ਪ੍ਰਮੁੱਖ ਖਬਰਾਂ

ਲਾਇਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਆਯੋਜਿਤ ਹੋਇਆ 87ਵਾਂ ਮਾਸਿਕ ਰਾਸ਼ਨ ਵੰਡ ਸਮਾਗਮ

ਅੰਨ ਦਾ ਦਾਨ ਬਹੁਤ ਵੱਡਾ ਪਰਉਪਕਾਰ : ਸੀਨੀ. ਡਿਪਟੀ ਮੇਅਰ ਤੇਜਪਾਲ ਬਸਰਾ

ਫਗਵਾੜਾ 6 ਜੁਲਾਈ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)          ਲਾਇਨਜ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ, ਹਿਊਮਨ ਰਾਈਟਸ (ਇੰਡੀਆ) ਦੇ ਸੂਬਾ ਸਕੱਤਰ ਅਤੇ ਬਾਬਾ ਬਾਲਕ ਨਾਥ ਸੇਵਾ ਸੰਮਿਤੀ ਫਗਵਾੜਾ ਦੇ ਪ੍ਰਧਾਨ ਲਾਇਨ ਗੁਰਦੀਪ ਸਿੰਘ ਕੰਗ (ਐਮਜੇਐਫ) ਵੱਲੋਂ ਸ਼ਿਵ ਸ਼ਕਤੀ ਮਾਤਾ ਮੰਦਰ ਜੋਸ਼ੀਆਂ ਮੁਹੱਲਾ ਫਗਵਾੜਾ ਵਿਖੇ 87ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਨਗਰ ਨਿਗਮ ਫਗਵਾੜਾ ਦੇ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਸਮਾਜ ਸੇਵਕ ਬੱਬੂ ਮਨੀਲਾ, ਬਾਬਾ ਬਾਲਕ ਨਾਥ ਸੇਵਾ ਸੰਮਿਤੀ ਦੇ ਸਰਪ੍ਰਸਤ ਧਰਮਪਾਲ ਨਿਸ਼ਚਲ, ਅਧਿਆਪਕ ਆਗੂ ਵਰਿੰਦਰ ਸਿੰਘ ਕੰਬੋਜ, ਕੌਂਸਲਰ ਗੁਰਪ੍ਰੀਤ ਕੌਰ ਜੰਡੂ, ਸਾਬਕਾ ਕੌਂਸਲਰ ਸਰਬਜੀਤ ਕੌਰ ਹਾਜਰ ਰਹੇ। ਮੁੱਖ ਮਹਿਮਾਨ ਅਤੇ ਪਤਵੰਤਿਆਂ ਨੇ 20 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਅਤੇ ਗੁਰਦੀਪ ਸਿੰਘ ਕੰਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਤੇਜਪਾਲ ਬਸਰਾ ਨੇ ਕਿਹਾ ਕਿ ਅੰਨ ਦਾ ਦਾਨ ਕਰਨਾ ਬਹੁਤ ਹੀ ਨੇਕ ਕੰਮ ਹੈ, ਇਸ ਤੋਂ ਵੱਡਾ ਕੋਈ ਪਰਉਪਕਾਰ ਨਹੀਂ ਹੈ। ਸਾਨੂੰ ਹਮੇਸ਼ਾ ਨੇਕ ਕੰਮ ਕਰਕੇ ਲੋੜਵੰਦਾਂ ਦੇ ਚਿਹਰਿਆਂ ’ਤੇ ਖੁਸ਼ੀ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਇਸ ਪ੍ਰੋਜੈਕਟ ਦੇ ਡਾਇਰੈਕਟਰ ਅਤੇ ਬਾਬਾ ਬਾਲਕ ਨਾਥ ਸੇਵਾ ਸੰਮਤੀ ਦੇ ਸਰਪ੍ਰਸਤ ਐਸਪੀ ਬਸਰਾ ਦੀ ਵੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਕੌਂਸਲਰ ਗੁਰਪ੍ਰੀਤ ਕੌਰ ਜੰਡੂ ਨੇ ਕਿਹਾ ਕਿ ਸਮਾਜ ਦੇ ਸਾਰੇ ਸਮਰੱਥ ਲੋਕਾਂ ਦਾ ਫਰਜ਼ ਹੈ ਕਿ ਉਹ ਵਿੱਤੀ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ, ਬਿਮਾਰਾਂ ਅਤੇ ਬਜ਼ੁਰਗਾਂ ਦੀ ਹਰ ਸੰਭਵ ਤਰੀਕੇ ਨਾਲ ਮਦਦ ਕਰਨ। ਲਾਇਨ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਹਰ ਮਹੀਨੇ ਇਸ ਰਾਸ਼ਨ ਵੰਡ ਪ੍ਰੋਗਰਾਮ ਦਾ ਆਯੋਜਨ ਕਰਦੇ ਹਨ। ਜਿਸ ਵਿੱਚ ਦਾਨੀ ਸੱਜਣਾਂ ਦਾ ਭਰਪੂਰ ਸਹਿਯੋਗ ਮਿਲਦਾ ਹੈ। ਅੱਜ ਦਾ ਰਾਸ਼ਨ ਵੰਡ ਐਸ.ਪੀ. ਬਸਰਾ ਦੇ ਵਿੱਤੀ ਸਹਿਯੋਗ ਨਾਲ ਕੀਤਾ ਗਿਆ ਹੈ। ਜਿਸ ਲਈ ਉਹ ਉਨ੍ਹਾਂ ਦੇ ਤਹਿ ਦਿਲੋਂ ਧੰਨਵਾਦੀ ਹਨ। ਗੁਰਦੀਪ ਸਿੰਘ ਕੰਗ ਅਤੇ ਮੰਦਿਰ ਕਮੇਟੀ ਵਲੋਂ ਮੁੱਖ ਮਹਿਮਾਨ ਤੇਜਪਾਲ ਬਸਰਾ ਅਤੇ ਉਨ੍ਹਾਂ ਦੀ ਸਪੁੱਤਰੀ ਤਨੂੰ ਪ੍ਰਿਆ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਟੇਜ ਦੀ ਸੇਵਾ ਲਾਇਨ ਸੁਸ਼ੀਲ ਸ਼ਰਮਾ ਨੇ ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਢੰਗ ਨਾਲ ਨਿਭਾਈ। ਇਸ ਮੌਕੇ ਸ਼ਿਵ ਸ਼ਕਤੀ ਮਾਤਾ ਮੰਦਿਰ ਦੇ ਪ੍ਰਧਾਨ ਚੰਚਲ ਸੇਠ, ਲਾਇਨ ਕਲੱਬ ਫਗਵਾੜਾ ਚੈਂਪੀਅਨ ਦੇ ਪ੍ਰਧਾਨ ਲਾਇਨ ਸੰਜੀਵ ਸੂਰੀ, ਮੀਤ ਪ੍ਰਧਾਨ ਲਾਇਨ ਸੁਮਿਤ ਭੰਡਾਰੀ, ਸੈਕਟਰੀ ਲਾਇਨ ਦਿਨੇਸ਼ ਖਰਬੰਦਾ, ਕੈਸ਼ੀਅਰ ਲਾਇਨ ਅਜੇ ਕੁਮਾਰ, ਅਮਰਜੀਤ ਸਿੰਘ ਬਘਾਣਾ, ਲਾਇਨ ਸੰਜੀਵ ਲਾਂਬਾ, ਲਾਇਨ ਸੁਖਬੀਰ ਸਿੰਘ ਕਿੰਨੜਾ, ਵਿਪਨ ਕੁਮਾਰ ਜੈਨ, ਮਨੀਸ਼ ਕਨੌਜੀਆ, ਵਿਨੇ ਕੁਮਾਰ ਬਿੱਟੂ, ਰਮੇਸ਼ ਕਪੂਰ, ਪ੍ਰਦੀਪ ਆਹੂਜਾ, ਰਾਜੂ ਚਹਿਲ ਚੇਅਰਮੈਨ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ, ਬ੍ਰਾਹਮਣ ਆਗੂ ਕੇ.ਕੇ.ਸ਼ਰਮਾ, ਅਮਨ ਤਨੇਜਾ ਪ੍ਰਧਾਨ ਲਾਇਨਜ਼ ਕਲੱਬ ਫਗਵਾੜਾ ਸਰਵਿਸ, ਲਾਇਨ ਨਰੇਸ਼ ਚਾਵਲਾ, ਲਾਇਨ ਚਮਨ ਲਾਲ, ਜਸਵਿੰਦਰ ਸਿੰਘ ਭਗਤਪੁਰਾ, ਹੈਪੀ ਮੱਲ੍ਹਣ, ਰਮੇਸ਼ ਸ਼ਿੰਗਾਰੀ ਆਦਿ ਹਾਜ਼ਰ ਸਨ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button