਂਦਾ ਹੈ। ਆਸ਼ਰਮ ਵਲੋਂ ਗੁਰਦੀਪ ਸਿੰਘ, ਪ੍ਰਣਵ ਕੰਗ ਅਤੇ ਪਤਵੰਤਿਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਲਾਇਨਜ਼ ਕਲੱਬ ਫਗਵਾੜਾ ਚੈਂਪੀਅਨ ਦੇ ਸਕੱਤਰ ਲਾਇਨ ਦਿਨੇਸ਼ ਖਰਬੰਦਾ, ਕੈਸ਼ੀਅਰ ਅਜੇ ਕੁਮਾਰ, ਉਪ ਪ੍ਰਧਾਨ ਸੁਮਿਤ ਭੰਡਾਰੀ, ਡਿਸਟ੍ਰਿਕਟ ਚੇਅਰਮੈਨ ਲਾਇਨ ਤੇਜਿੰਦਰ ਬਾਵਾ, ਸਤਵਿੰਦਰ ਸਿੰਘ ਭਮਰਾ, ਵਿੱਕੀ ਚੁੰਬਰ, ਲਾਇਨ ਮੋਹਿਤ ਅਰੋੜਾ, ਲਾਇਨ ਦੀਪਕ ਸੇਠੀ ਆਦਿ ਹਾਜ਼ਰ ਸਨ।
ਤਸਵੀਰ ਸਮੇਤ।