ਸਥਾਨਕ ਖਬਰ

ਫਗਵਾੜਾ ਪੱਤਰਕਾਰ ਸੰਗਠਨ ਨੇ ਮਹਾਨ ਸ਼ਹੀਦ ਊਧਮ ਸਿੰਘ ਨੂੰ ਯਾਦ ਕਰ ਸ਼ਰਧਾ ਦੇ ਫੁੱਲ ਭੇਂਟ ਕੀਤੇ

ਫਗਵਾੜਾ ਪੱਤਰਕਾਰ ਸੰਗਠਨ ਨੇ ਮਹਾਨ ਸ਼ਹੀਦ ਊਧਮ ਸਿੰਘ ਨੂੰ ਯਾਦ ਕਰ ਸ਼ਰਧਾ ਦੇ ਫੁੱਲ ਭੇਂਟ ਕੀਤੇ

ਫਗਵਾੜਾ,2 ਅਗਸਤ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ) )  ਪੰਜਾਬ ਦੇ ਅਣਖੀਲੇ ਸ਼ਹੀਦ ਊਧਮ ਸਿੰਘ ਜੀ ਦੇ ਮਹਾਨ ਸ਼ਹੀਦੀ ਦਿਹਾੜੇ ਮੌਕੇ ਫਗਵਾੜਾ ਪੱਤਰਕਾਰ ਸੰਗਠਨ ਰਜਿ. ਫਗਵਾੜਾ ਨੇ ਯਾਦ ਕਰ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ! ਇਸ ਮੌਕੇ ਪ੍ਰਧਾਨ ਡਾਕਟਰ ਰਮਨ ਸ਼ਰਮਾ, ਮੋਹਿਤ ਸ਼ਰਮਾ, ਕੁਲਦੀਪ ਸਿੰਘ ਨੂਰ ਡਾਕਟਰ ਜਸਵੰਤ ਸਿੰਘ ਗਿੱਲ, ਸੁਸ਼ੀਲ ਰਾਕੇਸ਼ ਸ਼ਰਮਾ, ਕਮਲਦੀਪ ਸਿੰਘ, ਜੀਵਨ ਸੰਘਾ, ਜਸਵਿੰਦਰ ਸਿੰਘ ਭਗਤਪੁਰਾ, ਦਵਿੰਦਰ ਸ਼ਰਮਾ ਆਦਿ ਮੌਜੂਦ ਸਨ ! ਅਪਣੇ ਸੰਬੋਧਨ ਵਿੱਚ ਬੋਲਦਿਆਂ ਪ੍ਰਧਾਨ ਡਾਕਟਰ ਰਮਨ ਸ਼ਰਮਾ ਨੇ ਕਿਹਾ ਕਿ ਸਾਨੂੰ ਸ਼ਹੀਦ ਊਧਮ ਸਿੰਘ ਸੁਨਾਮ ਜੀ ਦੇ ਅਣਖੀਲੇ ਜੀਵਨ ਤੋਂ ਪ੍ਰੇਰਣਾ ਲੈ ਕੇ ਉਨ੍ਹਾਂ ਦੇ ਦਰਸਾਏ ਗਏ ਮਾਰਗ ‘ਤੇ ਚੱਲਣਾ ਚਾਹੀਦਾ ਹੈ ਅਤੇ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਲਈ ਅੱਗੇ ਆਉਣਾ ਚਾਹੀਦਾ ਹੈ ਇਹੀ ਸਾਡੇ ਦੇਸ਼ ਦੇ ਮਹਾਨ ਸੂਰਬੀਰ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਸੁਸ਼ੀਲ ਰਾਕੇਸ਼ ਸ਼ਰਮਾ ਨੇ ਕਿਹਾ ਕਿ ਮਹਿੰਗੇ ਮੁੱਲ ਦੀ ਅਜ਼ਾਦੀ ਨੂੰ ਬਚਾਉਣ ਲਈ ਨੌਜ਼ਵਾਨਾਂ ਨੂੰ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਦਾ ਤਿਆਗ ਕਰਨਾ ਚਾਹੀਦਾ ਹੈ ! ਇਸ ਮੌਕੇ ਕੁਲਦੀਪ ਸਿੰਘ ਨੂਰ ਨੇ ਕਿਹਾ ਕਿ ਜੋ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ ਉਹ ਜਿਆਦਾ ਦੇਰ ਤੱਕ ਜਿਊਂਦੀਆਂ ਨਹੀ ਰਹਿੰਦੀਆ ਇਸ ਲਈ ਸਾਨੂੰ ਸ਼ਹੀਦਾਂ ਸਿੰਘਾਂ ਦੇ ਨਕਸ਼ੇ ਕਦਮਾਂ ‘ਤੇ ਚੱਲਣਾ ਚਾਹੀਦਾ ਹੈ ! ਇਸ ਤੋਂ ਇਲਾਵਾ ਮੋਹਿਤ ਸ਼ਰਮਾ, ਜੀਵਨ ਸੰਘਾ, ਡਾਕਟਰ ਜਸਵੰਤ ਸਿੰਘ ਗਿੱਲ, ਕਮਲਦੀਪ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ !

Related Articles

Leave a Reply

Your email address will not be published. Required fields are marked *

Back to top button