ਪ੍ਰਮੁੱਖ ਖਬਰਾਂ

21 ਸਤੰਬਰ ਦੀ ਸੀ.ਪੀ.ਆਈ. ਕੌਮੀ ਕਾਨਫਰੰਸ ਲਈ ਚੇਤਨਾ ਪੈਦਾ ਕਰਨ ਵਾਲੇ ਜੱਥੇ ਦਾ ਫਗਵਾੜਾ ਵਿਖੇ ਕੀਤਾ ਗਿਆ ਸਵਾਗਤ

21 ਸਤੰਬਰ ਦੀ ਸੀ.ਪੀ.ਆਈ. ਕੌਮੀ ਕਾਨਫਰੰਸ ਲਈ ਚੇਤਨਾ ਪੈਦਾ ਕਰਨ ਵਾਲੇ ਜੱਥੇ ਦਾ ਫਗਵਾੜਾ ਵਿਖੇ ਕੀਤਾ ਗਿਆ ਸਵਾਗਤ

ਫਗਵਾੜਾ,28 ਅਗਸਤ (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)         ਗਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੇ ਯਾਦਗਾਰ ਤੋਂ ਸੀ.ਪੀ. ਆਈ. ਦਾ ਚੱਲਿਆ ਚੇਤਨਾ ਜੱਥਾ ਫਗਵਾੜੇ ਪਹੁੰਚਿਆ। ਅੱਜ ਦੇ ਜੱਥੇ ਦੀ ਅਗਵਾਈ ਸੀ.ਪੀ. ਆਈ. ਦੇ ਕਪੂਰਥਲਾ ਜ਼ਿਲ੍ਹੇ ਦੇ ਸਕੱਤਰ ਜੈਪਾਲ ਫਗਵਾੜਾ, ਰਜਿੰਦਰ ਸਿੰਘ ਰਾਣਾ ਐਡਵੋਕੇਟ ਅਤੇ ਤਿਰਲੋਕ ਸਿੰਘ ਭੁਬਿਆਣਾ ਨੇ ਕੀਤੀ।  ਫਗਵਾੜਾ ਵਿਖੇ ਪੱਤਰਕਾਰ ਸੰਮੇਲਨ ਵਿੱਚ ਬੋਲਦਿਆਂ ਸੀ.ਪੀ. ਆਈ. ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਅਤੇ ਸੀ.ਪੀ. ਆਈ. ਦੇ ਸੂਬਾ ਸੱਕਤਰੇਤ ਮੈਂਬਰ ਕਸ਼ਮੀਰ ਸਿੰਘ ਗਦਾਈਆ ਨੇ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਅਧੀਨ ਪੰਜਾਬ ਦੇ ਖੇਤ ਮਜ਼ਦੂਰ ਅਤੇ ਕਾਰਖਾਨਿਆਂ ਦੇ ਮਜ਼ਦੂਰਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਝੋਨੇ ਦੀ ਲਵਾਈ ਤੋਂ ਬਾਅਦ ਕਾਫੀ ਸਮਾਂ ਖੇਤਾਂ ਵਿੱਚ ਮਜ਼ਦੂਰਾਂ ਦਾ ਕੰਮ  ਰੁਕ  ਜਾਂਦਾ ਹੈ ਅਤੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਤਿੰਨ ਟਾਈਮ ਦੀ ਰੋਟੀ ਖਾਣ ਦੇ ਲਾਲੇ ਪੈ ਜਾਂਦੇ ਹਨ। ਮਾੜੀਮੇਘਾ ਨੇ ਕਿਹਾ ਪੰਜਾਬ ਵਿੱਚ ਕਾਰਖਾਨਿਆਂ ਦਾ ਕਾਰੋਬਾਰ ਰੈਡੀਮੇਡ ਕੱਪੜਿਆਂ ਵਾਲੀਆਂ ਕੰਪਨੀਆਂ ਨੇ ਬੰਦ ਕੀਤਾ ਹੋਇਆ ਹੈ। ਦੂਜੇ ਕਾਰੋਬਾਰਾਂ ਵਾਲੇ ਕਾਰਖਾਨੇ ਪੰਜਾਬ ਵਿੱਚ ਨਾ ਮਾਤਰ ਹੀ ਹਨ ਜੇ ਕਿਤੇ ਹੈ ਤਾਂ ਉਨ੍ਹਾਂ ਕਾਰਖਾਨਿਆਂ ਦੇ ਮਾਲਕਾਂ ਨੇ ਸਸਤੀ ਲੇਵਰ ਬਿਹਾਰੀ ਤੇ ਯੂਪੀ ਵਾਲੀ ਲਾਈ  ਹੋਈ ਹੈ, ਇਸ ਲਈ ਪੰਜਾਬ ਦਾ ਮਜ਼ਦੂਰ ਭੁੱਖਾ ਮਰ ਰਿਹਾ ਹੈ। ਪੰਜਾਬ ਦੀ ਸਰਕਾਰ ਮਜ਼ਦੂਰਾਂ ਵਾਲੇ ਪਾਸੇ ਧਿਆਨ ਨਹੀਂ ਦੇ ਰਹੀ। ਰਾਸ਼ਨ ਡਿਪੂਆਂ ਤੇ ਸਸਤਾ ਅਨਾਜ ਵੀ ਨਹੀਂ ਮਿਲ ਰਿਹਾ ਹੈ। ਸੈਂਟਰ ਦੀ ਸਰਕਾਰ ਨਰੇਗਾ ਕਾਨੂੰਨ ਰਾਹੀਂ ਕੀਤੇ ਕੰਮਾਂ ਦੇ ਪੈਸੇ ਨਹੀਂ ਪਾ ਰਹੀ ਅਤੇ ਨਵਾਂ ਕੰਮ ਵੀ ਬਹੁਤ ਘੱਟ ਜਾਂ ਸਿਫਾਰਸ਼ ਰਾਹੀਂ ਦਿੱਤਾ ਜਾਂਦਾ ਹੈ। ਮਾੜੀਮੇਘਾ ਨੇ ਬਾਰਸ਼ਾਂ ਦੇ ਵੱਧ ਰਹੇ ਪਾਣੀ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਪੰਜਾਬ ਦੇ ਦਰਿਆਵਾਂ ਨਾਲ ਲੱਗਦੀ ਝੋਨੇ ਦੀ ਤੇ ਬਾਕੀ ਫਸਲ ਪਾਣੀ ਦੀ ਮਾਰ ਨਾਲ ਬਰਬਾਦ ਹੋ ਚੁੱਕੀ ਹੈ। ਲੋਕ ਸੜਕਾਂ ‘ਤੇ ਤੰਬੂ ਲਾ ਕੇ ਛੋਟੇ-ਛੋਟੇ ਬੱਚਿਆਂ ਦੀ ਅਤੇ ਡੰਗਰਾਂ ਵਾਸਤੇ ਚਾਰਾ ਅਤ ਰੋਜ਼ ਮਰਾ ਦੇ ਲਈ ਪੈਸੇ ਮਿਲਣੇ ਚਾਹੀਦੇ ਹਨ। ਖਰਾਬ ਹੋਈਆਂ  ਫ਼ਸਲਾਂ ਦਾ ਮੁਆਵਜ਼ਾ ਪਰ ਏਕੜ 1,00,000/- (ਇੱਕ ਲੱਖ ਰੁਪਏ) ਦੇਣਾ ਬਣਦਾ ਹੈ। ਮਾੜੀਮੇਘਾ ਨੇ ਕਿਹਾ ਕਿ ਇਹ ਜੱਥਾ ਸੀ.ਪੀ.ਆਈ. ਦੀ ਕੌਮੀ ਕਾਨਫਰੰਸ ਜੋ 21 ਤੋਂ 25 ਸਿਤੰਬਰ 2025 ਨੂੰ  ਚੰਡੀਗੜ੍ਹ ਵਿਖੇ ਹੋ ਰਹੀ ਹੈ ਉਸ ਦੇ ਵਿੱਚ ਵਿਚਾਰਨਯੋਗ ਮਸਲਿਆਂ ਬਾਰੇ ਲੋਕਾਂ ਨੂੰ ਜਾਣਕਾਰੀ ਅਤੇ ਕਾਨਫਰੰਸ ਦੀ ਹਰ ਪੱਖ ਤੋਂ ਕਾਮਯਾਬ ਕਰਨ ਦੀ ਬੇਨਤੀ ਕਰ ਰਿਹਾ ਹੈ।

Show quoted text

Related Articles

Leave a Reply

Your email address will not be published. Required fields are marked *

Back to top button