ਸਥਾਨਕ ਖਬਰ
ਫਗਵਾੜਾ ਇੰਨਵਾਇਰਨਮੈਂਟ ਐਸੋਸੀਏਸ਼ਨ ਨੇ ਸ਼੍ਰੀ ਮਹਾਵੀਰ ਜੈਨ ਮਾਡਲ ਹਾਈ ਸਕੂਲ ਵਿਖੇ ਮਨਾਇਆ ਵਿਸ਼ਵ ਪੇਪਰ ਬੈਗ ਦਿਵਸ.
ਵਿਦਿਆਰਥੀਆਂ ਦੇ ਕਰਵਾਏ ਪੇਪਰ ਬੈਗ ਬਨਾਉਣ ਅਤੇ ਪੇਂਟਿੰਗ ਮੁਕਾਬਲੇ
ਫਗਵਾੜਾ 13 ਜੁਲਾਈ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ) ਫਗਵਾੜਾ ਇੰਨਵਾਇਰਨਮੈਂਟ ਐਸੋਸੀਏਸ਼ਨ ਵਲੋਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਦੀ ਅਗਵਾਈ ਅਤੇ ਸ਼੍ਰੀ ਮਹਾਵੀਰ ਜੈਨ ਮਾਡਲ ਹਾਈ ਸਕੂਲ ਦੇ ਸਹਿਯੋਗ ਨਾਲ ਵਿਸ਼ਵ ਪੇਪਰ ਬੈਗ ਦਿਵਸਮਨਾਇਆ ਗਿਆ। ਜਿਸ ਵਿਚ ਬਤੌਰ ਮੁੱਖ ਮਹਿਮਾਨ ਮੇਅਰ ਰਾਮਪਾਲ ਉੱਪਲ ਸ਼ਾਮਲ ਹੋਏ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੀਮਤੀ ਲਾਲ ਜੈਨ, ਸਕੱਤਰ ਓਮ ਪ੍ਰਕਾਸ਼ ਜੈਨ ਅਤੇ ਖਜਾਨਚੀ ਸੁਧੀਰ ਜੈਨ ਤੋਂ ਇਲਾਵਾ ਕੌਂਸਲਰ ਪਰਵਿੰਦਰ ਕੌਰ ਰਘਬੋਤਰਾ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸਕੂਲ ਪਿ੍ਰੰਸੀਪਲ ਤਾਜਪ੍ਰੀਤ ਕੌਰ ਦੀ ਨਿਗਰਾਨੀ ਹੇਠ ਵਿਦਿਆਰਥੀਆਂ ਦੇ ਪੇਪਰ ਬੈਗ ਬਨਾਉਣ ਅਤੇ ਪੇਪਰ ਬੈਗ ਨੂੰ ਖੂਬਸੂਰਤ ਪੇਂਟਿੰਗ ਨਾਲ ਸਜਾਉਣ ਦੇ ਦੋ ਵੱਖ ਵੱਖ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਪੁਰਸਕਾਰ ਦੇ ਕੇ ਉਤਸ਼ਾਹਤ ਕੀਤਾ ਗਿਆ। ਮੇਅਰ ਰਾਮਪਾਲ ਉੱਪਲ ਅਤੇ ਕੌਂਸਲਰ ਪਰਵਿੰਦਰ ਕੌਰ ਰਘਬੋਤਰਾ ਨੇ ਵਿਦਿਆਰਥੀਆਂ ਨੂੰ ਪਲਾਸਟਿਕ ਦੇ ਲਿਫਾਫਿਆਂ ਨਾਲ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਬਾਰੇ ਦੱਸਿਆ ਅਤੇ ਕਿਹਾ ਕਿ ਜਦੋਂ ਵੀ ਬਾਜਾਰ ਤੋਂ ਕੋਈ ਵਸਤੂ ਖਰੀਦਨ ਲਈ ਜਾਣਾ ਹੋਵੇ ਤਾਂ ਘਰੋਂ ਕਪੜੇ ਦੇ ਬੈਗ ਲੈ ਕੇ ਜਾਣ ਅਤੇ ਦੁਕਾਨਦਾਰ ਤੋਂ ਪੇਪਰ ਬੈਗ ‘ਚ ਸਮਾਨ ਲੈ ਕੇ ਕਪੜੇ ਦੇ ਥੈਲੇ ‘ਚ ਰੱਖ ਕੇ ਲਿਆਂਦਾ ਜਾਵੇ ਤਾਂ ਵਾਤਾਵਰਣ ਨੂੰ ਕਾਫੀ ਫਾਇਦਾ ਹੋ ਸਕਦਾ ਹੈ। ਵਿਦਿਆਰਥੀਆਂ ਨੇ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਅਹਿਦ ਲਿਆ। ਸਕੂਲ ਕਮੇਟੀ ਦੇ ਪ੍ਰਧਾਨ ਕੀਮਤੀ ਲਾਲ ਜੈਨ ਨੇ ਐਸੋਸੀਏਸ਼ਨ ਵਲੋਂ ਵਾਤਾਵਰਣ ਸੁਰੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ‘ਚ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਕ੍ਰਿਸ਼ਨ ਕੁਮਾਰ, ਮੋਹਨ ਲਾਲ ਤਨੇਜਾ, ਕੁਲਦੀਪ ਦੁੱਗਲ, ਸੁਧੀਰ ਸ਼ਰਮਾ, ਸੁਰਿੰਦਰ ਪਾਲ, ਐਸ.ਸੀ. ਚਾਵਲਾ, ਰਵੀ ਕਾਂਤ ਸਹਿਗਲ, ਨੰਦ ਸੋਨੀ, ਮੋਨਿਕਾ ਸ਼ਰਮਾ, ਸੰਜੀਵ ਸ਼ਰਮਾ, ਨਰਿੰਦਰ ਸੈਣੀ, ਸਵੱਛ ਭਾਰਤ ਮਿਸ਼ਨ ਪ੍ਰਤੀਨਿੱਧ ਪੂਜਾ ਸ਼ਰਮਾ, ਸੁਨੀਤਾ ਸ਼ਰਮਾ ਤੇ ਆਸ਼ਾ ਆਦਿ ਹਾਜਰ ਸਨ।
