ਫਗਵਾੜਾ-6ਅਗਸਤ :(ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਸਥਾਨਕ ਰਾਮਗੜ੍ਹੀਆ ਕਾਲਜ ਵਿਖੇ ਅੱਜ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ੍ਰੀ ਮਤੀ ਬਲਵਿੰਦਰ ਕੌਰ ਜੀ (ਰਿਟਾ.ਏ ਓ ਐਲ ਆਈ ਸੀ ) ਨੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਸ੍ਰੀ ਮਤੀ ਰਜਿੰਦਰ ਕੌਰ ਰਈਆ (ਲੈਕਚਰਾਰ) , ਸ੍ਰੀ ਮਤੀ ਹਰਦੀਪ ਕੌਰ, ਸ੍ਰੀ ਮਤੀ ਮਿਨਾਕਸ਼ੀ ਜੰਜੂਆ, ਸ੍ਰੀ ਮਤੀ ਮਨਵਿੰਦਰ ਕੌਰ ਭੱਲਾ, ਸ੍ਰੀ ਮਤੀ ਅੰਜੂ ਸ਼ਰਮਾ ਜੀ ਵੀ ਹਾਜ਼ਿਰ ਹੋਏ।
ਸਥਾਨਕ ਰਾਮਗੜ੍ਹੀਆ ਕਾਲਜ ਵਿਖੇ ਅੱਜ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ੍ਰੀ ਮਤੀ ਬਲਵਿੰਦਰ ਕੌਰ ਜੀ (ਰਿਟਾ.ਏ ਓ ਐਲ ਆਈ ਸੀ ) ਨੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਸ੍ਰੀ ਮਤੀ ਰਜਿੰਦਰ ਕੌਰ ਰਈਆ (ਲੈਕਚਰਾਰ) , ਸ੍ਰੀ ਮਤੀ ਹਰਦੀਪ ਕੌਰ, ਸ੍ਰੀ ਮਤੀ ਮਿਨਾਕਸ਼ੀ ਜੰਜੂਆ, ਸ੍ਰੀ ਮਤੀ ਮਨਵਿੰਦਰ ਕੌਰ ਭੱਲਾ, ਸ੍ਰੀ ਮਤੀ ਅੰਜੂ ਸ਼ਰਮਾ ਜੀ ਵੀ ਹਾਜ਼ਿਰ ਹੋਏ।ਕਾਲਜ ਪ੍ਰਿੰਸੀਪਲ ਡਾ. ਮਨਜੀਤ ਸਿੰਘ ਨੇ ਆਏ ਹੋਏ ਮੁੱਖ ਮਹਿਮਾਨ ਤੇ ਉਨ੍ਹਾਂ ਦੇ ਨਾਲ ਸ਼ਿਰਕਤ ਕਰਨ ਵਾਲੇ ਮਹਿਮਾਨਾਂ ਨੂੰ ਤਹਿ ਦਿਲੋਂ ‘ਜੀ ਆਇਆਂ ਨੂੰ ‘ਕਿਹਾ। ਇਸ ਮੌਕੇ ਮੈਡਮ ਮਨਪ੍ਰੀਤ ਕੌਰ ਭੋਗਲ ਜੀ ਪ੍ਰਧਾਨ ਆਰ ਈ ਸੀ ਨੇ ਇਸ ਤਿਉਹਾਰ ਦੀ ਸਭਿਆਚਾਰਕ ਮਹੱਤਤਾ ਦੱਸਦਿਆਂ ਕੁੜੀਆਂ ਨੂੰ ਇਸ ਤਿਉਹਾਰ ਨੂੰ ਮਨਾਉਣ ਤੇ ਸਭਿਆਚਾਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਹ ਪ੍ਰੋਗਰਾਮ ਪ੍ਰੋ. ਅਰਪਨ ਦੀਪ ਕੌਰ ਤੇ ਡਾ. ਹਰਮੀਤ ਕੌਰ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਸਟੇਜ ਸਕੱਤਰ ਦੀ ਭੂਮਿਕਾ ਡਾ. ਹਰਮੀਤ ਕੌਰ ਵੱਲੋਂ ਨਿਭਾਈ ਗਈ। ਇਸ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਲੋਕ ਗੀਤ, ਟੱਪੇ, ਗਿੱਧਾ ਸੁਹਾਗ ਆਦਿ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਦੇ ਨਾਲ ਆਏ ਹੋਏ ਮਹਿਮਾਨਾਂ ਤੇ ਕਾਲਜ ਸਟਾਫ਼ ਵੱਲੋਂ ਵੀ ਇਸ ਸਭ ਵਿੱਚ ਹਿੱਸਾ ਲਿਆ ਗਿਆ। ਇਸ ਮੌਕੇ ਪੀਘਾਂ ਵੀ ਝੂਟੀਆਂ ਗਈਆਂ। ਕਾਲਜ ਸਟਾਫ਼ ਵਿੱਚੋਂ ਪ੍ਰੋ. ਰਾਜਵਿੰਦਰ ਕੌਰ, ਡਾ. ਵੰਦਨਾ ਬਾਂਸਲ, ਪ੍ਰੋ. ਕੁਲਵੀਰ ਕੌਰ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਪੂਜਾ ਰਾਣੀ, ਪ੍ਰੋ. ਅਰੁਣਾ ਰਾਣੀ, ਪ੍ਰੋ. ਤਜਿੰਦਰ ਕੌਰ, ਸ੍ਰੀ ਮਤੀ ਪਰਮਿੰਦਰ ਕੌਰ ਦੇ ਨਾਲ ਕਾਲਜ ਦਾ ਹੋਰ ਸਟਾਫ਼ ਵੀ ਹਾਜ਼ਿਰ ਰਿਹਾ।