ਸਥਾਨਕ ਖਬਰ
ਪ੍ਰੇਮ ਨਗਰ ਸੇਵਾ ਸੁਸਾਇਟੀ ਨੇ ਖੇੜਾ ਰੋਡ ਵਿਖੇ ਮਨਾਇਆ ਮਮਤਾ ਦਿਵਸ
ਗਰਭਵਤੀ ਮਾਵਾਂ ਅਤੇ ਨਵਜਾਤ ਬੱਚਿਆਂ ਦਾ ਕੀਤਾ ਟੀਕਾਕਰਣ
ਫਗਵਾੜਾ 26 ਜੁਲਾਈ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਅਤੇ ਸਿਵਲ ਹਸਪਤਾਲ ਫਗਵਾੜਾ ਦੇ ਸਹਿਯੋਗ ਸਦਕਾ ਸੀਨੀਅਰ ਸਿਟੀਜਨ ਕੇਅਰ ਸੈਂਟਰ ਖੇੜਾ ਰੋਡ ਫਗਵਾੜਾ ਵਿਖੇ ਮਮਤਾ ਦਿਵਸ ਮਨਾਇਆ ਗਿਆ। ਇਸ ਦੌਰਾਨ ਗਰਭਵਤੀ ਮਾਵਾਂ ਅਤੇ 0 ਤੋਂ 5 ਸਾਲ ਦੇ ਨਵਜਾਤ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਅ ਲਈ ਟੀਕਾਕਰਣ ਕੀਤਾ ਗਿਆ। ਇਸ ਦੇ ਨਾਲ ਹੀ ਆਯੁਸ਼ਮਾਨ ਭਾਰਤ ਸਿਹਤ ਅਕਾਉਂਟ (ਆਭਾ) ਕਾਰਡ ਵੀ ਬਣਾਏ ਗਏ। ਇਸ ਦੌਰਾਨ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ. ਪਰਮਿੰਦਰ ਕੌਰ ਵਲੋਂ ਭੇਜੀ ਟੀਮ ਦੇ ਮੈਂਬਰਾਂ ਏ.ਐਨ.ਐਮ. ਸੋਨਾ ਤੇ ਆਸ਼ਾ ਵਰਕਰ ਮੀਰਾ ਨੇ ਵਾਰਡ ਨੰਬਰ 21 ਮੁਹੱਲਾ ਪ੍ਰੇਮ ਨਗਰ ਤੇ ਖੇੜਾ ਰੋਡ ਦੇ 15 ਨਵਜਾਤ ਬੱਚਿਆਂ ਅਤੇ ਚਾਰ ਗਰਭਵਤੀ ਔਰਤਾਂ ਦਾ ਟੀਕਾਕਰਣ ਕੀਤਾ ਗਿਆ ਤੇ ਨਾਲ ਹੀ ਏ.ਐਨ.ਸੀ. ਚੈਕਅਪ ਕਰਵਾਉਣ ਦੀ ਹਦਾਇਤ ਵੀ ਕੀਤੀ ਗਈ। ਮਾਵਾਂ ਨੂੰ ਆਇਰਨ ਅਤੇ ਕੈਲਸ਼ੀਅਮ ਦੀ ਘਾਟ ਪੂਰੀ ਕਰਨ ਵਾਲੀਆਂ ਗੋਲੀਆਂ ਵੀ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਬਰਸਾਤੀ ਮੌਸਮ ‘ਚ ਡੇਂਗੂ ਤੇ ਮਲੇਰੀਆ ਤੋਂ ਬਚਾਅ ਲਈ ਸੁਚੇਤ ਕੀਤਾ ਗਿਆ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਇਸ ਮਮਤਾ ਦਿਵਸ ਦਾ ਮਕਸਦ ਸਿਰਫ ਟੀਕਾਕਰਣ ਕਰਨਾ ਹੀ ਨਹੀਂ ਸਗੋਂ ਗਰਭਵਤੀ ਔਰਤਾਂ ਨੂੰ ਆਪਣੀ ਅਤੇ ਬੱਚੇ ਦੀ ਸਿਹਤ ਬਾਰੇ ਜਾਗਰੁਕ ਕਰਨਾ ਵੀ ਸੀ। ਉਹਨਾਂ ਦੱਸਿਆ ਕਿ ਆਭਾਰ ਕਾਰਡ ਕੈਂਪ ਦੌਰਾਨ 75 ਲੋੜਵੰਦਾਂ ਦੇ ਕਾਰਡ ਬਣਾਏ ਗਏ ਹਨ। ਅਖੀਰ ‘ਚ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਅਤੇ ਸਕੱਤਰ ਸੁਰਿੰਦਰ ਪਾਲ ਨੇ ਸਮੂਹ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਸ਼ਵਾ ਮਿੱਤਰ ਸ਼ਰਮਾ, ਮਨਮੋਹਨ ਸਿੰਘ ਵਾਲੀਆ, ਬਲਦੇਵ ਸ਼ਰਮਾ, ਐਸ.ਐਸ. ਉਭੀ, ਰਾਮ ਲੁਭਾਇਆ, ਸੋਨੂੰ ਆਦਿ ਹਾਜਰ ਸਨ।
