ਫਗਵਾੜਾ 13 ਜੁਲਾਈ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
) ਸੰਪਰਕ,ਸਹਿਯੋਗ,ਸੰਸਕਾਰ ,ਸੇਵਾ ਅਤੇ ਸਮਰਪਨ ਪੰਜ ਮੂਲ ਸਿਧਾਂਤਾਂ ਤੇ ਕੰਮ ਕਰ ਰਹੀ ਸਮਾਜ ਸੇਵੀ ਸੰਸਥਾ ਸੰਸਥਾ ਭਾਰਤ ਵਿਕਾਸ ਪਰਿਸ਼ਦ ਫਗਵਾੜਾ ਵਲੋਂ ਸਥਾਨਿਕ ਹੋਟਲ ਵਿੱਚ ਆਯੋਜਿਤ ਮੀਟਿੰਗ ਵਿੱਚ ਸਥਾਪਨਾ ਦਿਵਸ ਮਨਾਇਆ ਗਿਆ। ਸ਼ਾਖਾ ਪ੍ਰਧਾਨ ਸੀ.ਏ.ਰਾਵਿੰਦਰ ਗੁਲਾਟੀ ਦੀ ਪ੍ਰਧਾਨਗੀ ਹੇਠ ਆਯੋਜਿਤ ਇਸ ਮੀਟਿੰਗ ਵਿੱਚ ਸੰਸਥਾ ਦੇ ਪ੍ਰਾਂਤਿਕ ਅਧਿਕਾਰੀ ਅਸ਼ੋਕ ਗੁਪਤਾ ਅਤੇ ਚੰਦਰ ਮੋਹਨ ਸ਼ਰਮਾ ਨੇ ਸੰਸਥਾ ਦੇ ਬਾਨੀ ਡਾ.ਸੂਰਜ ਪ੍ਰਕਾਸ਼ ਦੇ ਜੀਵਨ ਕਾਲ ਅਤੇ ਸੰਸਥਾ ਦੀ ਕਾਰਜਪ੍ਰਣਾਲੀ ਸਬੰਧੀ ਵਿਸਥਾਰਪੂਰਬਕ ਦੱਸਿਆ ।ਮੀਟਿੰਗ ਦੀ ਸ਼ੁਰੂਆਤ ਭਾਰਤ ਮਾਤਾ ਦੇ ਚਿੱਤਰ ਅੱਗੇ ਜਯੋਤੀ ਪ੍ਰਜਵਲਨ ਅਤੇ ਰਾਸ਼ਟਰ ਗੀਤ ਬੰਦੇ ਮਾਤਰਮ ਦੇ ਗਾਇਨ ਨਾਲ ਹੋਈ । ਸਕੱਤਰ ਜਤਿੰਦਰ ਅਗਰਵਾਲ ਨੇ ਮੀਟਿੰਗ ਦਾ ਏਜੰਡਾ ਦੱਸਿਆ ਅਤੇ ਸੰਸਥਾ ਵਲੋਂ ਪਿਛਲੇ ਪ੍ਰੋਜੈਕਟਾਂ ਬਾਰੇ ਦੱਸਿਆ ਗਿਆ ।ਅਸ਼ੋਕ ਗੁਪਤਾ ਨੇ ਦੱਸਿਆ ਕਿ 10 ਜੁਲਾਈ 1963 ਤੋਂ ਸ਼ੁਰੂ ਇਹ ਸੰਸਥਾ ਰਾਸ਼ਟਰੀ ਪੱਧਰ ਤੇ ਕੰਮ ਕਰਦਿਆਂ ਸੰਸਕਾਰ ਅਤੇ ਸੇਵਾ ਦੇ ਕੰਮ ਕਰਦਿਆਂ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ ।ਇਸ ਤੋਂ ਬਾਅਦ ਸੁਸ਼ਮਾ ਸ਼ਰਮਾ ਅਤੇ ਪ੍ਰਵੀਨ ਚੰਮ ਨੇ ਮੈਂਬਰਾਂ ਨੂੰ ਮਨੋਰੰਜਕ ਢੰਗ ਨਾਲ ਖੇਡਾਂ ਖਿਡਾਈਆਂ । ਸਾਬਕਾ ਸੂਬਾ ਪ੍ਰਧਾਨ ਵਿਪਨ ਢੀਂਗਰਾ ਨੇ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਪ੍ਰੋਜੈਕਟਾਂ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ।ਮੀਟਿੰਗ ਦੇ ਅੰਤ ਵਿੱਚ ਰਾਸ਼ਟਰਗਾਨ ਗਾਇਆ ਗਿਆl ਪਰਿਸ਼ਦ ਦੇ ਸੰਗਠਨ ਸਕੱਤਰ ਹਰਜਿੰਦਰ ਗੋਗਨਾ ਵਲੋਂ ਸੰਚਾਲਿਤ ਇਸ ਮੀਟਿੰਗ ਵਿੱਚ ਡਾ. ਵਿਜੇ ਸ਼ਰਮਾ,ਨਰੇਸ਼ ਕੋਹਲੀ,ਚੰਦਰ ਸ਼ੇਖਰ ਗੁਪਤਾ,ਲੈਕ.ਵਰਿੰਦਰ ਸ਼ਰਮਾ, ਹੈਡਮਾਸਟਰ ਇੰਦਰਜੀਤ ਸਿੰਘ,ਕੇਵਲ ਸਿੰਘ,ਮਨਿੰਦਰ ਸ਼ਰਮਾ,ਅਜੇ ਗਰੋਵਰ,ਰਵੀ ਮੰਗਲ,ਡਾ.ਵਰਿੰਦਰ ਗੌਗਵਾ,ਤਰੁਨ ਆਨੰਦ,ਸੁਨੀਲ ਚੰਮ, ਪ੍ਰਦੀਪ ਸ਼ਰਮਾ,ਪ੍ਰੋਜੈਕਟ ਡਾਇਰੈਕਟਰ ਸੁਨੀਲ ਸ਼ਰਮਾ ਅਤੇ ਐਡਵੋਕੇਟ ਸੁਮੀਰ ਸ਼ਰਮਾ,ਜਤਿੰਦਰ ਅਗਰਵਾਲ ਹਾਜ਼ਰ ਸਨ ।