ਫਗਵਾੜਾ ਹਾਂਡਾ ਕੈਂਪਲੈਕਸ ਏਬਸੋਲਿਊਟ ਓਵਰਸੀਜ਼ ਵਿੱਚ ਐਮ.ਪੀ. ਚਬੇਵਾਲ ਵਿਸ਼ੇਸ਼ ਤੌਰ ‘ਤੇ ਪਹੁੰਚੇ। ਏਬਸੋਲਿਊਟ ਦੇ ਮਾਲਕ ਟਿਮੀ ਨਾਗਪਾਲ ਅਤੇ ਜਸਕਰਨ ਸਿੰਘ ਬੇਦੀ ਨੇ ਉਨ੍ਹਾਂ ਦਾ ਗੁਲਦਸਤਿਆਂ ਦੇ ਨਾਲ ਜੋਰਦਾਰ ਸਵਾਗਤ ਕੀਤਾ। ਉਨ੍ਹਾਂ ਨੇ ਸ਼ਹਿਰ ਦੀਆਂ ਗਤਿਵਿਧੀਆਂ ਬਾਰੇ ਵੀ ਗੱਲਬਾਤ ਕੀਤੀ।
ਚਬੇਵਾਲ ਨੇ ਕਿਹਾ ਕਿ ਤੁਸੀਂ ਬੱਚਿਆਂ ਨੂੰ ਬਹੁਤ ਚੰਗੀ ਆਈਲੈਟਸ ਕਰਵਾ ਰਹੇ ਹੋ। ਬੱਚਿਆਂ ਦੀ ਵੱਧ ਤਰ ਖ਼ਾਹਿਸ਼ ਹੁੰਦੀ ਹੈ ਕਿ ਅਸੀਂ ਕੈਨੇਡਾ ਜਾਂ ਹੋਰ ਦੇਸ਼ਾਂ ਵਿੱਚ ਜਾਈਏ। ਤੁਸੀਂ ਉਨ੍ਹਾਂ ਨੂੰ ਵਿਜੇ ਲਗਵਾ ਰਹੇ ਹੋ, ਇਹ ਬਹੁਤ ਖੁਸ਼ੀ ਦੀ ਗੱਲ ਹੈ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨਸ਼ਿਆਂ ਦੇ ਖ਼ਿਲਾਫ਼ ਬਹੁਤ ਕੰਮ ਕਰ ਰਹੀ ਹੈ। ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਭ੍ਰਿਸ਼ਟਾਚਾਰ ਉੱਤੇ ਵੀ ਨਕੇਲ ਕਸੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਨੂੰ ਹੋਰ ਵੀ ਸੁੰਦਰ ਬਣਾਇਆ ਜਾਵੇਗਾ।
ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀਮਾਨ, ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ, ਕੋਆਰਡੀਨੇਟਰ ਰਾਜੂ ਦਰਵੇਸ਼ ਪਿੰਡ, ਗੁਰਦੀਪ ਦੀਪਾ, ਡਿਪਟੀ ਮੇਅਰ ਵਿਕੀ ਸੂਦ, ਓਮ ਪ੍ਰਕਾਸ਼ ਬਿੱਟੂ ਮੌਜੂਦ ਸਨ।
ਇਸ ਮੌਕੇ ਟਿਮੀ ਨਾਗਪਾਲ, ਜਸਕਰਨ ਸਿੰਘ ਬੇਦੀ, ਭੂਪਿੰਦਰ ਸਿੰਘ ਗੁਲਾਟੀ, ਹਰਵਿੰਦਰ ਬਸਰਾ, ਰਣਵੀਰ ਸਿੰਘ, ਸੁਖਵਿੰਦਰ ਸਿੰਘ ਮਹਟ, ਸਮੀਰ ਹਾਂਡਾ, ਵਿਵੇਕ ਹਾਂਡਾ ਆਦਿ ਹਾਜ਼ਰ ਸਨ।
