ਪੰਜਾਬ
ਇਲੈਕਟ੍ਰੋ ਹੋਮਿਓਪੈਥੀ ਨਾਲ ਜੁੜੇ ਡਾਕਟਰਾਂ ਦੀ ਹੋਈ ਮਹੀਨਾਵਾਰ ਮੀਟਿੰਗ
ਦੂਜੇ ਸੁਬਿਆ ਵਾਂਗ ਇਲੈਕਟ੍ਰੋ ਹੋਮਿਓਪੈਥੀ ਨੂੰ ਮਾਨਤਾ ਦੇਣ ਲਈ ਪੰਜਾਬ ਸਰਕਾਰ ਨੂੰ ਕੀਤੀ ਅਪੀਲ
ਫਗਵਾੜਾ 2 ਅਗਸਤ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
) ਡਬਲਯੂ ਐਨ ਐਚ ਅਤੇ ਇਲੈਕਟ੍ਰੋਪੈਥੀ ਰਿਸਰਚ ਆਰਗਨਾਈਜੇਸ਼ਨ ਸੰਸਥਾ ਵਲੋ ਇਲੈਕਟ੍ਰੋ ਹੋਮਿਓਪੈਥੀ ਨਾਲ ਜੁੜੇ ਡਾਕਟਰਾਂ ਦੀ ਇੱਕ ਵਿਸ਼ੇਸ਼ ਮਹੀਨਾਵਾਰ ਮੀਟਿੰਗ ਚੈਅਰਮੈਨ ਡਾ. ਜਸਵੰਤ ਸਿੰਘ ਗਿੱਲ ਦੀ ਅਗਵਾਈ ਹੇਠ ਅਮਨ ਕਿਡਨੀ ਐਡ ਕੈਂਸਰ ਰਿਸਰਚ ਹਸਪਤਾਲ ਖਜੂਰਲਾ ਵਿਖੇ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ ਜਸਵੰਤ ਸਿੰਘ ਗਿੱਲ ਨੇ ਇਲੈਕਟ੍ਰੋ ਹੋਮਿਓਪੈਥੀ ਇਲਾਜ ਪ੍ਰਣਾਲੀ ਬਾਰੇ ਭਰਪੂਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ.ਕਾਊਟ ਸੀਜਰ ਮੈਟੀ ਜੀ ਨੇ ਸਮਾਜ ਦੀ ਭਲਾਈ ਲਈ 1865 ਈਸਵੀ ਦੇ ਲਗਭਗ ਇਲੈਕਟ੍ਰੋ ਹੋਮਿਓਪੈਥੀ ਦੀ ਨੀਹ ਰੱਖੀ
) ਡਬਲਯੂ ਐਨ ਐਚ ਅਤੇ ਇਲੈਕਟ੍ਰੋਪੈਥੀ ਰਿਸਰਚ ਆਰਗਨਾਈਜੇਸ਼ਨ ਸੰਸਥਾ ਵਲੋ ਇਲੈਕਟ੍ਰੋ ਹੋਮਿਓਪੈਥੀ ਨਾਲ ਜੁੜੇ ਡਾਕਟਰਾਂ ਦੀ ਇੱਕ ਵਿਸ਼ੇਸ਼ ਮਹੀਨਾਵਾਰ ਮੀਟਿੰਗ ਚੈਅਰਮੈਨ ਡਾ. ਜਸਵੰਤ ਸਿੰਘ ਗਿੱਲ ਦੀ ਅਗਵਾਈ ਹੇਠ ਅਮਨ ਕਿਡਨੀ ਐਡ ਕੈਂਸਰ ਰਿਸਰਚ ਹਸਪਤਾਲ ਖਜੂਰਲਾ ਵਿਖੇ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ ਜਸਵੰਤ ਸਿੰਘ ਗਿੱਲ ਨੇ ਇਲੈਕਟ੍ਰੋ ਹੋਮਿਓਪੈਥੀ ਇਲਾਜ ਪ੍ਰਣਾਲੀ ਬਾਰੇ ਭਰਪੂਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ.ਕਾਊਟ ਸੀਜਰ ਮੈਟੀ ਜੀ ਨੇ ਸਮਾਜ ਦੀ ਭਲਾਈ ਲਈ 1865 ਈਸਵੀ ਦੇ ਲਗਭਗ ਇਲੈਕਟ੍ਰੋ ਹੋਮਿਓਪੈਥੀ ਦੀ ਨੀਹ ਰੱਖੀਇਲੈਕਟ੍ਰੋਹੋਮਿਓਪੈਥੀ ਨਵੀਂ ਮੈਡੀਕਲ ਸਾਇੰਸ ਹੈ ਇਲੈਕਟ੍ਰੋ ਹੋਮਿਓਪੈਥੀ ਦਵਾਈਆਂ ਕੁਦਰਤੀ ਤਰੀਕੇ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ
ਇਹ ਦਵਾਈਆਂ ਬਿਨਾਂ ਜ਼ਹਿਰੀਲੀਆਂ ਜੜੀ-ਬੂਟਿਆਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਸਰੀਰ ਦੇ ਉੱਪਰ ਕੋਈ ਵੀ ਮਾੜਾ ਪ੍ਰਭਾਵ ਨਹੀਂ ਪੈਂਦਾ ਡਾ.ਜਸਵੰਤ ਸਿੰਘ ਗਿੱਲ ਨੇ ਅਪਣੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਮੈਂ 35 ਸਾਲ ਤੋਂ ਇਲੈਕਟ੍ਰੋ ਹੋਮਿਓਪੈਥੀ ਵਿਧੀ ਨਾਲ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ ਕੀਤਾ ਜਿਨਾ ਵਿੱਚੋਂ ਬਹੁਤ ਸਾਰੇ ਭਿਆਨਕ ਕੇਸ ਠੀਕ ਹੋਏ ਹਨ ਅਤੇ ਪੂਰੇ ਪੰਜਾਬ ਦੇ ਵਿੱਚ ਲਗਭਗ 15000 ਤੋਂ ਵੱਧ ਡਾਕਟਰ ਇਲੈਕਟ੍ਰੋ ਹੋਮਿਓਪੈਥੀ ਦੀ ਪ੍ਰੈਕਟਿਸ ਕਰਦੇ ਹਨ
ਡਾਕਟਰ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਰਤ ਦੀ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਭਾਰਤ ਜੋਤੀ ਅਵਾਰਡ ਨਾਲ ਸਨਮਾਨਿਤ ਕੀਤਾ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਵਲੋਂ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ ਡਾਕਟਰ ਗਿੱਲ ਨੇ ਕਿਹਾ ਕਿ ਪੂਰੇ ਭਾਰਤ ਦੇ ਲੋਕਾਂ ਵਲੋਂ ਇਲੈਕਟ੍ਰੋਹੋਮਿਓਪੈਥੀ ਇਲਾਜ ਪ੍ਰਣਾਲੀ ਨੂੰ ਪੂਰਨ ਤੌਰ ਤੇ ਮਾਨਤਾ ਦਿੱਤੀ ਗਈ ਹੈ ਰਾਜਸਥਾਨ ਸਰਕਾਰ ਨੇ ਸਰਕਾਰੀ ਤੌਰ ਤੇ ਮਾਨਤਾ ਦੇ ਕੇ ਇਸ ਦਾ ਬੋਰਡ ਬਣਾ ਦਿੱਤਾ ਹੈ ਅਤੇ ਮੱਧ ਪ੍ਰਦੇਸ਼ ਸਰਕਾਰ ਨੇ ਭੋਪਾਲ ਦੇ ਵਿੱਚ ਸਰਕਾਰੀ ਯੂਨੀਵਰਸਿਟੀ ਅਟੱਲ ਬਿਹਾਰੀ ਬਾਜਪਾਈ ਹਿੰਦੀ ਵਿਸ਼ਵ ਵਿਦਿਆਲੇ ਵਿੱਚ ਸਵੈ ਰੁਜ਼ਗਾਰ ਚਕਿਤਸਾ ਪ੍ਰਣਾਲੀ ਤਹਿਤ ਸਰਕਾਰੀ ਤੌਰ ਤੇ ਇਲੈਕਟ੍ਰੋ ਹੋਮਿਓਪੈਥੀ ਦਾ ਡਿਪਲੋਮਾ ਕੋਰਸ ਕਰਵਾਉਣਾ ਸ਼ੂਰੁ ਕੀਤਾ ਹੈ ਪਰ ਮੋਜੂਦਾ ਪੰਜਾਬ ਸਰਕਾਰ ਵਲੋਂ ਅਜੇ ਤੱਕ ਇਸ ਪੈਥੀ ਨੂੰ ਮਾਨਤਾ ਨਹੀ ਦਿੱਤੀ ਗਈ ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਵੀ ਸਮਾਜ ਦੀ ਭਲਾਈ ਲਈ ਇਲੈਕਟ੍ਰੋ ਹੋਮਿਓਪੈਥੀ ਇਲਾਜ ਪ੍ਰਣਾਲੀ ਨੂੰ ਜਲਦੀ ਤੋਂ ਜਲਦੀ ਮਾਨਤਾ ਦੇਣ ਵੱਲ
ਧਿਆਨ ਦੇਣ ਤਾਂ ਜੋ ਇਸ ਇਲੈਕਟ੍ਰੋਹੋਮਿਓਪੈਥੀ ਪੈਥੀ ਨਾਲ ਜੁੜੇ ਲੋਕਾ ਨੂੰ ਸਸਤਾ ਅਤੇ ਵਧੀਆ ਇਲਾਜ ਮਿਲ ਸਕੇ ਇਸ ਮੌਕੇ
ਡਾ: ਨਰਿੰਦਰ ਤ੍ਰਿਵੇਦੀ, ਡਾ : ਵਨੀਤ ਸ਼ਰਮਾ, ਡਾ: ਜਗਜੀਵਨ ਸਿੰਘ, ਡਾ: ਅਵਤਾਰ ਸਿੰਘ ਬਲਾਚੋਰ, ਡਾ: ਸੰਜੇ ਮਲਹੋਤਰਾ, ਡਾ: ਰਮਨ ਸ਼ਰਮਾਂ ਫਗਵਾੜਾ, ਡਾ: ਜਸਵੰਤ ਸਿੰਘ ਨਕੋਦਰ, ਡਾ: ਅਵਤਾਰ ਸਿੰਘ ਨਕੋਦਰ, ਡਾ: ਹਰਵਿੰਦਰ ਕੌਰ ਫਗਵਾੜਾ , ਡਾ: ਜਸਵਿੰਦਰ ਸਿੰਘ ਕੋਕਰੀ ਕਲਾਂ, ਡਾ: ਗੁਰਿੰਦਰ ਸਿੰਘ ਜਲੰਧਰ, ਡਾ: ਦਿਲਬਾਗ ਸਿੰਘ ਜਗਰਾਉਂ, ਡਾ: ਸੁਦੇਸ਼ ਸ਼ਰਮਾ ਬਹਿਰਾਮ, ਡਾ: ਮੁਨੀਸ਼ ਕੁਮਾਰ ਜਲੰਧਰ, ਡਾ ਸ਼ਸ਼ੀ ਗੁਪਤਾ , ਡਾ ਹਰਵਿੰਦਰ , ਡਾ ਮਦਾਨ , ਡਾ ਮੀਨਾਕਸ਼ੀ ਸ਼ਰਮਾ , ਡਾ ਦੀਪਕ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਚ ਅਹੁਦੇਦਾਰ ਅਤੇ ਮੈਂਬਰ ਮੋਜੂਦ ਸਨ