ਮਨਾਇਆ ਗਿਆ। ਜਿਸ ਵਿਚ ਬਤੌਰ ਮੁੱਖ ਮਹਿਮਾਨ ਮੇਅਰ ਰਾਮਪਾਲ ਉੱਪਲ ਸ਼ਾਮਲ ਹੋਏ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੀਮਤੀ ਲਾਲ ਜੈਨ, ਸਕੱਤਰ ਓਮ ਪ੍ਰਕਾਸ਼ ਜੈਨ ਅਤੇ ਖਜਾਨਚੀ ਸੁਧੀਰ ਜੈਨ ਤੋਂ ਇਲਾਵਾ ਕੌਂਸਲਰ ਪਰਵਿੰਦਰ ਕੌਰ ਰਘਬੋਤਰਾ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸਕੂਲ ਪਿ੍ਰੰਸੀਪਲ ਤਾਜਪ੍ਰੀਤ ਕੌਰ ਦੀ ਨਿਗਰਾਨੀ ਹੇਠ ਵਿਦਿਆਰਥੀਆਂ ਦੇ ਪੇਪਰ ਬੈਗ ਬਨਾਉਣ ਅਤੇ ਪੇਪਰ ਬੈਗ ਨੂੰ ਖੂਬਸੂਰਤ ਪੇਂਟਿੰਗ ਨਾਲ ਸਜਾਉਣ ਦੇ ਦੋ ਵੱਖ ਵੱਖ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਪੁਰਸਕਾਰ ਦੇ ਕੇ ਉਤਸ਼ਾਹਤ ਕੀਤਾ ਗਿਆ। ਮੇਅਰ ਰਾਮਪਾਲ ਉੱਪਲ ਅਤੇ ਕੌਂਸਲਰ ਪਰਵਿੰਦਰ ਕੌਰ ਰਘਬੋਤਰਾ ਨੇ ਵਿਦਿਆਰਥੀਆਂ ਨੂੰ ਪਲਾਸਟਿਕ ਦੇ ਲਿਫਾਫਿਆਂ ਨਾਲ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਬਾਰੇ ਦੱਸਿਆ ਅਤੇ ਕਿਹਾ ਕਿ ਜਦੋਂ ਵੀ ਬਾਜਾਰ ਤੋਂ ਕੋਈ ਵਸਤੂ ਖਰੀਦਨ ਲਈ ਜਾਣਾ ਹੋਵੇ ਤਾਂ ਘਰੋਂ ਕਪੜੇ ਦੇ ਬੈਗ ਲੈ ਕੇ ਜਾਣ ਅਤੇ ਦੁਕਾਨਦਾਰ ਤੋਂ ਪੇਪਰ ਬੈਗ ‘ਚ ਸਮਾਨ ਲੈ ਕੇ ਕਪੜੇ ਦੇ ਥੈਲੇ ‘ਚ ਰੱਖ ਕੇ ਲਿਆਂਦਾ ਜਾਵੇ ਤਾਂ ਵਾਤਾਵਰਣ ਨੂੰ ਕਾਫੀ ਫਾਇਦਾ ਹੋ ਸਕਦਾ ਹੈ। ਵਿਦਿਆਰਥੀਆਂ ਨੇ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਅਹਿਦ ਲਿਆ। ਸਕੂਲ ਕਮੇਟੀ ਦੇ ਪ੍ਰਧਾਨ ਕੀਮਤੀ ਲਾਲ ਜੈਨ ਨੇ ਐਸੋਸੀਏਸ਼ਨ ਵਲੋਂ ਵਾਤਾਵਰਣ ਸੁਰੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ‘ਚ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਕ੍ਰਿਸ਼ਨ ਕੁਮਾਰ, ਮੋਹਨ ਲਾਲ ਤਨੇਜਾ, ਕੁਲਦੀਪ ਦੁੱਗਲ, ਸੁਧੀਰ ਸ਼ਰਮਾ, ਸੁਰਿੰਦਰ ਪਾਲ, ਐਸ.ਸੀ. ਚਾਵਲਾ, ਰਵੀ ਕਾਂਤ ਸਹਿਗਲ, ਨੰਦ ਸੋਨੀ, ਮੋਨਿਕਾ ਸ਼ਰਮਾ, ਸੰਜੀਵ ਸ਼ਰਮਾ, ਨਰਿੰਦਰ ਸੈਣੀ, ਸਵੱਛ ਭਾਰਤ ਮਿਸ਼ਨ ਪ੍ਰਤੀਨਿੱਧ ਪੂਜਾ ਸ਼ਰਮਾ, ਸੁਨੀਤਾ ਸ਼ਰਮਾ ਤੇ ਆਸ਼ਾ ਆਦਿ ਹਾਜਰ ਸਨ।