ਪ੍ਰਮੁੱਖ ਖਬਰਾਂ
ਕ੍ਰੀਏਟਿਵ ਏਜ ਅਕੈਡਮੀ ਵੱਲੋਂ ਕੀਤਾ ਗਿਆ ਤੀਜ ਦਾ ਸ਼ਾਨਦਾਰ ਆਯੋਜਨ
ਤੀਜ ਮਹੋਤਸਵ 'ਚ ਝਲਕਿਆ ਸੱਭਿਆਚਾਰ ਅਤੇ ਉਤਸ਼ਾਹ ਦਾ ਰੰਗ
ਫਗਵਾੜਾ -29 ਜੁਲਾਈ —(ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਕ੍ਰੀਏਟਿਵ ਏਜ ਅਕੈਡਮੀ, ਹਦਿਆਬਾਦ ਰੋਡ, ਫਗਵਾੜਾ ਵੱਲੋਂ ਤੀਜ ਮਹੋਤਸਵ 2025 ਦਾ ਆਯੋਜਨ ਸ਼ਹਿਰ ਦੇ ਪ੍ਰਸਿੱਧ ਹੋਟਲ ਦਿ ਗ੍ਰੈਂਡ ਐਂਬੈਸਡਰ ਦੇ ਬੈਲਰ ਹਾਲ ਵਿੱਚ ਪਰੰਪਰਾਗਤ ਜੋਸ਼ ਤੇ ਧੂਮਧਾਮ ਨਾਲ ਕੀਤਾ ਗਿਆ। ਇਸ ਵਿਸ਼ੇਸ਼ ਸਮਾਰੋਹ ਵਿੱਚ ਸ਼ਹਿਰ ਦੀਆਂ ਕਈ ਮਸ਼ਹੂਰ ਸ਼ਖਸੀਅਤਾਂ, ਮਹਿਲਾਵਾਂ ਅਤੇ ਬੱਚਿਆਂ ਨੇ ਭਾਗ ਲੈ ਕੇ ਇਸ ਤਿਉਹਾਰ ਨੂੰ ਇੱਕ ਯਾਦਗਾਰ ਅਨੁਭਵ ਬਣਾਇਆ। ਕਾਰਜਕ੍ਰਮ ਦੀ ਸ਼ੁਰੂਆਤ ਧਿਆਨ ਤੇ ਮੈਡੀਟੇਸ਼ਨ ਸੈਸ਼ਨ ਰਾਹੀਂ ਕੀਤੀ ਗਈ, ਜਿਸ ਵਿੱਚ ਪਰਮਾਤਮਾ ਦਾ ਸਿਮਰਨ ਕਰਕੇ ਸ਼ਾਂਤੀ ਅਤੇ ਸਕਾਰਾਤਮਕ ਊਰਜਾ ਦਾ ਸੰਚਾਰ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਵਾਰਡ ਨੰਬਰ 49 ਦੀ ਪਾਰਸ਼ਦ ਸ੍ਰੀਮਤੀ ਨੇਹਾ ਓਹਰੀ ਜੀ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਆਯੋਜਕਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਸਾਨੂੰ ਸਾਡੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੋੜਦੇ ਹਨ ਅਤੇ ਸਮਾਜ ਵਿੱਚ ਏਕਤਾ, ਸਹਿਯੋਗ ਅਤੇ ਪਰੰਪਰਾਵਾਂ ਦੇ ਮੁੱਲਾਂ ਨੂੰ ਮਜ਼ਬੂਤ ਕਰਦੇ ਹਨ। ਕਈ ਪ੍ਰਸਿੱਧ ਵਪਾਰੀ ਅਤੇ ਉੱਦਮੀ ਸੰਸਥਾਵਾਂ ਨੇ ਆਪਣਾ ਸਹਿਯੋਗ ਦੇ ਕੇ ਸਮਾਰੋਹ ਦੀ ਸ਼ਾਨ ਵਧਾਈ। ਨਿਰੁਪਮ ਕੋਸਮੈਟਿਕ, ਬਿਊਟੀ ਸੈਲੂਨ ਐਂਡ ਸਟੂਡੀਓ, ਕੁੱਕੀ ਫੈਸ਼ਨ, ਟ੍ਰੈਂਡੀ ਵਿੱਲਾ, ਬਲਿੱਸ ਐਂਡ ਬਲੈੱਸ, ਕਲੀਅਰ ਵ੍ਹਿਊ, ਪ੍ਰਿੰਸ ਜਨਰਲ ਸਟੋਰ, ਦੁਰਗਾ ਪਲਾਸਟਿਕ, ਦ੍ਰਿਸ਼ਟੀ ਸੈਲੂਨ, ਫੈਸ਼ਨ ਅਟਾਇਰ ਆਦਿ ਸੰਸਥਾਵਾਂ ਵੱਲੋਂ ਖੇਡਾਂ ਅਤੇ ਲੱਕੀ ਡਰਾਅ ਲਈ ਉਪਹਾਰ ਸਪੌਂਸਰ ਕੀਤੇ ਗਏ, ਜਿਸ ਨਾਲ ਭਾਗੀਦਾਰਾਂ ਦਾ ਉਤਸ਼ਾਹ ਚਰਮ ‘ਤੇ ਰਿਹਾ। ਸਭ ਮੈਂਬਰਾਂ ਨੂੰ ਅਕੈਡਮੀ ਵੱਲੋਂ ਵਿਸ਼ੇਸ਼ ਤੋਹਫ਼ਾ ਭੇਂਟ ਕਰਕੇ ਸਨਮਾਨਤ ਕੀਤਾ ਗਿਆ, ਜੋ ਇਸ ਆਯੋਜਨ ਦੀ ਇਕਜੁੱਟਤਾ ਅਤੇ ਮਾਣ ਸਨਮਾਨ ਨੂੰ ਦਰਸਾਉਂਦਾ ਹੈ। ਪ੍ਰੋਗਰਾਮ ਦੀ ਵਿਸ਼ੇਸ਼ ਆਕਰਸ਼ਣ ਕ੍ਰੀਏਟਿਵ ਏਜ ਅਕੈਡਮੀ ਦੇ ਬੱਚਿਆਂ ਵੱਲੋਂ ਦਿੱਤੀਆਂ ਰੰਗਾਰੰਗ ਸੱਭਿਆਚਾਰਕ ਪ੍ਰਸਤੁਤੀਆਂ ਸਨ, ਜਿਨ੍ਹਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਬੱਚਿਆਂ ਨੇ ਲੋਕ ਗੀਤਾਂ ਅਤੇ ਨ੍ਰਿਤਿਆਂ ਰਾਹੀਂ ਤੀਜ ਦੇ ਤਿਉਹਾਰ ਨੂੰ ਜੀਵੰਤ ਕਰ ਦਿੱਤਾ। ਇਸਦੇ ਨਾਲ-ਨਾਲ ਮਹਿਲਾਵਾਂ ਅਤੇ ਬੱਚਿਆਂ ਲਈ ਕਈ ਫਨ ਗੇਮਸ, ਗਤੀਵਿਧੀਆਂ ਅਤੇ ਡਾਂਸ ਸੈਗਮੈਂਟ ਕਰਵਾਏ ਗਏ, ਜਿਸ ਵਿੱਚ ਹਰ ਕਿਸੇ ਨੇ ਵਧ-ਚੜ੍ਹ ਕੇ ਭਾਗ ਲਿਆ। ਥੀਮ ਮਾਡਲਿੰਗ ਦਾ ਵੀ ਸਭ ਨੇ ਪੂਰਾ ਆਨੰਦ ਲਿਆ, ਜਿਸ ਨੂੰ ਪਾਥਫਾਈਂਡਰ ਐਂਟਰਪ੍ਰਾਈਜ਼ ਵੱਲੋਂ ਮੈਡਮ ਸ਼ੈਲੀ ਨੇਕਰਾ ਅਤੇ ਮੈਡਮ ਰੇਣੂ ਰਾਵਤ ਜੀ ਨੇ ਜੱਜ ਕੀਤਾ। ਇਸ ਮੁਕਾਬਲੇ ਵਿੱਚ ਮੈਡਮ ਸੁਧਾ ਜੇਤੂ ਰਹੀ।ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਦੀ ਦੋ ਸਾਲਾ ਧੀ ਜਾਨਵਿਕਾ ਗਾਂਧੀ ਦੀ ਹਾਜ਼ਰੀ ਨੇ ਸਮਾਗਮ ਵਿੱਚ ਹੋਰ ਵੀ ਰੰਗ ਭਰ ਦਿਤੇ। ਉਸਦੀ ਮਾਸੂਮ ਮੁਸਕਾਨ ਤੇ ਚੰਚਲਤਾ ਨੇ ਸਭ ਦਾ ਦਿਲ ਜਿੱਤ ਲਿਆ। ਇਸ ਮੌਕੇ ਕ੍ਰੀਏਟਿਵ ਏਜ ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਆਸ਼ੀਸ਼ ਗਾਂਧੀ ਜੀ ਨੇ ਸਾਰੇ ਮਹਿਮਾਨਾਂ, ਸਹਿਯੋਗੀ ਸੰਸਥਾਵਾਂ ਅਤੇ ਭਾਗੀਦਾਰਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸਾਡਾ ਹਮੇਸ਼ਾ ਇਹ ਯਤਨ ਰਹਿੰਦਾ ਹੈ ਕਿ ਵੱਖ ਵੱਖ ਸਿਖਲਾਈ ਕੋਰਸਾਂ ਦੇ ਨਾਲ-ਨਾਲ ਸੱਭਿਆਚਾਰਕ ਮੁੱਲਾਂ ਨੂੰ ਵੀ ਪੋਸ਼ਿਤ ਕੀਤਾ ਜਾਵੇ। ਤੀਜ ਵਰਗੇ ਪਰੰਪਰਿਕ ਤਿਉਹਾਰ ਸਾਡੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦੇ ਪ੍ਰਤੀਕ ਹਨ। ਇਨ੍ਹਾਂ ਨੂੰ ਮਨਾਕੇ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਆਪਣੇ ਰੂੜਿਆਂ ਨਾਲ ਜੋੜਦੇ ਹਾਂ। ਪ੍ਰੋਗਰਾਮ ਡਾਇਰੈਕਟਰ ਮੈਡਮ ਦੀਕਸ਼ਾ ਜੀ ਨੇ ਵੀ ਸਾਰੇ ਮੈਂਬਰਾਂ ਨੂੰ ਤੀਜ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਅਜਿਹੇ ਸਮਾਰੋਹ ਸਮਾਜ ਦੇ ਮਾਨਸਿਕ, ਸੱਭਿਆਚਾਰਕ ਅਤੇ ਸਮਾਜਿਕ ਵਿਕਾਸ ਲਈ ਬਹੁਤ ਹੀ ਲਾਭਦਾਇਕ ਹੁੰਦੇ ਹਨ। ਇਹ ਸ਼ਾਨਦਾਰ ਤੀਜ ਮਹੋਤਸਵ ਨ੍ਰਿਤ, ਤੋਹਫ਼ੇ, ਹੱਸ-ਖੇਡ ਅਤੇ ਸਮੂਹਿਕ ਖੁਸ਼ੀ ਨਾਲ ਪੂਰਨ ਹੋਇਆ। ਕੋਰੀਓਗ੍ਰਾਫਰ ਪਵਨ, ਸਮਾਜ ਸੇਵਿਕਾ ਮੈਡਮ ਪੁਨੀਤ ਗੁਜਰਾਲ, ਸੁਰਿੰਦਰ ਕੌਰ, ਆਮੀਰ ਖਾਨ, ਪੂਜਾ ਢੀਂਗਰਾ, ਰਸ਼ਮੀ ਖੰਨਾ, ਭਵਨੀ, ਜਾਗਰਿਤ, ਪੁਨੀਤ ਖੰਨਾ, ਬਾਦਲ ਰਾਏ, ਮੈਡਮ ਸੁਸ਼ਮਾ, ਸੁਦੇਸ਼ ਰਾਣੀ, ਵਰਿੰਦਰ ਕੌਰ ਛਾਬੜਾ ਅਤੇ ਹੋਰ ਮੈਂਬਰਾਂ ਦੇ ਸਹਿਯੋਗ ਨਾਲ ਕਾਰਜਕ੍ਰਮ ਬਹੁਤ ਹੀ ਸਫਲ ਰਿਹਾ। ਭਾਗੀਦਾਰਾਂ ਦੇ ਚਿਹਰਿਆਂ ‘ਤੇ ਮੁਸਕਾਨ ਅਤੇ ਦਿਲਾਂ ‘ਚ ਤੀਜ ਦੇ ਰੰਗਾਂ ਦੀ ਮਿੱਠਾਸ ਇਸ ਸਮਾਰੋਹ ਦੀ ਸਫਲਤਾ ਦੀ ਅਸਲ ਪਹਚਾਨ ਸੀ।