ਸਥਾਨਕ ਖਬਰ
ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਅਤੇ ਅਲਾਇੰਸ ਕਲੱਬ ਨੇ ਬਿਰਧ ਆਸ਼ਰਮ ਨੂੰ ਭੇਂਟ ਕੀਤੀ ਖਾਣ-ਪੀਣ ਦੀ ਸਮੱਗਰੀ
ਆਸ਼ਰਮ ਦੇ ਪ੍ਰਬੰਧਕਾਂ ਨੇ ਕੀਤੀ ਉਪਰਾਲੇ ਦੀ ਸ਼ਲਾਘਾ
ਫਗਵਾੜਾ 17 ਜੁਲਾਈ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਲਾਇਨਜ ਇੰਟਰਨੈਸ਼ਨਲ 321-ਡੀ ਦੀ ਇਲੈਵਨ ਸਟਾਰ ਸਪੈਸ਼ਲ ਸਟੇਟਸ ਮਾਡਲ ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਅਤੇ ਅਲਾਇੰਸ ਇੰਟਰਨੈਸ਼ਨਲ ਦੀ ਅਲਾਇੰਸ ਕਲੱਬ ਫਗਵਾੜਾ ਵਲੋਂ ਸਾਂਝਾ ਉਪਰਾਲਾ ਕਰਦੇ ਹੋਏ ਬਿਰਧ ਆਸ਼ਰਮ ਵਿਰਕ ਵਿਖੇ ਰਹਿ ਰਹੇ ਆਸ਼ਿ੍ਰਤਾਂ ਲਈ ਅਨਾਜ ਅਤੇ ਹੋਰ ਖਾਣ ਪੀਣ ਦੀ ਸਮੱਗਰੀ ਭੇਂਟ ਕੀਤੀ ਗਈ। ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਦੇ ਚਾਰਟਰ ਪ੍ਰਧਾਨ ਅਤੇ ਡਿਸਟ੍ਰਿਕਟ 321-ਡੀ ਦੇ ਸਪੈਸ਼ਲ ਸਕੱਤਰ ਲਾਇਨ ਇੰਚਾਰਜ ਐਮ.ਐਮ.ਆਰ. ਲਾਇਨ ਸੁਸ਼ੀਲ ਸ਼ਰਮਾ ਤੇ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਮੋਜੂਦ ਰਹੇ ਅਲਾਇੰਸ ਕੱਲਬ ਦੇ ਪਿ੍ਰੰਸੀਪਲ ਸਕੱਤਰ ਐਲੀ ਰਵੀ ਮੰਗਲ ਨੇ ਦੱਸਿਆ ਕਿ ਉਹਨਾਂ ਦੀਆਂ ਸੰਸਥਾਵਾਂ ਵਲੋਂ ਬਿਰਧ ਆਸ਼ਰਮ ਨੂੰ 60 ਕਿੱਲੋ ਆਟਾ, 50 ਪੀਸ ਟੁਥਪੇਸਟ ਤੇ ਬੁਰਸ਼, ਕਰੀਬ 4 ਕੁਇੰਟਲ ਬਾਲਣ ਸਮੇਤ ਹੋਰ ਖਾਣ-ਪੀਣ ਦੀ ਸਮੱਗਰੀ ਭੇਂਟ ਕੀਤੀ ਗਈ ਹੈ। ਉਹਨਾਂ ਨੇ ਲਾਇਨਜ ਕਲੱਬ ਦੇ ਪ੍ਰਧਾਨ ਲਾਇਨ ਅਸ਼ਵਨੀ ਸ਼ਰਮਾ ਅਤੇ ਅਲਾਇੰਸ ਕਲੱਬ ਦੇ ਪ੍ਰਧਾਨ ਐਲੀ ਇੰਦਰਜੀਤ ਸਿੰਘ ਨੂੰ ਭਵਿੱਖ ‘ਚ ਵੀ ਅਜਿਹੇ ਉਪਰਾਲੇ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਬਿਰਧ ਆਸ਼ਰਮ ਦੇ ਡਾਇਰੈਕਟਰ ਰਣਜੀਤ ਕੌਰ ਅਤੇ ਇੰਚਾਰਜ ਪੂਜਾ ਮਾਲੀ ਨੇ ਦੋਵੇਂ ਕਲੱਬਾਂ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਦਾਨੀ ਸੱਜਣਾਂ ਅਤੇ ਕੱਲਬਾਂ ਦੀ ਬਦੌਲਤ ਹੀ ਆਸ਼ਰਮ ‘ਚ ਰਹਿਣ ਵਾਲੇ ਬਿਰਧਾਂ ਅਤੇ ਅਨਾਥਾਂ ਨੂੰ ਚੰਗੀਆਂ ਸਹੂਲਤਾਂ ਮਿਲ ਰਹੀਆਂ ਹਨ। ਇਸ ਮੌਕੇ ਲਾਇਨ ਬਲਵਿੰਦਰ ਸਿੰਘ, ਪ੍ਰਦੀਪ ਸਿੰਘ ਅਤੇ ਦੋਵੇਂ ਕਲੱਬਾਂ ਦੇ ਮੈਂਬਰ ਤੇ ਪਤਵੰਤੇ ਹਾਜਰ ਸਨ।
ਤਸਵੀਰ ਸਮੇਤ।
ਲਾਇਨਜ ਇੰਟਰਨੈਸ਼ਨਲ 321-ਡੀ ਦੀ ਇਲੈਵਨ ਸਟਾਰ ਸਪੈਸ਼ਲ ਸਟੇਟਸ ਮਾਡਲ ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਅਤੇ ਅਲਾਇੰਸ ਇੰਟਰਨੈਸ਼ਨਲ ਦੀ ਅਲਾਇੰਸ ਕਲੱਬ ਫਗਵਾੜਾ ਵਲੋਂ ਸਾਂਝਾ ਉਪਰਾਲਾ ਕਰਦੇ ਹੋਏ ਬਿਰਧ ਆਸ਼ਰਮ ਵਿਰਕ ਵਿਖੇ ਰਹਿ ਰਹੇ ਆਸ਼ਿ੍ਰਤਾਂ ਲਈ ਅਨਾਜ ਅਤੇ ਹੋਰ ਖਾਣ ਪੀਣ ਦੀ ਸਮੱਗਰੀ ਭੇਂਟ ਕੀਤੀ ਗਈ। ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਦੇ ਚਾਰਟਰ ਪ੍ਰਧਾਨ ਅਤੇ ਡਿਸਟ੍ਰਿਕਟ 321-ਡੀ ਦੇ ਸਪੈਸ਼ਲ ਸਕੱਤਰ ਲਾਇਨ ਇੰਚਾਰਜ ਐਮ.ਐਮ.ਆਰ. ਲਾਇਨ ਸੁਸ਼ੀਲ ਸ਼ਰਮਾ ਤੇ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਮੋਜੂਦ ਰਹੇ ਅਲਾਇੰਸ ਕੱਲਬ ਦੇ ਪਿ੍ਰੰਸੀਪਲ ਸਕੱਤਰ ਐਲੀ ਰਵੀ ਮੰਗਲ ਨੇ ਦੱਸਿਆ ਕਿ ਉਹਨਾਂ ਦੀਆਂ ਸੰਸਥਾਵਾਂ ਵਲੋਂ ਬਿਰਧ ਆਸ਼ਰਮ ਨੂੰ 60 ਕਿੱਲੋ ਆਟਾ, 50 ਪੀਸ ਟੁਥਪੇਸਟ ਤੇ ਬੁਰਸ਼, ਕਰੀਬ 4 ਕੁਇੰਟਲ ਬਾਲਣ ਸਮੇਤ ਹੋਰ ਖਾਣ-ਪੀਣ ਦੀ ਸਮੱਗਰੀ ਭੇਂਟ ਕੀਤੀ ਗਈ ਹੈ। ਉਹਨਾਂ ਨੇ ਲਾਇਨਜ ਕਲੱਬ ਦੇ ਪ੍ਰਧਾਨ ਲਾਇਨ ਅਸ਼ਵਨੀ ਸ਼ਰਮਾ ਅਤੇ ਅਲਾਇੰਸ ਕਲੱਬ ਦੇ ਪ੍ਰਧਾਨ ਐਲੀ ਇੰਦਰਜੀਤ ਸਿੰਘ ਨੂੰ ਭਵਿੱਖ ‘ਚ ਵੀ ਅਜਿਹੇ ਉਪਰਾਲੇ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਬਿਰਧ ਆਸ਼ਰਮ ਦੇ ਡਾਇਰੈਕਟਰ ਰਣਜੀਤ ਕੌਰ ਅਤੇ ਇੰਚਾਰਜ ਪੂਜਾ ਮਾਲੀ ਨੇ ਦੋਵੇਂ ਕਲੱਬਾਂ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਦਾਨੀ ਸੱਜਣਾਂ ਅਤੇ ਕੱਲਬਾਂ ਦੀ ਬਦੌਲਤ ਹੀ ਆਸ਼ਰਮ ‘ਚ ਰਹਿਣ ਵਾਲੇ ਬਿਰਧਾਂ ਅਤੇ ਅਨਾਥਾਂ ਨੂੰ ਚੰਗੀਆਂ ਸਹੂਲਤਾਂ ਮਿਲ ਰਹੀਆਂ ਹਨ। ਇਸ ਮੌਕੇ ਲਾਇਨ ਬਲਵਿੰਦਰ ਸਿੰਘ, ਪ੍ਰਦੀਪ ਸਿੰਘ ਅਤੇ ਦੋਵੇਂ ਕਲੱਬਾਂ ਦੇ ਮੈਂਬਰ ਤੇ ਪਤਵੰਤੇ ਹਾਜਰ ਸਨ।ਤਸਵੀਰ ਸਮੇਤ।
—