ਤਸਵੀਰ ਸਮੇਤ।
ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਅਤੇ ਸਿਵਲ ਹਸਪਤਾਲ ਫਗਵਾੜਾ ਦੇ ਸਹਿਯੋਗ ਸਦਕਾ ਸੀਨੀਅਰ ਸਿਟੀਜਨ ਕੇਅਰ ਸੈਂਟਰ ਖੇੜਾ ਰੋਡ ਫਗਵਾੜਾ ਵਿਖੇ ਮਮਤਾ ਦਿਵਸ ਮਨਾਇਆ ਗਿਆ। ਇਸ ਦੌਰਾਨ ਗਰਭਵਤੀ ਮਾਵਾਂ ਅਤੇ 0 ਤੋਂ 5 ਸਾਲ ਦੇ ਨਵਜਾਤ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਅ ਲਈ ਟੀਕਾਕਰਣ ਕੀਤਾ ਗਿਆ। ਇਸ ਦੇ ਨਾਲ ਹੀ ਆਯੁਸ਼ਮਾਨ ਭਾਰਤ ਸਿਹਤ ਅਕਾਉਂਟ (ਆਭਾ) ਕਾਰਡ ਵੀ ਬਣਾਏ ਗਏ। ਇਸ ਦੌਰਾਨ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ. ਪਰਮਿੰਦਰ ਕੌਰ ਵਲੋਂ ਭੇਜੀ ਟੀਮ ਦੇ ਮੈਂਬਰਾਂ ਏ.ਐਨ.ਐਮ. ਸੋਨਾ ਤੇ ਆਸ਼ਾ ਵਰਕਰ ਮੀਰਾ ਨੇ ਵਾਰਡ ਨੰਬਰ 21 ਮੁਹੱਲਾ ਪ੍ਰੇਮ ਨਗਰ ਤੇ ਖੇੜਾ ਰੋਡ ਦੇ 15 ਨਵਜਾਤ ਬੱਚਿਆਂ ਅਤੇ ਚਾਰ ਗਰਭਵਤੀ ਔਰਤਾਂ ਦਾ ਟੀਕਾਕਰਣ ਕੀਤਾ ਗਿਆ ਤੇ ਨਾਲ ਹੀ ਏ.ਐਨ.ਸੀ. ਚੈਕਅਪ ਕਰਵਾਉਣ ਦੀ ਹਦਾਇਤ ਵੀ ਕੀਤੀ ਗਈ। ਮਾਵਾਂ ਨੂੰ ਆਇਰਨ ਅਤੇ ਕੈਲਸ਼ੀਅਮ ਦੀ ਘਾਟ ਪੂਰੀ ਕਰਨ ਵਾਲੀਆਂ ਗੋਲੀਆਂ ਵੀ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਬਰਸਾਤੀ ਮੌਸਮ ‘ਚ ਡੇਂਗੂ ਤੇ ਮਲੇਰੀਆ ਤੋਂ ਬਚਾਅ ਲਈ ਸੁਚੇਤ ਕੀਤਾ ਗਿਆ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਇਸ ਮਮਤਾ ਦਿਵਸ ਦਾ ਮਕਸਦ ਸਿਰਫ ਟੀਕਾਕਰਣ ਕਰਨਾ ਹੀ ਨਹੀਂ ਸਗੋਂ ਗਰਭਵਤੀ ਔਰਤਾਂ ਨੂੰ ਆਪਣੀ ਅਤੇ ਬੱਚੇ ਦੀ ਸਿਹਤ ਬਾਰੇ ਜਾਗਰੁਕ ਕਰਨਾ ਵੀ ਸੀ। ਉਹਨਾਂ ਦੱਸਿਆ ਕਿ ਆਭਾਰ ਕਾਰਡ ਕੈਂਪ ਦੌਰਾਨ 75 ਲੋੜਵੰਦਾਂ ਦੇ ਕਾਰਡ ਬਣਾਏ ਗਏ ਹਨ। ਅਖੀਰ ‘ਚ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਅਤੇ ਸਕੱਤਰ ਸੁਰਿੰਦਰ ਪਾਲ ਨੇ ਸਮੂਹ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਸ਼ਵਾ ਮਿੱਤਰ ਸ਼ਰਮਾ, ਮਨਮੋਹਨ ਸਿੰਘ ਵਾਲੀਆ, ਬਲਦੇਵ ਸ਼ਰਮਾ, ਐਸ.ਐਸ. ਉਭੀ, ਰਾਮ ਲੁਭਾਇਆ, ਸੋਨੂੰ ਆਦਿ ਹਾਜਰ ਸਨ।ਤਸਵੀਰ ਸਮੇਤ।