ਪੰਜਾਬ
ਫਗਵਾੜਾ ਪੱਤਰਕਾਰ ਸੰਗਠਨ ਨੇ ਸਿਵਲ ਹਸਪਤਾਲ ਫਗਵਾੜਾ ਵਿਖੇ ਮਨਾਇਆ ਨੈਸ਼ਨਲ ਡਾਕਟਰ ਦਿਵਸ 8 ਨਾਮੀ ਡਾਕਟਰਾਂ ਦਾ ਕੀਤਾ ਸਨਮਾਨ ਇਸ ਕਿੱਤੇ ਵਿੱਚ ਉਹ ਇਨਸਾਨ ਹੀ ਸਫ਼ਲ ਗਿਣਿਆ ਜਾ ਸਕਦਾ ਹੈ ਜਿਸ ਵਿੱਚ ਸੇਵਾ ਦੀ ਭਾਵਨਾ ਅਤੇ ਸੱਚੀ ਲਗਨ ਹੋਵੇ : ਡਾ ਹਰਪਾਲ ਸਿੰਘ
ਡਾਕਟਰ ਸਾਡੇ ਸਮਾਜ ਦੇ ਸੱਚੇ ਹੀਰੇ ਹੁੰਦੇ ਹਨ ਅਤੇ ਉਨ੍ਹਾਂ ਦੇ ਸਨਮਾਨ ਤੋਂ ਬਿਨਾਂ ਸਮਾਜ ਦਾ ਵਿਕਾਸ ਸੰਭਵ ਨਹੀਂ : ਕਮਲਦੀਪ ਸਿੰਘ
ਫਗਵਾੜਾ 2 ਜੁਲਾਈ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ ) ਫਗਵਾੜਾ ਪੱਤਰਕਾਰ ਸੰਗਠਨ ਰਜਿ ਦੇ ਪ੍ਰਧਾਨ ਡਾ ਰਮਨ ਦੀ ਅਗਵਾਈ ਅਤੇ ਪ੍ਰੋਜੈਕਟ ਡਾਇਰੈਕਟਰ ਕਮਲਦੀਪ ਸਿੰਘ ਦੀ ਸੁਚੱਜੀ ਦੇਖਰੇਖ ਹੇਠ ਸਿਵਲ ਹਸਪਤਾਲ ਫਗਵਾੜਾ ਵਿਖੇ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਗਿਆ ਇਸ ਮੌਕੇ ਡਾ. ਪ੍ਰਮਿੰਦਰ ਕੌਰ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਫਗਵਾੜਾ , ਡਾ. ਰਾਜੇਸ਼ ਚੰਦਰ (ਹੱਡੀਆਂ ਅਤੇ ਜੋੜਾਂ ਦੀਆਂ ਬਿਮਾਰੀਆਂ ਦੇ ਮਾਹਿਰ ) ਡਾ. ਰਵੀ ਕੁਮਾਰ (ਸਰਜਨ) ਡਾ. ਨਰੇਸ਼ ਕੁੰਦਰਾ
(ਬੱਚਿਆਂ ਦੀਆਂ ਬੀਮਾਰੀਆਂ ਦੇ ਮਾਹਿਰ) ਡਾ. ਸਿਮਰਦੀਪ ਕੌਰ (ਅੋਰਤ ਰੋਗਾਂ ਦੇ ਮਾਹਿਰ) ਡਾ. ਮਨਜੀਤ ਨਾਂਗਰਾ (ਅੋਰਤ ਰੋਗਾਂ ਦੇ ਮਾਹਿਰ) ਡਾ. ਦਰਸ਼ਨ ਬੱਧਨ (ਮੈਡੀਕਲ ਸਪੈਸ਼ਲਿਸਟ) ਡਾ. ਬਲਰਾਜ ਕੌਰ (ਨੱਕ ਕਨ ਗਲੇ ਦੇ ਰੋਗਾਂ ਦੇ ਮਾਹਿਰ 8 ਨਾਮੀ ਡਾਕਟਰਾਂ ਨੂੰ ਉਨ੍ਹਾਂ ਵਲੋਂ ਨਿਭਾਈਆਂ ਬੇ ਮਿਸਾਲ ਸੇਵਾਵਾਂ ਬਦਲੇ ਸਨਮਾਨ ਚਿੰਨ੍ਹ ਭੇਂਟ ਕਰ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਸਿਵਲ ਸਰਜਨ ਕਪੂਰਥਲਾ ਡਾ ਹਰਪਾਲ ਸਿੰਘ ਨੇ ਅਪਣੇ ਸੰਬੋਧਨ ਚ ਬੋਲਦਿਆਂ ਦੱਸਿਆ ਕਿ
ਡਾ: ਬੀ.ਸੀ. ਰਾਏ ਦੀ ਯਾਦ ਵਿੱਚ 1 ਜੁਲਾਈ ਨੂੰ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਜਾਂਦਾ ਹੈ ਉਨ੍ਹਾਂ ਕਿਹਾ ਹੈ ਕਿ ਡਾਕਟਰੀ ਪੇਸ਼ਾ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੈ ਇਸ ਕਿੱਤੇ ਵਿੱਚ ਉਹ ਇਨਸਾਨ ਹੀ ਸਫ਼ਲ ਗਿਣਿਆ ਜਾ ਸਕਦਾ ਹੈ ਜਿਸ ਵਿੱਚ ਸੇਵਾ ਦੀ ਭਾਵਨਾ ਅਤੇ ਸੱਚੀ ਲਗਨ ਹੋਵੇ ਉਨ੍ਹਾਂ ਸੰਗਠਨ ਵਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ ਪ੍ਰਮਿੰਦਰ ਕੌਰ ਨੇ ਦੱਸਿਆ ਕਿ ਰਾਸ਼ਟਰੀ ਡਾਕਟਰ ਦਿਵਸ ਪਹਿਲੀ ਵਾਰ ਭਾਰਤ ਵਿੱਚ 1 ਜੁਲਾਈ 1991 ਨੂੰ ਡਾ: ਬਿਧਾਨ ਚੰਦਰ ਰਾਏ ਨੂੰ ਸਨਮਾਨਿਤ ਕਰਨ ਲਈ ਮਨਾਇਆ ਗਿਆ ਸੀ ਸਿਹਤ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਨ ਲਈ ਇਹ ਦਿਵਸ ਮਨਾਇਆ ਗਿਆ ਉਨ੍ਹਾਂ ਕਿਹਾ ਕਿ ਡਾ: ਬੀ.ਸੀ.ਰਾਏ ਦਾ ਜਨਮ 1 ਜੁਲਾਈ 1882 ਨੂੰ ਹੋਇਆ ਅਤੇ 1 ਜੁਲਾਈ 1962 ਨੂੰ ਮੌਤ ਹੋ ਗਈ, ਜੋ ਕਿ ਇੱਕ ਅਜੀਬ ਇਤਫ਼ਾਕ ਹੈ ਉਹ ਇੱਕ ਪ੍ਰਸਿੱਧ ਡਾਕਟਰ, ਅਧਿਆਪਕ, ਸੁਤੰਤਰਤਾ ਸੈਨਾਨੀ ਅਤੇ ਸਿਆਸਤਦਾਨ ਸਨ ਉਨ੍ਹਾਂ ਬਹੁਤ ਸਾਰੇ ਲੋਕਾਂ ਦਾ ਇਲਾਜ ਕੀਤਾ, ਉਹਨਾਂ ਦੀਆਂ ਜਾਨਾਂ ਬਚਾਈਆਂ ਅਤੇ ਕਈਆਂ ਲਈ ਪ੍ਰੇਰਨਾ ਬਣੇ ਉਨ੍ਹਾਂ ਕਿਹਾ ਕਿ ਡਾ: ਬੀ.ਸੀ. ਰਾਏ ਨੂੰ ਉਨ੍ਹਾਂ ਦੇ ਕੰਮਾਂ ਅਤੇ ਪ੍ਰਾਪਤੀਆਂ ਲਈ ਭਾਰਤ ਰਤਨ ਨਾਲ ਸਨਮਾਨਿਤ ਵੀ ਕੀਤਾ ਗਿਆ ਡਾਕਟਰ ਦਿਵਸ ਤੇ ਸਮੂਹ ਡਾਕਟਰਾਂ ਨੂੰ ਵਧਾਈ ਦਿੰਦਿਆਂ ਕਮਲਦੀਪ ਸਿੰਘ ਜੁੰਆਇਟ ਸੱਕਤਰ ਫਗਵਾੜਾ ਪੱਤਰਕਾਰ ਸੰਗਠਨ ਨੇ ਆਖਿਆ ਕਿ ਡਾਕਟਰ ਸਾਡੇ ਸਮਾਜ ਦੇ ਸੱਚੇ ਹੀਰੇ ਹੁੰਦੇ ਹਨ ਅਤੇ ਉਨ੍ਹਾਂ ਦੇ ਸਨਮਾਨ ਤੋਂ ਬਿਨਾਂ ਸਮਾਜ ਦਾ ਵਿਕਾਸ ਸੰਭਵ ਨਹੀਂ ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਪ੍ਰਮਿੰਦਰ ਕੌਰ , ਡਾ ਰਮਨ , ਸੁਸ਼ੀਲ ਸ਼ਰਮਾ ਨੇ ਵੀ ਡਾਕਟਰ ਦਿਵਸ ਤੇ ਅਪਣੇ ਵਿਚਾਰ ਪੇਸ਼ ਕੀਤੇ ਇਸ ਮੌਕੇ ਡਾ ਨੰਦਿਤ ਖੁੱਲਰ ਜ਼ਿਲ੍ਹਾ ਅਪੀਡੀਮੋਲੋਜਿਸਟ, ਹੈਲਥ ਇੰਸਪੈਕਟਰ ਕੰਵਲਜੀਤ ਸਿੰਘ ਸੰਧੂ , ਬਲਿਹਾਰ ਚੰਦ , ਡਾ ਮਨਦੀਪ, ਡਾ ਰੋਹਣ , ਡਾ ਜਸਵੰਤ ਸਿੰਘ ਗਿੱਲ, ਕਮਲਦੀਪ ਸਿੰਘ , ਜੀਵਨ ਸੰਘਾ , ਕੁਲਦੀਪ ਸਿੰਘ ਨੂਰ , ਮੋਹਿਤ ਸ਼ਰਮਾ , ਪ੍ਰਵੀਨ ਕਨੋਜੀਆ , ਰਾਮ ਮੂਰਤੀ , ਨਰਿੰਦਰ ਪਾਲ ਸਿੰਘ ਮਾਹੀ,
ਹੈਂਡ ਨਰਸਿੰਗ ਸਿਸਟਰ ਮੈਡਮ ਰੀਟਾ ਮਸੀਹ , ਸਟਾਫ਼ ਨਰਸ ਪ੍ਰਮਿੰਦਰ ਕੌਰ ਤੋਂ ਇਲਾਵਾ ਮੈਡੀਕਲ ਪੈਰਾ ਮੈਡੀਕਲ ਸਟਾਫ ਮੋਜੂਦ ਸਨ
